ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖ਼ਾਨ ਨੂੰ ਹੁਣ ਲੱਗੀ ਭਾਰਤੀ ਪ੍ਰਮਾਣੂ ਹਥਿਆਰਾਂ ਦੇ ਭੰਡਾਰ ਦੀ ਚਿੰਤਾ

ਇਮਰਾਨ ਖ਼ਾਨ ਨੂੰ ਹੁਣ ਲੱਗੀ ਭਾਰਤੀ ਪ੍ਰਮਾਣੂ ਹਥਿਆਰਾਂ ਦੇ ਭੰਡਾਰ ਦੀ ਚਿੰਤਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਦੇ ਪ੍ਰਮਾਣੂ ਹਥਿਆਰਾਂ ਦੇ ਭੰਡਾਰ ਤੇ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦਾ ਨੋਟਿਸ ਲੈਣ। ਉਨ੍ਹਾਂ ਕਿਹਾ ਕਿ ਇਸ ਦਾ ਅਸਰ ਸਿਰਫ਼ ਇਸ ਖਿ਼ੱਤੇ ਉੱਤੇ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਉੱਤੇ ਪਵੇਗਾ।

 

 

ਆਪਣੇ ਟਵੀਟ ਵਿੱਚ ਸ੍ਰੀ ਇਮਰਾਨ ਖ਼ਾਨ ਨੇ ਕਿਹਾ ਕਿ – ‘ਭਾਰਤ ਉੱਤੇ ਹੁਣ ਕੱਟੜ ਹਿੰਦੂ ਵਿਚਾਰਧਾਰਾ ਤੇ ਲੀਡਰਸ਼ਿਪ ਨੇ ਬਿਲਕੁਲ ਉਵੇਂ ਕਬਜ਼ਾ ਕਰ ਲਿਆ ਹੈ, ਜਿਵੇਂ ਜਰਮਨੀ ਉੱਤੇ ਨਾਜ਼ੀਆਂ ਨੇ ਕੀਤਾ ਸੀ।’ ਇੱਕ ਹੋਰ ਟਵੀਟ ਰਾਹੀਂ ਇਮਰਾਨ ਖ਼ਾਨ ਨੇ ਕਿਹਾ ਹੈ ਕਿ – ‘ਹਿੰਦੂ ਸਰਦਾਰੀ ਕਾਇਮ ਕਰਨ ਨਾਲ ਨਾ ਸਿਰਫ਼ ਭਾਰਤ ਵਿੱਚ ਸਗੋਂ ਪਾਕਿਸਤਾਨ ਵਿੱਚ ਵੀ ਘੱਟ–ਗਿਣਤੀਆਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ।’

 

 

ਉੱਧਰ ਕੱਲ੍ਹ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਪਾਕਿਸਤਾਨ ਨਾਲ ਹੁਣ ਗੱਲਬਾਤ ਸਿਰਫ਼ ਮਕਬ਼ੂਜ਼ਾ ਕਸ਼ਮੀਰ ਨੂੰ ਲੈ ਕੇ ਹੀ ਹੋਵੇਗੀ। ਇਸ ਉੱਤੇ ਵੀ ਪਾਕਿਸਤਾਨ ਕੁਝ ਭੜਕਿਆ ਹੋਇਆ ਹੈ। ਕੱਲ੍ਹ ਸ਼ਾਮੀਂ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੀਆਂ ਕੁਝ ਤਿੱਖੀਆਂ ਟਿੱਪਣੀਆਂ ਰਾਹੀਂ ਆਪਣੀ ਭੜਾਸ ਕੱਢੀ।

 

 

ਸ੍ਰੀ ਕੁਰੈਸ਼ੀ ਨੇ ਕਿਹਾ ਕਿ ਕਸ਼ਮੀਰ ਮਸਲੇ ਉੱਤੇ ਪਾਕਿਸਤਾਨ ਦਾ ਸਟੈਂਡ ਨਹੀਂ ਬਦਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਟਿੱਪਣੀਆਂ ਇਸ ਸਮੁੱਚੇ ਖਿ਼ੱਤੇ ਦੀ ਸ਼ਾਂਤੀ ਨੂੰ ਖ਼ਤਰੇ ਵਿੱਚ ਪਾਉਣ ਵਾਲੀਆਂ ਹਨ। ਜੰਮੂ–ਕਸ਼ਮੀਰ ਵਿੱਚ ਭਾਰਤ ਸਰਕਾਰ ਦੀ ਕਾਰਵਾਈ ਇੱਕਤਰਫ਼ਾ ਹੈ ਤੇ ਇੱਥੋਂ ਸਰਕਾਰ ਦੀ ਦਸ਼ਾ ਵਿਖਾਈ ਦਿੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan is now concerned over India s Nuclear weapons store