ਅਗਲੀ ਕਹਾਣੀ

​​​​​​​ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ‘ਅਦਾਲਤੀ ਖ਼ਤਰਾ’

​​​​​​​ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ‘ਅਦਾਲਤੀ ਖ਼ਤਰਾ’

ਲਾਹੌਰ ਹਾਈ ਕੋਰਟ ਨੇ ਅੱਜ ਕਿਹਾ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਯੋਗ ਠਹਿਰਾਏ ਜਾਣ ਦੀ ਮੰਗ ਕਰਨ ਵਾਲੀ ਪਟੀਸ਼ਨ ਉੱਤੇ 11 ਮਾਰਚ ਨੂੰ ਸੁਣਵਾਈ ਕਰੇਗਾ। ‘ਡਾਨ ਨਿਊਜ਼’ ਮੁਤਾਬਕ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖ਼ਾਨ ਨੇ ਸਾਲ 2018 ਦੀਆਂ ਚੋਣਾਂ ਲਈ ਦਾਖ਼ਲ ਆਪਣੇ ਨਾਮਜ਼ਦਗੀ ਦਸਤਾਵੇਜ਼ਾਂ ਵਿੱਚ ਆਪਣੀ ਸਾਬਕਾ ਪਤਨੀ ਦੀ ਇੱਕ ਧੀ ਦਾ ਰਿਸ਼ਤਾ ਲੁਕਾਇਆ ਸੀ।

 

 

ਇਮਰਾਨ ਖ਼ਾਨ ਦੀ ਸਾਬਕਾ ਪਤਨੀ ਅਨਾ ਲੁਈਸਾ (ਸੀਤਾ) ਵ੍ਹਾਈਟ ਦੀ ਧੀ ਟਿਰੀਅਨ ਵ੍ਹਾਈਟ ਹੈ। ਗਕਈ ਵਾਰ ਇਮਰਾਨ ਉੱਤੇ ਇਹ ਇਲਜ਼ਾਮ ਲੱਗਦਾ ਰਿਹਾ ਹੈ ਕਿ ਟਿਰੀਅਨ ਇਮਰਾਨ ਦੀ ਧੀ ਹੈ; ਭਾਵੇਂ ਉਨ੍ਹਾਂ ਇਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਹੈ। ਪਟੀਸ਼ਨ ਵਿੱਚ ਲਿਖਿਆ ਹੈ ਕਿ – ‘ਇਮਰਾਨ ਖ਼ਾਨ ਨੇ ਨਾਮਜ਼ਦਗੀ ਦਸਤਾਵੇਜ਼ਾਂ ਵਿੱਚ ਵ੍ਹਾਈਟ ਨੂੰ ਆਪਣੇ ਆਸ਼ਰਿਤਾਂ ਵਿੱਚ ਸ਼ਾਮਲ ਨਹੀਂ ਕੀਤਾ ਤੇ ਇੰਝ ਉਨ੍ਹਾਂ ਸੰਵਿਧਾਨ ਦੀ ਧਾਰਾ 62 ਅਤੇ 63 ਦੀ ਪਾਲਣਾ ਨਹੀਂ ਕੀਤੀ।’

 

 

ਹਾਈ ਕੋਰਟ ਨੇ ਸੁਣਵਾਈ ਲਈ ਸਨਿੱਚਰਵਾਰ ਨੂੰ ਪਟੀਸ਼ਨ ਪ੍ਰਵਾਨ ਕਰ ਲਈ। ਪਟੀਸ਼ਨ ਮੁਤਾਬਕ ਸੰਵਿਧਾਨ ਦੀਆਂ ਧਾਰਾਵਾਂ 62 ਅਤੇ 63 ਵਿੱਚ ਸੰਸਦ ਮੈਂਬਰ ਲਈ ‘ਸਾਦਿਕ ਅਤੇ ਅਮੀਨ’ ਭਾਵ ‘ਈਮਾਨਦਾਰ ਤੇ ਧਾਰਮਿਕ’ ਹੋਣਾ ਜ਼ਰੂਰੀ ਹੈ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖ਼ਾਨ ਨੇ ਸਾਲ 2018 ਦੀਆਂ ਆਮ ਚੋਣਾਂ ਲਈ ਆਪਣੇ ਨਾਮਜ਼ਦਗੀ ਕਾਗਜ਼ਾਂ ਵਿੱਚ ਟਿਰੀਅਨ ਜ਼ੈੱਡ ਖ਼ਾਨ ਵ੍ਹਾਈਟ ਦਾ ਕਥਿਤ ਪਿਤਾ ਹੋਣ ਦੀ ਗੱਲ ਲੁਕਾਈ ਸੀ।

 

 

ਇਸੇ ਸਾਲ 21 ਜਨਵਰੀ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਅਜਿਹੀ ਇੱਕ ਪਟੀਸ਼ਨ ਨੂੰ ਇਹ ਆਖਦਿਆਂ ਰੱਦ ਕਰ ਦਿੱਤਾ ਸੀ ਕਿ ਇਹ ਉਨ੍ਹਾਂ ਦਾ ਨਿਜੀ ਮਾਮਲਾ ਹੈ; ਇਸ ਲਈ ਉਸ ਉੱਤੇ ਵਿਚਾਰ ਨਹੀਂ ਕੀਤਾ ਜਾ ਸਕਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan s PM seat in question