ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖ਼ਾਨ ਨੇ ਹੁਣ ਇਹ ਆਖ ਕੇ ਉਡਵਾਇਆ ਆਪਣਾ ਮੌਜੂ

ਇਮਰਾਨ ਖ਼ਾਨ ਨੇ ਹੁਣ ਇਹ ਆਖ ਕੇ ਉਡਵਾਇਆ ਆਪਣਾ ਮੌਜੂ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਨੇ ਹੁਣ ਇੱਕ ਅਜਿਹਾ ਬਿਆਨ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦਾ ਮਖੌਲ ਉੱਡ ਰਿਹਾ ਹੈ। ਉਹ ਕਿਸ ਵੇਲੇ ਕੀ ਬੋਲ ਦੇਣ, ਇਹ ਕੋਈ ਨਹੀਂ ਜਾਣਦਾ। ਪਿੱਛੇ ਜਿਹੇ ਸੰਯੁਕਤ ਰਾਸ਼ਟਰ ’ਚ ਉਨ੍ਹਾਂ ਵੱਲੋਂ ਦਿੱਤੇ ਭਾਸ਼ਣ ਕਾਰਨ ਹਰ ਪਾਸੇ ਸ੍ਰੀ ਖ਼ਾਨ ਦੀ ਆਲੋਚਨਾ ਹੋਈ ਸੀ ਅਤੇ ਹੁਣ ਉਨ੍ਹਾਂ ਨਵਾਂ ਬਿਆਨ ਦੇ ਦਿੱਤਾ ਹੈ।

 

 

ਸ੍ਰੀ ਇਮਰਾਨ ਖ਼ਾਨ ਨੇ ਹੁਣ ਕਿਹਾ ਹੈ ਕਿ ਰੁੱਖ ਸਾਨੂੰ ਰਾਤ ਸਮੇਂ ਆਕਸੀਜਨ ਦਿੰਦੇ ਹਨ। ਉਨ੍ਹਾਂ ਆਪਣੀ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਪਾਕਿਸਤਾਨ ’ਚ ਲਗਭਗ 70 ਫ਼ੀ ਸਦੀ ਇਲਾਕਾ ਹਰਿਆਲੀ ਨਾਲ ਭਰਪੂਰ ਸੀ ਪਰ ਪਿਛਲੇ 10 ਕੁ ਸਾਲਾਂ ਵਿੱਚ ਉਹ ਘਟ ਗਿਆ ਹੈ।

 

 

ਸ੍ਰੀ ਇਮਰਾਨ ਖ਼ਾਨ ਨੇ ਕਿਹਾ ਕਿ ਰੁੱਖ ਹਵਾ ਸਾਫ਼ ਕਰਦੇ ਹਨ ਤੇ ਕਾਰਬਨ ਡਾਈਆਕਸਾਈਡ ਨੂੰ ਜਜ਼ਬ ਕਰਦੇ ਹਨ। ਵਿਡੀਓ ਪਿਛਲੇ ਕੁਝ ਦਿਨਾਂ ਤੋਂ ਵਾਇਰਲ ਹੋ ਰਿਹਾ ਹੈ। ਇਹ ਵਿਡੀਓ ਲਗਭਗ 15 ਸੈਕੰਡ ਦਾ ਹੈ ਤੇ ਵੇਖਣ ਤੋਂ ਲੱਗ ਰਿਹਾ ਹੈ ਕਿ ਸ੍ਰੀ ਖ਼ਾਨ ਕਿਸੇ ਸਮਾਰੋਹ ਨੂੰ ਸੰਬੋਧਨ ਕਰ ਰਹੇ ਹਨ।

 

 

 

ਚੇਤੇ ਰਹੇ ਕਿ ਰੁੱਖ ਰਾਤ ਸਮੇਂ ਆਕਸੀਜਨ ਨਹੀਂ ਦਿੰਦੇ। ਇਸ ਤੱਥ ਤੋਂ ਸਾਰੇ ਵਾਕਫ਼ ਹਨ ਤੇ ਸਕੂਲਾਂ ਵਿੱਚ ਨਿੱਕੀਆਂ ਜਮਾਤਾਂ ਵਿੱਚ ਵੀ ਬੱਚਿਆਂ ਨੂੰ ਇਹੋ ਪੜ੍ਹਾਇਆ ਜਾਂਦਾ ਹੈ ਕਿ ਰੁੱਖ ਦਿਨ ’ਚ ਆਕਸੀਜਨ ਦਿੰਦੇ ਹਨ ਪਰ ਸਿਰਫ਼ ਤੁਲਸੀ ਤੇ ਪਿੱਪਲ ਦਾ ਰੁੱਖ ਹੀ ਅਜਿਹਾ ਹੁੰਦਾ ਹੈ, ਜੋ ਦਿਨ ਤੇ ਰਾਤ ਦੋਵੇਂ ਵੇਲੇ ਆਕਸੀਜਨ ਹੀ ਦਿੰਦਾ ਹੈ।

 

 

ਪਿੱਪਲ ਦਾ ਰੁਖ ਹੋਰ ਸਾਰੇ ਰੁੱਖਾਂ ਤੋਂ ਵੱਧ ਆਕਸੀਜਨ ਦਿੰਦਾ ਹੈ ਅਤੇ ਦਿਨ ਵਿੱਚ 22 ਘੰਟਿਆਂ ਤੋਂ ਵੀ ਵੱਧ ਆਕਸੀਜਨ ਦਿੰਦਾ ਹੈ ਪਰ ਪੂਰੇ 24 ਘੰਟੇ ਆਕਸੀਜਨ ਨਹੀਂ ਦਿੰਦਾ। ਇੱਥੇ ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇਨ੍ਹੀਂ ਦਿਨੀਂ ਆਪਣੇ ਹੀ ਘਰ ਵਿੱਚ ਘਿਰੇ ਹੋਏ ਹਨ। ਇੱਕ ਦਿਨ ਪਹਿਲਾਂ ਹੀ 26 ਨਵੰਬਰ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਇਮਰਾਨ ਖ਼ਾਨ ਉੱਤੇ ਇੱਕ ਭਾਸ਼ਣ ਵਿੱਚ ਨਿਆਂਪਾਲਿਕਾ ਦਾ ਮਜ਼ਾਕ ਉਡਾਉਣ ਤੇ ਅਦਾਲਤ ਦੀ ਤੌਹੀਨ ਕਰਨ ਦਾ ਦੋਸ਼ ਲਾਉਣ ਵਾਲੀ ਪਟੀਸ਼ਨ ਉੱਤੇ ਮੰਗਲਵਾਰ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।

 

 

ਇਹ ਪਟੀਸ਼ਨ ਵਕੀਲ ਸਲੀਮ ਉੱਲ੍ਹਾ ਖ਼ਾਨ ਨੇ ਸੋਮਵਾਰ ਨੂੰ ਦਾਇਰ ਕੀਤੀ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan says something which was made fun of