ਪਾਕਿਸਤਾਨ ਚ ਕਪਤਾਨ ਦੇ ਨਾਂ ਤੋਂ ਮਸ਼ਹੂਰ ਇਮਰਾਨ ਖ਼ਾਨ ਨੂੰ ਜਿ਼ੰਦਗੀ ਚ ਸਫਲਤਾ ਪ੍ਰਾਪਤ ਕਰਨ ਲਈ ਦੋ ਦਸ਼ਕਾਂ ਤੋਂ ਵੀ ਜਿ਼ਆਦਾ ਇੰਤਜ਼ਾਰ ਕਰਨਾ ਪਿਆ। ਭਾਵੇਂ ਖੇਡ ਦਾ ਮੈਦਾਨ ਹੋਵੇ ਜਾਂ ਸਿਆਸਤ, ਦੋਨਾਂ ਚ ਹੀ ਉਨ੍ਹਾਂ ਨੇ ਸਿਖਰ ਤੱਕ ਪੁੱਜਣ ਲਈ ਲਗਭਗ 22 ਸਾਲਾਂ ਦੀ ਲੰਬੀ ਉਡੀਕ ਕਰਨੀ ਪਈ। ਹਾਲਾਂਕਿ ਕਈ ਵਾਰ ਅਸਫਤਲਾ ਦਾ ਮੁੰਹ ਵੀ ਦੇਖਣ ਪਿਆ ਪਰ ਇਮਰਾਨ ਆਪਣੀ ਮੰਜਿ਼ਲ ਵੱਲ ਵੱਧਦੇ ਰਹੇ।
ਸਿਰਫ 19 ਸਾਲ ਦੀ ਉਮਰ ਚ ਕ੍ਰਿਕਟ ਦੇ ਮੈਦਾਨ ਚ ਪਹਿਲਾਂ ਕਦਮ ਰੱਖਣ ਬਾਵਜੂਦ ਉਹ 40 ਸਾਲਾਂ ਦੀ ਉਮਰ ਚ ਪੁੱਜ ਕੇ ਵਿਸ਼ਵ ਕੱਪ ਜਿੱਤ ਸਕੇ। 1992 ਚ 40 ਸਾਲਾਂ ਦੀ ਉਮਰ ਚ ਉਹ ਵਿਸ਼ਵ ਕੱਪ ਜਿੱਤਣ ਵਾਲੇ ਪਹਿਲੇ ਪਾਕਿਸਤਾਨੀ ਕਪਤਾਨ ਬਣੇ।
ਵਿਸ਼ਵ ਕੱਪ ਜਿੱਤਣ ਮਗਰੋਂ ਇਮਰਾਨ ਨੇ ਸਿਆਸਤ ਚ ਹਾਜ਼ਰੀ ਪਾਈ। ਪਾਕਿਸਤਾਨ ਚ ਸਭ ਤੋਂ ਵੱਡੇ ਸਟਾਰ ਹੋਣ ਬਾਵਜੂਦ ਉਨ੍ਹਾਂ ਦਾ ਸਿਆਸੀ ਸਫਰ ਮੁਸ਼ਕਲਾਂ ਭਰਿਆ ਰਿਹਾ। 1996 ਚ ਪਾਕਿਸਤਾਨ ਤਹਰੀਕ ਏ ਇਨਸਾਫ਼ ਪਾਰਟੀ ਬਣਾਈ ਅਤੇ ਅਗਲੇ ਸਾਲ ਉਹ ਚੋਣ ਮੈਦਾਨ ਚ ਨਿਤਰੇ ਤੇ ਬੇਹੱਦ ਮਾੜੇ ਤਰੀਕੇ ਨਾਲ ਹਾਰੇ। ਨੈਸ਼ਨਲ ਅਸੈਂਬਲੀ ਦੀ ਦੋ ਸੀਟਾਂ ਤੇ ਚੋਣ ਲੜਨ ਬਾਵਜੂਦ ਉਹ ਇੱਕ ਵੀ ਸੀਟ ਜਿੱਤ ਨਾ ਸਕੇ। 2002 ਚ ਜਾ ਕੇ ਉਨ੍ਹਾਂ ਨੂੰ ਮਿਆਂਵਾਲੀ ਸੀਟ ਤੋਂ ਜਿੱਤ ਹਾਸਲ ਹੋਈ। ਇਸ ਮਗਰੋਂ ਇਮਰਾਨ ਨੇ ਪਿੱਛੇ ਮੁੜ ਕੇ ਨਾ ਵੇਖਿਆ।
ਕ੍ਰਿਕਟ ਦੇ ਮੈਦਾਨ ਤੋਂ ਸਿਆਸਤ ਤੱਕ ਦੇ ਸਫ਼ਰ ਦਾ ਵੇਰਵਾ :-
5 ਅਕਤੂਬਰ, 1952 ਨੂੰ ਲਾਹੌਰ ਚ ਪਸ਼ਤੂਨ ਪਰਿਵਾਰ ਚ ਪੈਦਾ ਹੋਏ।
ਇੰਜੀਨੀਅਰ ਖ਼ਾਨ ਨਿਯਾਜੀ ਦੇ ਬੇਟੇ ਹਨ ਇਮਰਾਨ ਖ਼ਾਨ।
ਆਕਸਫ਼ੋਰਡ ਵਰਸਿਟੀ ਤੋਂ ਕੀਤੀ ਪੜ੍ਹਾਈ।
1971 ਚ ਪਾਕਿਸਤਾਨ ਵੱਲੋਂ ਟੈਸਟ ਕ੍ਰਿਕਟ ਚ ਪ੍ਰਦਰਸ਼ਨ ਕੀਤਾ।
1987 ਚ ਵਿਸ਼ਵ ਕੱਪ ਸੈਮੀਫ਼ਾਈਨਲ ਚ ਹਾਰ ਜਾਣ ਮਗਰੋਂ ਸੰਨਿਆਸ ਦਾ ਫੈਸਲਾ ਕੀਤਾ।
1989 ਚ ਜਨਰਲ ਜਿਆ ਉਲ ਹੱਕ ਦੇ ਕਹਿਣ ਤੇ ਕ੍ਰਿਕਟ ਮੈਦਾਨ ਚ ਵਾਪਸੀ ਕੀਤੀ।
ਮਾਂ ਦੀ ਯਾਦ ਚ ਕੈਂਸਰ ਹਸਪਤਾਲ ਬਣਵਾਉਣ ਲਈ ਫ਼ੰਡ ਇਕੱਠਾ ਕਰਨ ਵਜੋਂ ਕ੍ਰਿਕਟ ਚ ਵਾਪਸੀ ਨੂੰ ਤਿਆਰ ਹੋਏ।
1992 ਚ ਪਾਕਿਸਤਾਨ ਨੂੰ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਜਿਤਾਇਆ।
ਵਿਸ਼ਵ ਕੱਪ ਚ ਸ਼ੇਰ ਦੀ ਛਾਪ ਵਾਲੀ ਟੀਸ਼ਰਟ ਪਾ ਕੇ ਟਾਸ ਕਰਨ ਆਉਂਦੇ ਸਨ।
1994 ਚ ਲਾਹੌਰ ਚ ਕੈਂਸਰ ਹਸਪਤਾਲ ਬਣਵਾਇਆ।
1996 ਚ ਪਾਕਿਸਤਾਨ ਤਹਰੀਕ ਏ ਇਨਸਾਫ (ਪੀਟੀਆਈ) ਪਾਰਟੀ ਬਣਾਈ।
1997 ਚ ਪਹਿਲੀ ਵਾਰ ਚੋਣਾਂ ਲੜੀਆਂ ਪਰ ਅਸਫਲ ਰਹੇ।
2002 ਚ ਮਿਆਂਵਲੀ ਸੀਟ ਤੋਂ ਜਿੱਤ ਹਾਸਿਲ ਕਰਨ ਚ ਕਾਮਯਾਬ ਹੋਏ।
25 ਫੀਸਦ ਵੋਟਾਂ ਨਾਲ ਪੀਟੀਆਈ 2013 ਚ ਦੂਜੇ ਨੰਬਰ ਤੇ ਰਹੀ।
30 ਸੀਟਾਂ ਤੇ ਪੀਟੀਆਈ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ।
.