ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖ਼ਾਨ ਨੇ ਝੂਠ ਬੋਲ ਕੇ UNO ਮੰਚ ਦੀ ਦੁਰਵਰਤੋਂ ਕੀਤੀ: ਭਾਰਤ

ਇਮਰਾਨ ਖ਼ਾਨ ਨੇ ਝੂਠ ਬੋਲ ਕੇ UNO ਮੰਚ ਦੀ ਦੁਰਵਰਤੋਂ ਕੀਤੀ: ਭਾਰਤ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਸੰਯੁਕਤ ਰਾਸ਼ਟਰ ਦੇ 74ਵੇਂ ਆਮ ਇਜਲਾਸ ਵਿੱਚ ਦਿੱਤੇ ਗਏ ਭਾਸ਼ਣ ਦਾ ਭਾਰਤ ਨੇ ਜਵਾਬ ਦਿੰਦਿਆਂ ਕਿਹਾ ਹੈ ਕਿ ਅੱਤਵਾਦ ਉੱਤੇ ਇਮਰਾਨ ਖ਼ਾਨ ਨੇ ਝੂਠ ਬੋਲਿਆ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਪਹਿਲੇ ਸਕੱਤਰ ਵਿਦਿਸ਼ਾ ਮੈਤਰਾ ਨੇ ਕਿਹਾ ਕਿ ਪਾਕਿਸਤਾਨ ਨੇ ਸ਼ਰੇਆਮ ਅਲ–ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦਾ ਬਚਾਅ ਕੀਤਾ ਸੀ।

 

 

ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨ ਉੱਤੇ ਸੰਯੁਕਤ ਰਾਸ਼ਟਰ ਦੀ ਸਟੇਜ ਦੀ ਦੁਰਵਰਤੋਂ ਕਰਨ ਦਾ ਦੋਸ਼ ਵੀ ਲਾਇਆ। ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਦੀ ਸਟੇਜ ਤੋਂ ਲਗਭਗ 50 ਮਿੰਟਾਂ ਦੇ ਭਾਸ਼ਣ ਵਿੱਚ ਇਮਰਾਨ ਖ਼ਾਨ ਨੇ ਪ੍ਰਮਾਣੂ ਜੰਗ ਦਾ ਰਾਗ ਅਲਾਪਦਿਆਂ ਅੱਧਾ ਸਮਾਂ ਕਸ਼ਮੀਰ ਤੇ ਭਾਰਤ ਦਾ ਹੀ ਜ਼ਿਕਰ ਕੀਤਾ।

 

 

ਇਮਰਾਨ ਖ਼ਾਨ ਨੇ ਇੱਕ ਵਾਰ ਫਿਰ ਕਸ਼ਮੀਰ ਮੁੱਦਾ ਉਠਾਉਂਦਿਆਂ ਕਿਹਾ ਕਿ ਕਸ਼ਮੀਰ ’ਚ ਕਰਫ਼ਿਊ ਹਟਣ ਤੋਂ ਬਾਅਦ ਉੱਥੇ ਕਾਫ਼ੀ ਖ਼ੂਨ–ਖ਼ਰਾਬਾ ਹੋਵੇਗਾ। ਇਸਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਆਪਣੇ ਸੰਬੋਧਨ ਦੌਰਾਨ ਦੁਨੀਆ ਨੂੰ ਸ਼ਾਂਤੀ ਦਾ ਸੁਨੇਹਾ ਦਿੱਤਾ।

 

 

ਇਮਰਾਨ ਖ਼ਾਨ ਨੇ ਪ੍ਰਮਾਣੂ ਜੰਗ ਦੀ ਧਮਕੀ ਦਿੰਦਿਆਂ ਕਿਹਾ – ‘ਮੈਂ ਸੋਚਦਾ ਹਾਂ ਕਿ ਮੈਂ ਜੇ ਕਿਤੇ ਕਸ਼ਮੀਰ ’ਚ ਹੁੰਦਾ ਤੇ 55 ਦਿਨਾਂ ਤੋਂ ਬੰਦ ਹੁੰਦਾ; ਤਾਂ ਮੈਂ ਵੀ ਬੰਦੂਕ ਚੁੱਕ ਲੈਂਦਾ। ਤੁਸੀਂ ਇੰਝ ਕਰ ਕੇ ਲੋਕਾਂ ਨੂੰ ਕੱਟੜ ਬਣਾ ਰਹੇ ਹੋ। ਮੈਂ ਫਿਰ ਕਹਿਣਾ ਚਾਹੁੰਦਾ ਹਾਂ ਕਿ ਇਹ ਬਹੁਤ ਔਖੀ ਘੜੀ ਹੈ। ਇਸ ਤੋਂ ਪਹਿਲਾਂ ਕਿ ਪ੍ਰਮਾਣੂ ਜੰਗ ਹੋਵੇ; ਸੰਯੁਕਤ ਰਾਸ਼ਟਰ ਦੀ ਕੁਝ ਕਰਨ ਦੀ ਜ਼ਿੰਮੇਵਾਰੀ ਹੈ। ਅਸੀਂ ਹਰੇਕ ਸਥਿਤੀ ਲਈ ਤਿਆਰ ਹਾਂ। ਜੇ ਦੋ ਦੇਸ਼ਾਂ ਵਿਚਾਲੇ ਜੰਗ ਹੋਈ, ਤਾਂ ਕੁਝ ਵੀ ਹੋ ਸਕਦਾ ਹੈ।’

 

 

ਉਨ੍ਹਾਂ ਕਿਹਾ ਕਿ ‘ਕਸ਼ਮੀਰ ਵਿੱਚ ਲੋਕਾਂ ਨੂੰ ਜਾਨਵਰਾਂ ਵਾਂਗ ਕਿਉਂ ਬੰਦ ਕਰ ਕੇ ਰੱਖਿਆ ਹੋਇਆ ਹੈ। ਉਹ ਇਨਸਾਨ ਹਨ। ਕਰਫ਼ਿਊ ਹਟ ਜਾਵੇਗਾ, ਤਦ ਕੀ ਹੋਵੇਗਾ। ਤਦ ਮੋਦੀ ਕੀ ਕਰਨਗੇ। ਉਨ੍ਹਾਂ ਨੂੰ ਲੱਗਦਾ ਹੈ ਕਿ ਕਸ਼ਮੀਰ ਦੇ ਲੋਕ ਇਸ ਸਥਿਤੀ ਨੂੰ ਪ੍ਰਵਾਨ ਕਰ ਲੈਣਗੇ। ਕਰਫ਼ਿਊ ਹਟਣ ਤੋਂ ਬਾਅਦ ਕਸ਼ਮੀਰ ਵਿੱਚ ਖ਼ੂਨ ਦੀਆਂ ਨਦੀਆਂ ਵਹਿਣਗੀਆਂ, ਲੋਕ ਬਾਹਰ ਆਉਣਗੇ। ਕੀ ਮੋਦੀ ਨੇ ਸੋਚਿਆ ਕਿ ਤਦ ਕੀ ਹੋਵੇਗਾ?’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan misused UNO stage by telling a lie says India