ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਧੂ ਲਹਿੰਦੇ ਪੰਜਾਬ ਤੋਂ ਚੋਣ ਲੜਨ ਤਾਂ ਜਿੱਤ ਜਾਣਗੇ : ਇਮਰਾਨ

ਸਿੱਧੂ ਲਹਿੰਦੇ ਪੰਜਾਬ ਤੋਂ ਚੋਣ ਲੜਨ ਤਾਂ ਜਿੱਤ ਜਾਣਗੇ : ਇਮਰਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤਿੰਨ ਮਹੀਨੇ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਪਾਕਿ ਦੌਰੇ ਦਾ ਬਚਾਅ ਕੀਤਾ। ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਆਯੋਜਿਤ ਸਮਾਗਮ ਦੌਰਾਨ ਇਮਰਾਨ ਨੇ ਕਿਹਾ ਕਿ ਉਹ ਇਸ ਗੱਲ ਨੂੰ ਨਹੀਂ ਸਮਝ ਸਕੇ ਕਿ ਆਖਿਰ ਕਿਉਂ ਤਿੰਨ ਮਹੀਨੇ ਪਹਿਲਾਂ ਪਾਕਿਤਸਾਨ ਆਉਣ ਲਈ ਸਿੱਧੂ ਦੀ ਆਲੋਚਨਾ ਕੀਤੀ ਗਈ।


ਸਿੱਧੂ ਦਾ ਬਚਾਅ ਕਰਦੇ ਹੋਏ ਇਮਰਾਨ ਨੇ ਕਿਹਾ ਕਿ ਉਹ ਪਾਕਿਸਤਾਨ `ਚ ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਲੈ ਕੇ ਆਏ ਸਨ। ਤਹਿਰੀਕ-ਏ-ਇਨਸਾਫ ਦੇ ਮੁੱਖੀ ਨੇ ਕਿਹਾ ਕਿ ਮੈਂ ਅੱਜ ਤੱਕ ਨਹੀਂ ਸਮਝ ਸਕਿਆ। ਉਹ ਦੋਸਤੀ  ਅਤੇ ਪਿਆਰ ਦਾ ਪੈਗਾਮ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਦੋ ਪ੍ਰਮਾਣੂ ਸ਼ਕਤੀ ਰੱਖਣ ਵਾਲੇ ਦੇਸ਼ ਦੇ ਵਿਚ ਉਹ ਦੋਸਤੀ ਦੀ ਗੱਲ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਇਹ ਸੋਚਣਾ ਕਿ ਦੋ ਅਜਿਹੇ ਦੇਸ਼ ਇਕ ਦੂਜੇ ਦੇ ਖਿਲਾਫ ਯੁੱਧ ਕਰਨਗੇ ਤਾਂ ਇਹ ਮੂਰਖਤਾ ਹੈ।


ਨਵਜੋਤ ਸਿੰਘ ਸਿੱਧੂ ਬਾਰੇ ਸੰਬੋਧਨ ਕਰਦੇ ਹੋਏ ਇਮਰਾਨ ਨੇ ਕਿਹਾ ਕਿ ਜੇਕਰ ਸਿੱਧੂ ਲਹਿੰਦੇ ਪੰਜਾਬ `ਚ ਆ ਕੇ ਚੋਣ ਲੜਦੇ ਹਨ ਤਾਂ ਉਹ ਜਿੱਤ ਜਾਣਗੇ।
ਭਾਰਤ-ਪਾਕਿ ਦੇ ਆਪਸੀ ਮਤਭੇਦ ਦਾ ਜਿ਼ਕਰ ਕਰਦੇ ਹੋਏ ਇਮਰਾਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਛੇਤੀ ਤੋਂ ਛੇਤੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਦੋਸਤੀ ਲਈ ਨਵਜੋਤ ਸਿੱਧੂ ਨੂੰ ਪ੍ਰਧਾਨ ਮੰਤਰੀ ਬਣਨ ਤੱਕ ਉਡੀਕ ਕਰਨੀ ਚਾਹੀਦੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan tells Navjot Sidhu Fight elections in Pakistan you will win