ਪੁਲਵਾਮਾ ਹਮਲੇ ਬਾਅਦ ਭਾਰਤ ਨਾਲ ਵਧਦੇ ਤਣਾਅ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਮੀਟਿੰਗ ਵੱਲੋਂ ਆਪਣੀ ਫੌਜ ਨੂੰ ਤਿਆਰ ਰਹਿਣ ਨੂੰ ਕਿਹਾ ਹੈ।
ਇਸ ਨਾਲ ਹੀ ਮੀਟਿੰਗ ਵਿਚ ਸ਼ਾਮਲ ਮੈਂਬਰਾਂ ਨੇ ਇਸ ਗੱਲ ਨਾਲ ਸਾਫ ਤੌਰ ਉਤੇ ਇਨਕਾਰ ਕੀਤਾ ਕਿ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਵਿਚ ਪਾਕਿਸਤਾਨ ਦਾ ਹੱਥ ਸੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਜੇਕਰ ਇਸ ਹਮਲੇ ਨੂੰ ਅੰਜ਼ਾਮ ਦੇਣ ਵਿਚ ਪਾਕਿਸਤਾਨ ਦੀ ਜ਼ਮੀਨ ਦੀ ਵਰਤੋਂ ਕੀਤੀ ਗਈ ਹੈ, ਤਾਂ ਯਕੀਨੀ ਤੌਰ ਉਤੇ ਸਾਡੀ ਸਰਾਕਰ ਇਸ ਉਤੇ ਕਾਰਵਾਈ ਕਰੇਗੀ। ਪਾਕਿਸਤਾਨ ਦੀ ਵੈਬਸਾਈਟ ਡਾਨ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਹੈ।
ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਪਾਕਿਸਤਾਨ ਕਿਸੇ ਵੀ ਤਰ੍ਹਾਂ ਨਾਲ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਾਮਲ ਨਹੀਂ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਅਸੀਂ ਸ਼ਿਸਟਾਚਾਰ ਤਰੀਕੇ ਨਾਲ ਘਟਨਾ ਦੀ ਜਾਂਚ ਲਈ ਕਿਹਾ ਹੈ ਅਤੇ ਅੱਤਵਾਦ ਨਾਲ ਹੀ ਹੋਰ ਵਿਵਦਾਤ ਮੁੱਦਿਆਂ ਉਤੇ ਗੱਲਬਾਤ ਲਈ ਤਿਆਰ ਹਾਂ।