ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਾਕਿ ਦੇ ਰਾਸ਼ਟਰੀ ਦਿਵਸ ਮੌਕੇ ਮੋਦੀ ਨੇ ਇਮਰਾਨ ਖ਼ਾਨ ਨੂੰ ਦਿੱਤੀਆਂ ਵਧਾਈਆਂ

​​​​​​​ਪਾਕਿ ਦੇ ਰਾਸ਼ਟਰੀ ਦਿਵਸ ਮੌਕੇ ਮੋਦੀ ਨੇ ਇਮਰਾਨ ਖ਼ਾਨ ਨੂੰ ਦਿੱਤੀਆਂ ਵਧਾਈਆਂ

ਪਾਕਿਸਤਾਨ ਦੇ ਰਾਸ਼ਟਰੀ ਦਿਵਸ ਮੌਕੇ ਅੱਜ ਸ਼ੁੱਕਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਮਰਾਨ ਖ਼ਾਨ ਨੂੰ ਵਧਾਈਆਂ ਭੇਜੀਆਂ ਹਨ। ਉਸ ਸੁਨੇਹੇ ਵਿੱਚ ਲਿਖਿਆ ਗਿਆ ਹੈ ਕਿ ਇਸ ਉੱਪ–ਮਹਾਂਦੀਪ ਦੇ ਸਾਰੇ ਲੋਕਾਂ ਨੂੰ ਇੱਕਜੁਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਤੇ ਇੱਥੇ ਦਹਿਸ਼ਤ ਤੇ ਹਿੰਸਾ ਦਾ ਵਾਤਾਵਰਨ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ।

 

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ੍ਰੀ ਮੋਦੀ ਦਾ ਉਹ ਸੁਨੇਹਾ ਟਵੀਟ ਕੀਤਾ ਹੈ। ਸ੍ਰੀ ਖ਼ਾਨ ਦੇ ਟਵੀਟ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ – ‘ਇਹ ਵੇਲਾ ਇਸ ਉੱਪ–ਮਹਾਂਦੀਪ ਦੇ ਸਾਰੇ ਲੋਕਾਂ ਲਈ ਇਕੱਠੇ ਹੋ ਕੇ ਅਜਿਹਾ ਜਮਹੂਰੀ, ਪ੍ਰਗਤੀਸ਼ੀਲ ਤੇ ਖ਼ੁਸ਼ਹਾਲ ਖੇਤਰ ਬਣਾਉਣ ਦਾ ਹੈ, ਜੋ ਦਹਿਸ਼ਤਗਰਦੀ ਤੇ ਹਿੰਸਾ ਤੋਂ ਮੁਕਤ ਹੋਵੇ।’

 

 

ਨਵੀਂ ਦਿੱਲੀ ਵਿੱਚ ਅਜਿਹੇ ਘਟਨਾਕ੍ਰਮਾਂ ਨਾਲ ਜੁੜੇ ਕੁਝ ਲੋਕਾਂ ਨੇ ਦੱਸਿਆ ਕਿ ਸ੍ਰੀ ਮੋਦੀ ਦੇ ਅਜਿਹੇ ਸੁਨੇਹੇ ਆਮ ਤੌਰ ਉੱਤੇ ਸਾਰੇ ਹੀ ਦੇਸ਼ਾਂ ਦੇ ਰਾਸ਼ਟਰੀ ਦਿਵਸਾਂ ਮੌਕੇ ਜਾਣਾ ਇੱਕ ਰੀਤ ਹੈ। ਸ੍ਰੀ ਮੋਦੀ ਨੇ ਇਸ ਸੁਨੇਹੇ ਵਿੱਚ ਆਪਣਾ ਧਿਆਨ ਦਹਿਸ਼ਤਗਰਦੀ ਉੱਤੇ ਕੇਂਦ੍ਰਿਤ ਕੀਤਾ ਹੈ।

 

 

ਅੱਜ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਭਾਰਤ ਸਰਕਾਰ ਨਵੀਂ ਦਿੱਲੀ ਸਥਿਤ ਪਾਕਿਸਤਾਨ ਦੇ ਰਾਸ਼ਟਰੀ ਦਿਵਸ ਵਿੱਚ ਆਪਣਾ ਕੋਈ ਨੁਮਾਇੰਦਾ ਨਹੀਂ ਭੇਜੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan tweets Received a message from Modi