ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

US ਮੈਗਜੀਨ ਦੀ ਐਫ–16 ਖਬਰ ’ਤੇ ਇਮਰਾਨ ਨੇ ਭਾਜਪਾ ਨੂੰ ਘੇਰਿਆ

US ਮੈਗਜੀਨ ਦੀ ਐਫ–16 ਖਬਰ ’ਤੇ ਇਮਰਾਨ ਨੇ ਭਾਜਪਾ ਨੂੰ ਘੇਰਿਆ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਜਪਾ ਉਤੇ ਜੰਗ ਲਗਾਉਣ ਦੀ ਅਫਵਾਹ ਫੈਲਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪਾਕਿਸਤਾਨੀ ਐਫ–16 ਜਹਾਜ਼ ਨੂੰ ਮਾਰ ਡੇਗਣ ਦਾ ਝੂਠਾ ਦਾਅਵਾ ਉਲਟਾ ਪੈ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਹੀ ਦਿਨ ਪਹਿਲਾਂ ਅਮਰੀਕਾ ਦੀ ਇਕ ਪ੍ਰਮੁੱਖ ਪੱਤਰਿਕਾ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨੀ ਹਵਾਈ ਫੌਜ ਬੇੜੇ ਵਿਚ ਅਮਰੀਕਾ ਦਾ ਬਣਿਆ ਕੋਈ ਵੀ ਲੜਾਕੂ ਜਹਾਜ਼ ਗੁੰਮ ਨਹੀਂ ਹੈ।

 

ਵਾਸ਼ਿੰਗਟਨ ਦੀ ‘ਫੋਰਨ ਪੋਲਸੀ’ ਪੱਤਰਿਕਾ ਨੇ ਵੀਰਵਾਰ ਨੂੰ ਖਬਰ ਲਗਾਈ ਸੀ ਕਿ ਅਮਰੀਕੀ ਕਰਮੀਆਂ ਨੇ ਹੁਣੇ ਹੀ ਪਾਕਿਸਤਾਨੀ ਹਵਾਈ ਫੌਜ ਦੇ ਐਫ–16 ਜਹਾਜ਼ਾਂ ਦੀ ਗਿਣਤੀ ਕੀਤੀ ਸੀ ਅਤੇ ਕੋਈ ਵੀ ਜਹਾਜ਼ ਗਾਇਬ ਨਹੀਂ ਹੈ। ਪੱਤਰਿਕਾਂ ਨੇ ਸਥਿਤੀ ਦੀ ਜਾਣਕਾਰੀ ਰੱਖਣ ਵਾਲੇ ਦੋ ਸੀਨੀਅਰ ਅਮਰੀਕੀ ਰੱਖਿਆ ਅਧਿਕਾਰੀਆਂ ਦਾ ਹਵਾਲਾ ਦਿੱਤਾ। ਭਾਰਤੀ ਹਵਾਈ ਫੌਜ ਨੇ ਸ਼ੁੱਕਰਵਾਰ ਨੂੰ ਵੀ ਆਪਣੇ ਪੱਖ ਉਤੇ ਕਾਇਮ ਰਹਿੰਦੇ ਹੋਏ ਕਿਹਾ ਕਿ ਉਸ ਕੋਲ ਪਾਕਿਸਤਾਨੀ ਹਵਾਈ ਫੌਜ ਦੇ ਐਫ–16 ਜਹਾਜ਼ ਨੂੰ 27 ਫਰਵਰੀ ਨੂੰ ਮਾਰ ਸੁੱਟੇ ਜਾਣ ਦੇ ਠੋਸ ਸਬੂਤ ਹਨ।

 

‘ਫੋਰਨ ਪੋਲਸੀ’ ਦੀ ਖਬਰ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਨੇ ਟਵਿਟਰ ਰਾਹੀਂ ਸੱਤਾਧਾਰੀ ਭਾਜਪਾ ਦੀ ਆਲੋਚਨਾ ਕੀਤੀ। ਉਨ੍ਹਾਂ ਟਵੀਟ ਕੀਤਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਅਤੇ ਇਹ ਹੀ ਵਧੀਆ ਨੀਤੀ ਹੈ। ਜੰਗ ਦੀ ਅਫਵਾਹ ਫੈਲਾਅ ਕੇ ਚੋਣ ਜਿੱਤਣ ਦਾ ਭਾਜਪਾ ਦਾ ਯਤਨ ਅਤੇ ਪਾਕਿ ਐਫ–16 ਨੂੰ ਮਾਰ ਸੁੱਟੇ ਜਾਣ ਦੇ ਝੂਠੇ ਦਾਅਵੇ ਉਲਟੇ ਪੈ ਗੲੈ ਹਨ, ਜਦੋਂ ਕਿ ਅਮਰੀਕੀ ਰੱਖਿਆ ਅਧਿਕਾਰੀਆਂ ਨੇ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਪਾਕਿਸਤਾਨੀ ਬੇੜੇ ਵਿਚੋਂ ਕੋਈ ਐਫ–16 ਗਾਇਬ ਨਹੀਂ ਹੈ।

 

ਭਾਰਤੀ ਫੌਜ ਨੇ 28 ਫਰਵਰੀ ਨੂੰ ਪਾਕਿਸਤਾਨੀ ਐਫ–16 ਨਾਲ ਦਾਗੀ ਗਈ ਏਮ੍ਰਾਮ ਮਿਜਾਇਲ ਦੇ ਟੁਕੜੇ ਸਬੂਤ ਵਜੋਂ ਦਿਖਾਏ ਸਨ ਜੋ ਨਿਰਣਾਨਿਕ ਤੌਰ ਉਤੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਪਾਕਿਸਤਾਨ ਨੇ ਕਸ਼ਮੀਰ ਵਿਚ ਭਾਰਤੀ ਫੌਜ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਹਵਾਈ ਹਮਲੇ ਦੌਰਾਨ ਅਮਰੀਕਾ ਨਿਰਮਾਤਾ ਐਫ–16 ਲੜਾਕੂ ਜਹਾਜ਼ ਦੀ ਵਰਤੋਂ ਕੀਤੀ ਸੀ।

 

ਪਾਕਿਸਤਾਨ ਨੇ ਭਾਰਤੀ ਹਵਾਈ ਫੌਜ ਵੱਲੋਂ ਉਸਦੇ ਕਿਸੇ ਵੀ ਜਹਾਜ਼ ਨੂੰ ਮਾਰ ਸੁੱਟੇ ਜਾਣ ਦੀ ਖਬਰ ਤੋਂ ਇਨਕਾਰ ਕੀਤਾ ਸੀ।  ਪੱਤਰਿਕਾ ਅਨੁਸਾਰ ਪਾਕਿਸਤਾਨ ਨੇ ਇਸ ਘਟਨਾ ਬਾਅਦ ਅਮਰੀਕਾ ਨੂੰ ਐਫ–16 ਲੜਾਕੂ ਜਹਾਜ਼ ਦੀ ਗਿਣਤੀ ਕਰਨ ਲਈ ਸੱਦਾ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan Target BJP over US magazine report on F16 says truth always prevails