ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SCO ਸੰਮੇਲਨ ਦੀ ਓਪਨਿੰਗ ਸਮਾਰੋਹ ’ਚ ਪਾਕਿ ਦੇ PM ਇਮਰਾਨ ਤੋਂ ਫਿਰ ਹੋਈ ਚੂਕ

SCO ਸੰਮੇਲਨ ਦੀ ਓਪਨਿੰਗ ਸਮਾਰੋਹ ’ਚ ਪਾਕਿ ਦੇ PM ਇਮਰਾਨ ਤੋਂ ਫਿਰ ਹੋਈ ਚੂਕ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਫਿਰ ਤੋਂ ਡਿਪਲੋਮੈਟਿਕ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ। ਪ੍ਰੰਤੂ, ਇਸ ਵਾਰ ਥਾਂ ਸੀ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ। ਵੀਰਵਾਰ ਨੂੰ ਬਿਸ਼ਕੇਕ ਵਿਚ ਸੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਓਪਨਿੰਗ ਸਮਾਰੋਹ ਦੌਰਾਨ ਇਮਰਾਨ ਖਾਨ ਤੋਂ ਇਹ ਚੂਕ ਹੋਈ ਹੈ।

 

ਪਾਕਿਸਤਾਨ ਤਰੀਕ ਏ ਇਨਸਾਫ (ਪੀਟੀਆਈ) ਦੇ ਟਵੀਟਰ ਹੈਂਡਲ ਉਤੇ ਸ਼ੇਅਰ ਕੀਤੇ ਗਏ ਇਕ ਵੀਡੀਓ ਵਿਚ ਇਹ ਦੇਖਿਆ ਜਾ ਸਕਦਾ ਹੈ ਕਿ ਜਿਸ ਵਕਤ ਰਾਸ਼ਟਰ ਪ੍ਰਧਾਨ ਹਾਲ ਦੇ ਅੰਦਰ ਪ੍ਰਵੇਸ਼ ਕਰ ਰਹੇ ਸਨ, ਸਾਰੇ ਲੋਕ ਆਪਣੀ ਸੀਟ ਤੋਂ ਉਠ ਖੜ੍ਹੇ ਹੋ ਗਏ। ਜਦੋਂ ਇਮਰਾਨ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਛੱਡਕੇ ਬਾਕੀ ਸਾਰੇ ਲੋਕ ਆਪਣੀ ਸੀਟ ਉਤੇ ਉਠਕੇ ਖੜ੍ਹੇ ਹੋ ਗਏ ਫਿਰ ਉਹ ਤੁਰੰਤ ਉਠਕੇ ਖੜ੍ਹੇ ਹੋਏ ਅਤੇ ਛੇਤੀ ਹੀ ਹੋਰ ਲੋਕਾਂ ਦੇ ਬੈਠਣ ਤੋਂ ਪਹਿਲਾਂ ਹੀ ਬੈਠ ਗਏ।

 

ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ 14ਵੇਂ ਇਸਲਾਮੀ ਸਹਿਯੋਗ ਸੰਗਠਨ (ਓਆਈਸੀ) ਸੰਮੇਲਨ ਦੌਰਾਨ ਸਊਦੀ ਅਰਬ ਵਿਚ ਡਿਪਲੋਮੈਟਿਕ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਸੀ। ਸੰਮੇਲਨ ਤੋਂ ਇਧਰ ਸਊਦੀ ਕਿੰਗ ਸਲਮਾਨ ਬਿਨ ਅਬਦੁਲਾਜਿਜ ਨਾਲ ਮੀਟਿੰਗ ਦੌਰਾਨ, ਇਮਰਾਨ ਨੇ ਕਿੰਗ ਸਲਮਾਨ ਦੇ ਟਰਾਂਸਲੇਟਰ ਨਾਲ ਗੱਲ ਕੀਤੀ ਅਤੇ ਜਦੋਂ ਤੱਕ ਉਹ ਗੱਲ ਅਨੁਵਾਦ ਕਰ ਕਿੰਗ ਸਲਮਾਨ ਨੂੰ ਕਹੀ ਜਾਂਦੀ, ਉਸ ਤੋਂ ਪਹਿਲਾਂ ਹੀ ਇਮਰਾਨ ਉਥੋਂ ਚਲੇ ਗਏ।

 

ਸੋਸ਼ਲ ਮੀਡੀਆ ਉਤੇ ਇਹ ਵੀਡੀਓ ਕਾਫੀ ਸ਼ੇਅਰ ਹੋਈ ਅਤੇ ਦੋਵਾਂ ਹੀ ਦੇਸ਼ ਪਾਕਿਸਤਾਨ ਅਤੇ ਸਊਦੀ ਅਰਬ ਨੇ ਕਿੰਗ ਦਾ ਅਨਾਦਰ ਕਰਨ ਲਈ ਇਮਰਾਨ ਖਾਨ ਦੀ ਆਲੋਚਨਾ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan slipped up again on diplomatic protocol At SCO opening ceremony