ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਲਗਾਤਾਰ ਇਹ ਆਖਦੇ ਰਹੇ ਕਿ ਉਹ ਭਾਰਤ ਨਾਲ ਸ਼ਾਂਤੀ ਚਾਹੰੁਦੇ ਹਨ ਪਰ ਜਿਸ ਤਰੀਕੇ ਨਾਲ ਸਰਹੱਦ `ਤੇ ਫ਼ੌਜ ਘੁਸਪੈਠ ਕਰ ਰਹੀ ਹੈ ਤੇ ਅੱਤਵਾਦੀ ਜੰਮੂ-ਕਸ਼ਮੀਰ `ਚ ਬਦਅਮਨੀ ਫੈਲਾ ਰਹੇ ਹਨ; ਉਸ ਤੋਂ ਉਨ੍ਹਾਂ ਦੀ ਸਰਕਾਰ ਦੇ ਇਰਾਦੇ ਵੀ ਹੌਲੀ-ਹੌਲੀ ਸਾਹਮਣੇ ਆਉਣ ਲੱਗ ਪਏ ਹਨ।
ਪਾਕਿਸਤਾਨ ਪਿਛਲੇ ਲੰਮੇ ਸਮੇਂ ਤੋਂ ਅੱਤਵਾਦ ਦੀ ਪੁਸ਼ਤ-ਪਨਾਹੀ ਕਰਦਾ ਰਿਹਾ ਹੈ। ਉੱਥੋਂ ਦੀ ਹਕੂਮਤ ਤੋਂ ਲੈ ਕੇ ਹੁਕਮਰਾਨ ਤੱਕ ਦਹਿਸ਼ਤਗਰਦਾਂ ਨਾਲ ਮਿਲੇ ਹੋਏ ਹਨ। ਅਜਿਹਾ ਨਜ਼ਾਰਾ ਕਈ ਵਾਰ ਵੇਖਣ ਨੂੰ ਮਿਲਿਆ ਹੈ। ਇਸੇ ਲੜੀ `ਚ ਪਾਕਿਸਤਾਨ ਤੋਂ ਆਈ ਇੱਕ ਨਵੀਂ ਤਸਵੀਰ ਕੁਝ ਹੈਰਾਨ ਕਰ ਦੇਣ ਵਾਲੀ ਹੈ। ਇਮਰਾਨ ਖ਼ਾਨ ਕੈਬਿਨੇਟ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਨੂਰ-ਉਲ-ਹੱਕ ਕਾਦਰੀ ਇੱਕ ਸਮਾਰੋਹ ਦੌਰਾਨ ਮੰਚ `ਤੇ ਅੱਤਵਾਦੀ ਹਾਫਿ਼ਜ਼ ਦੇ ਨਾਲ ਬੈਠੇ ਵਿਖਾਈ ਦੇ ਰਹੇ ਹਨ। ਸਾਹਮਣੇ ਆਈ ਤਸਵੀਰ `ਚ ਹਾਫਿਜ਼ ਸਈਅਦ ਵਿਚਕਾਰ ਬੈਠਾ ਹੈ ਤੇ ਨੂਰ-ਉਲ-ਕਾਦਰੀ ਬਿਲਕੁਲ ਖੱਬੇ ਪਾਸੇ ਬੈਠੇ ਹਨ।
ਐਤਵਾਰ ਨੂੰ ਇਸਲਾਮਾਬਾਦ `ਚ ਸਰਬ-ਪਾਰਟੀ ਮੀਟਿੰਗ ਹੋਈ ਸੀ, ਜਿਸ ਵਿੱਚ ਮੰਤਰੀ ਅਤੇ ਹਾਫਿ਼ਜ਼ ਸਈਅਦ ਦੋਵੇਂ ਹੀ ਸ਼ਾਮਲ ਸਨ। ਇਸ ਪ੍ਰੋਗਰਾਮ `ਚ ਮੁੱਖ ਮਹਿਮਾਨ ਅੱਤਵਾਦੀਆਂ ਦਾ ਸਰਗਨਾ ਹਾਫਿ਼ਜ਼ ਸਈਅਦ ਸੀ। ਹਾਫਿ਼ਜ਼ ਸਈਅਦ ਉਹੀ ਸਰਗਨਾ ਹੈ, ਜਿਸ ਨੇ 26/11ਮੁੰਬਈ ਹਮਲੇ ਦੀ ਇਬਾਰਤ ਲਿਖੀ ਸੀ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਅੱਤਵਾਦ ਨੁੰ ਹੱਲਾਸ਼ੇਰੀ ਦੇਣ ਦੇ ਮਾਮਲੇ `ਚ ਦੋ ਦਿਨ ਪਹਿਲਾਂ ਹੀ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਹਕੀਕਤ ਨੁੰ ਇੱਕ ਵਾਰ ਫਿਰ ਦੁਨੀਆ ਸਾਹਮਣੇ ਰੱਖਿਆ। ਜਨਰਲ ਇਜਲਾਸ ਨੂੰ ਸੰਬੋਧਨ ਕਰਦਿਆਂ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਪਾਕਿਸਤਾਨ ਲਗਾਤਾਰ ਭਾਰਤ ਵਿਰੁੱਧ ਅੱਤਵਾਦ ਨੂੰ ਹੱਲਾਸ਼ੇਰੀ ਦਿੰਦਾ ਹੈ। ਦੁਨੀਆ ਦੇ ਮੋਸਟ-ਵਾਂਟੇਡ ਅੱਤਵਾਦੀ ਉਸ ਦੀ ਸਰਜ਼ਮੀਂ `ਤੇ ਮੌਜੂਦ ਹਨ।
ਜਦ ਕਿ ਓਸਾਮਾ ਬਿਨ ਲਾਦੇਨ ਜਿਹੇ ਅੱਤਵਾਦੀ ਨੂੰ ਵੀ ਪਾਕਿਸਤਾਨ ਨੇ ਪਨਾਹ ਦਿੱਤੀ ਹੋਈ ਸੀ। ਵਿਦੇਸ਼ ਮੰਤਰੀ ਨੇ ਪਾਕਿਸਤਾਨ `ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਸੀ,‘ਭਾਰਤ ਲੰਮੇ ਸਮੇਂ ਤੋਂ ਅੱਤਵਾਦ ਦਾ ਦਰਦ ਝੱਲ ਰਿਹਾ ਹੈ ਤੇ ਇਹ ਅੱਤਵਾਦ ਕਿਤੋਂ ਦੂਰ ਤੋਂ ਨਹੀਂ, ਸਗੋਂ ਸਾਡੇ ਗੁਆਂਢੀ ਦੇਸ਼ ਤੋਂ ਆਉਂਦਾ ਹੈ।`