ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਮਰੀਕਾ ਦੇ ਤਿੰਨ ਰੋਜ਼ਾ ਸਰਕਾਰੀ ਦੌਰੇ ਉਤੇ ਸ਼ਨੀਵਾਰ ਨੂੰ ਵਾਸ਼ਿੰਗਟਨ ਪਹੁੰਚਣ ਬਾਅਦ ਅਮਰੀਕਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਜੇਕਰ ਇਸਲਾਮਾਬਾਦ ਆਪਣੀਆਂ ਕੁਝ ਨੀਤੀਆਂ ਵਿਚ ਬਦਲਾਅ ਕਰਦਾ ਹੈ ਤਾਂ ਇਸ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਮਦਦ ਉਤੇ ਲਗੀ ਰੋਕ ਨੂੰ ਹਟਾਉਣ ਉਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ।
ਖਾਨ ਦੀ ਯਾਤਰਾ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਵਾਈਟ ਹਾਊਸ ਦਾ ਦੌਰਾ ਕਰਨ ਲਈ ਸ੍ਰੀ ਖਾਨ ਨੂੰ ਸੱਦਾ ਦੇ ਕੇ ਅਮਰੀਕਾ ਨੇ ਇਸਲਾਮਾਬਾਦ ਨੂੰ ਇਕ ਸੰਦੇਸ਼ ਭੇਜਿਆ ਹੈ ਕਿ ਰਿਸ਼ਤਿਆਂ ਵਿਚ ਸੁਧਾਰ ਕਰਨ ਅਤੇ ਇਕ ਸਥਾਈ ਭਾਗੀਦਾਰੀ ਦਾ ਨਿਰਮਾਣ ਲਈ ਦਰਵਾਜਾ ਖੁੱਲ੍ਹਿਆ ਹੈ। ਪਾਕਿਸਤਾਨ ਨੂੰ ਅਮਰੀਕਾ ਸੁਰੱਖਿਆ ਸਹਾਇਤਾ ਜਾਰੀ ਰੱਖਣ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਸਹਾਇਤਾ ਅਜੇ ਵੀ ਮੁਲਤਵੀ ਹੈ।
ਅਧਿਕਾਰੀ ਨੇ ਕਿਹਾ ਕਿ ਜੇਕਰ ਪਾਕਿਸਤਾਨ ਅਫਗਾਨਿਸਤਾਨ ਵਿਚ ਸਾਡੀ ਸੁਰੱਖਿਆ ਚਿੰਤਾਵਾਂ ਉਤੇ ਕੰਮ ਕਰਦਾ ਹੈ ਅਤੇ ਲਸ਼ਕਰ ਏ ਤੋਇਬਾ ਅਤੇ ਜੈਸ਼ ਏ ਮੁਹੰਮਦ ਵਰਗੇ ਕੁਝ ਅੱਤਵਾਦੀਆਂ ਸਮੂਹਾਂਉਤੇ ਕਾਰਵਾਈ ਕਰਦਾ ਹੈ ਤਾਂ ਅਸੀਂ ਕੁਝ ਮਾਮਲਿਆਂ ਵਿਚ ਬਦਲਣ ਉਤੇ ਵਿਚਾਰ ਕਰਾਂਗੇ।
ਇਮਰਾਨ ਖਾਨ 22 ਜੁਲਾਈ ਨੂੰ ਤਿੰਨ ਘੰਟੇ ਲਈ ਵਾਈਟ ਹਾਊਸ ਜਾਣਗੇ ਜਿੱਥੇ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੀਟਿੰਗ ਕਰਨ ਤੋਂ ਇਲਾਵਾ ਦੋ ਹੋਰ ਮੀਟਿੰਗਾਂ ਕਰਨਗੇ।