ਅੱਤਵਾਦੀ ਗੁਟ ਅਲਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦੇਨ ਦੇ ਪਾਕਿਸਤਾਨ ਦੇ ਏਬਟਾਬਾਦ ਚ ਲੁਕੇ ਹੋਣ ਦੀ ਜਾਣਕਾਰੀ ਪਾਕਿਸਤਾਨੀ ਖੂਫੀਆਂ ਏਜੰਸੀ ਆਈਐਸਆਈ ਨੂੰ ਨਹੀਂ ਸੀ। ਪਾਕਿਸਤਾਨੀ ਅਖ਼ਬਾਰ 'ਦ ਨਿਊਜ਼' ਦੀ ਰਿਪੋਰਟ ਮੁਤਬਕ ਸਿਖਰ ਪੱਧਰ ਦੇ ਇਕ ਰਿਟਾਇਰ ਸੁਰੱਖਿਆ ਅਫਸਰ ਨੇ ਦਸਿਆ ਕਿ ਆਈਐਸਆਈ ਕੋਲ ਲਾਦੇਨ ਦੇ ਏਬਟਾਬਾਦ ਚ ਹੋਣ ਦੀ ਜਾਣਕਾਰੀ ਨਹੀਂ ਸੀ।
ਰਿਪੋਰਟ ਮੁਤਾਬਕ ਇਮਰਾਨ ਖ਼ਾਨ ਨੇ ਹਾਲ ਹੀ ਇਕ ਟੀਵੀ ਇੰਟਰਵੀਊ ਦੌਰਾਨ ਵਾਸ਼ਿੰਗਟਨ ਚ ਕਿਹਾ ਹੈ ਕਿ ਪਾਕਿਸਤਾਨੀ ਖੂਫੀਆ ਏਜੰਸੀ ਤੋਂ ਮਿਲੀ ਜਾਣਕਾਰੀ ਨਾਲ ਸੀਆਈਏ ਨੂੰ ਓਸਾਮਾ ਬਿਲ ਲਾਦੇਨ ਦੇ ਨੇੜੇ ਪੁੱਜਣ ਚ ਮਦਦ ਮਿਲੀ।
ਨਾਂ ਨਾ ਦੱਸਣ ਦੀ ਸ਼ਰਤ ’ਤੇ ਰਿਟਾਇਰ ਅਫਸਰ ਨੇ ਦਸਿਆ ਕਿ ਪਾਕਿਸਤਾਨ ਆਪਣੇ ਰੁੱਖ ਤੇ ਕਾਇਮ ਹੈ ਕਿ ਆਈਐਸਆਈ ਨੂੰ ਓਸਾਮਾ ਦੇ ਪਾਕਿਸਤਾਨ ਚ ਹੋਣ ਦੀ ਜਾਣਕਾਰੀ ਨਹੀਂ ਸੀ। ਇਮਰਾਨ ਨੇ ਕਿਹਾ ਕਿ ਆਈਐਸਆਈ ਨੇ ਸੀਆਈਏ ਨੂੰ ਜਾਣਕਾਰੀ ਦਿੱਤੀ ਜਿਸ ਨਾਲ ਅਮਰੀਕਾ ਨੂੰ 2011 ਚ ਅੱਤਵਾਦੀ ਗੁੱਟ ਦੇ ਮੁਖੀ ਦਾ ਪਤਾ ਲਗਾਉਣ ਅਤੇ ਉਸ ਨੂੰ ਮਾਰ ਮੁਕਾਉਣ ਚ ਮਦਦ ਮਿਲੀ।
ਰਿਪੋਰਟ ਮੁਤਾਬਕ ਖ਼ਾਨ ਦੇ ਬਿਆਨ ਨਾਲ ਵਿਵਾਦ ਪੈਦਾ ਹੋ ਗਿਆ ਹੈ ਤੇ ਕਈ ਸਿਆਸਤਦਾਨਾਂ ਨੇ ਇਮਰਾਨ ਦੇ ਇਸ ਦਾਅਵੇ ਦੀ ਆਲੋਚਨਾ ਕੀਤੀ ਹੈ।
.