ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਰਪੀਅਨ ਥਿੰਕ ਟੈਂਕ ਨੇ ਕਿਹਾ, ਇਮਰਾਨ ਖ਼ਾਨ ਪਾਕਿ ਫ਼ੌਜ ਲਈ ਰਬੜ ਦੀ ਮੋਹਰ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਫ਼ੌਜ ਲਈ ਰਬੜ ਦੀ ਮੋਹਰ ਹਨ। ਇਹ ਦਾਅਵਾ ਸ਼ੁੱਕਰਵਾਰ ਨੂੰ ਯੂਰਪੀਅਨ ਥਿੰਕ ਟੈਂਕ ਨੇ ਕੀਤਾ ਹੈ। ਐਮਸਟਰਡਮ ਦੇ ਯੂਰਪੀਅਨ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਸਟੱਡੀਜ਼ (ਈਐਫਐਸਐਸ) ਨੇ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਅਹਿਮਦ ਦੇ ਬਿਆਨ ਦੇ ਆਧਾਰ ਉੱਤੇ ਇਹ ਗੱਲ ਕਹੀ ਹੈ।


ਰਾਸ਼ਿਦ ਨੇ ਕਿਹਾ ਸੀ ਕਿ ਇਸ ਗਲਿਆਰੇ ਦੀ ਕਲਪਨਾ ਪਾਕਿਸਤਾਨ ਦੇ ਆਰਮੀ ਚੀਫ਼ ਕਮਰ ਜਾਵੇਦ ਬਾਜਵਾ ਨੇ ਕੀਤੀ ਸੀ। ਇਹ ਬਿਆਨ ਦੇਸ਼ ਵਿੱਚ ਸਰਕਾਰ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ। ਇਹ ਦਰਸਾਉਂਦਾ ਹੈ ਕਿ ਪ੍ਰਧਾਨ ਮੰਤਰੀ ਆਪਣੇ ਆਪ ਤੋਂ ਸੁਤੰਤਰ ਤੌਰ 'ਤੇ ਫ਼ੈਸਲਾ ਨਹੀਂ ਲੈ ਸਕਦੇ। ਦੇਸ਼ ਵਿੱਚ ਆਮ ਧਾਰਨਾ ਹੈ ਕਿ ਇਮਰਾਨ ਖ਼ਾਨ ਆਪਣੀ ਤਾਕਤ ਨਾਲ ਪ੍ਰਧਾਨ ਮੰਤਰੀ ਨਹੀਂ ਬਣੇ, ਬਲਕਿ ਫ਼ੌਜ ਨੇ ਉਸ ਨੂੰ ਬਣਾਇਆ। ਰੇਲਵੇ ਮੰਤਰੀ ਨੇ ਪੁਸ਼ਟੀ ਕੀਤੀ ਕਿ ਇਮਰਾਨ ਫ਼ੌਜ ਮੁਖੀ ਦੇ ਅੰਗੂਠੇ ਹੇਠ ਦੱਬੇ ਹੋਏ ਹਨ।


ਅਯੋਗ ਹੈ ਪਾਕਿਸਤਾਨ ਸਰਕਾਰ 


ਐੱਫ.ਐੱਸ.ਐੱਸ. ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਉਦਘਾਟਨ ਭਾਰਤ ਨਾਲ ਸੰਬੰਧ ਸੁਧਾਰਨ ਦਾ ਪਾਕਿਸਤਾਨ ਦਾ ਸਭ ਤੋਂ ਮਹੱਤਵਪੂਰਨ ਫ਼ੈਸਲਾ ਹੈ। ਰਾਸ਼ਿਦ ਇੱਕ ਚੁਣੇ ਹੋਏ ਪ੍ਰਤੀਨਿਧੀ ਹਨ ਅਤੇ ਪ੍ਰਧਾਨ ਮੰਤਰੀ ਦਾ ਨੇੜਲਾ ਸਹਿਯੋਗੀ ਵੀ ਹੈ। ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਨੂੰ ਗਲਿਆਰੇ ਦਾ ਸਿਹਰਾ ਦੇਣ ਦੀ ਬਜਾਏ ਇਹ ਦਰਸਾਉਂਦਾ ਹੈ ਕਿ ਸਰਕਾਰ ਕਿੰਨੀ ਅਯੋਗ ਹੈ। ਥਿੰਕ ਟੈਂਕ ਨੇ ਕਿਹਾ- ਪਾਕਿਸਤਾਨ ਵਿੱਚ ਲੋਕਤੰਤਰ ਖੋਖਲਾ ਅਤੇ ਵਿਗੜ ਚੁੱਕਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan is Puppet For Pakistani Army Says European Think Tank