ਅਗਲੀ ਕਹਾਣੀ

33 ਰਿਜ਼ਰਵ ਸੀਟਾਂ ਨਾਲ ਇਮਰਾਨ ਖ਼ਾਨ ਦੀ ਪਾਰਟੀ ਕੋਲ ਹੋ ਗਈਆਂ ਕੁੱਲ 158 ਸੀਟਾਂ

33 ਰਿਜ਼ਰਵ ਸੀਟਾਂ ਨਾਲ ਇਮਰਾਨ ਖ਼ਾਨ ਦੀ ਪਾਰਟੀ ਕੋਲ ਹੋ ਗਈਆਂ ਕੁੱਲ 158 ਸੀਟਾਂ

ਚੋਣ ਕਮਿਸ਼ਨ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੂੰ ਔਰਤਾਂ ਲਈ ਰਾਖਵੀਂਆਂ 28 ਸੀਟਾਂ ਅਲਾਟ ਕੀਤੀਆਂ ਹਨ। ਇੰਝ ਰਾਸ਼ਟਰੀ ਅਸੈਂਬਲੀ ਭਾਵ ਦੇਸ਼ ਦੀ ਸੰਸਦ `ਚ ਪਾਰਟੀ ਕੋਲ ਕੁੱਲ 158 ਸੀਟਾਂ ਹੋ ਗਈਆਂ ਹਨ ਤੇ ਹੁਣ ਉਸ ਨੂੰ ਬਹੁਮੱਤ ਹਾਸਲ ਕਰਨ ਲਈ ਸਿਰਫ਼ 14 ਸੀਟਾਂ ਦੀ ਲੋੜ ਹੈ। ਜੇ ਵੇਖਿਆ ਜਾਵੇ, ਤਾਂ ਇਮਰਾਨ ਖ਼ਾਨ ਦੀ ਪਾਰਟੀ ਕੋਲ ਹਾਲੇ ਕੁੱਲ 154 ਸੀਟਾਂ ਹਨ ਕਿਉਂਕਿ ਜਿਹੜੀਆਂ ਪੰਜ ਸੀਟਾਂ `ਤੇ ਖ਼ੁਦ ਇਮਰਾਨ ਖ਼ਾਨ ਨੇ ਜਿੱਤ ਹਾਸਲ ਕੀਤੀ ਸੀ, ਉਨ੍ਹਾਂ `ਚੋਂ ਚਾਰ `ਤੋਂ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪੈਣਾ ਹੈ।


ਪਾਕਿਸਤਾਨੀ ਚੋਣ ਕਮਿਸ਼ਨ ਨੇ ਕੱਲ੍ਹ ਸਾਰੀਆਂ ਪਾਰਟੀਆਂ ਨੂੰ ਉਨ੍ਹਾਂ ਵੱਲੋਂ ਚੁਣੇ ਗਏ ਮੈਂਬਰਾਂ ਦੀ ਗਿਣਤੀ ਦੇ ਆਧਾਰ `ਤੇ ਰਾਖਵੀਂਆਂ ਸੀਟਾਂ ਦੀ ਵੰਡ ਕੀਤੀ। ਦੇਸ਼ ਦੀ ਰਾਸ਼ਟਰੀ ਅਸੈਂਬਲੀ ਵਿੱਚ ਕੁੱਲ 60 ਸੀਟਾਂ ਔਰਤਾਂ ਲਈ ਅਤੇ 19 ਸੀਟਾਂ ਘੱਟ-ਗਿਣਤੀਆਂ ਲਈ ਰਾਖਵੀਂਆਂ ਹੁੰਦੀਆਂ ਹਨ।


ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਇਮਰਾਨ ਖ਼ਾਨ ਦੀ ਪਾਰਟੀ ਨੂੰ ਪੰਜਾਬ `ਚ ਔਰਤਾਂ ਲਈ 16, ਸਿੰਧ `ਚ ਚਾਰ, ਖ਼ੈਬਰ ਪਖ਼ਤੂਨਵਾ `ਚ ਸੱਤ ਅਤੇ ਬਲੋਚਿਸਤਾਨ `ਚ ਇੱਕ ਸੀਟ ਦਿੱਤੀ ਹੈ।


ਕੇਂਦਰ `ਚ ਸਰਕਾਰ ਬਣਾਉਣ ਜਾ ਰਹੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੂੰ ਗ਼ੈਰ-ਮੁਸਲਮਾਨਾਂ ਲਈ ਰਾਖਵੀਂਆਂ ਕੁੱਲ 10 ਸੀਟਾਂ ਵਿੱਚੋਂ ਪੰਜ ਸੀਟਾਂ ਮਿਲੀਆਂ ਹਨ, ਦੋ ਸੀਟਾਂ ਪਾਕਿਸਤਾਨ ਮੁਸਲਿਮ ਲੀਗ-ਐੱਨ, ਦੋ ਪਾਕਿਸਤਾਨ ਪੀਪਲ`ਜ਼ ਪਾਰਟੀ ਨੂੰ ਅਤੇ ਇੱਕ ਸੀਟ ਮੁੱਤਾਹਿਦਾ ਮਜਲਿਸ-ਏ-ਅਮਲ ਨੂੰ ਦਿੱਤੀਆਂ ਗਈਆਂ ਹਨ।


65 ਸਾਲਾ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਨੇ ਇਸੇ ਹਫ਼ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan Party has now total 158 seats