ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖਾਨ ਨੇ POK ਦਾ ਕੀਤਾ ਦੌਰਾ, ਪੀੜਤਾਂ ਨੂੰ ਦਿੱਤਾ ਹੌਂਸਲਾ

ਪ੍ਰਧਾਨ ਮੰਤਰੀ ਇਮਰਾਨ ਖਾਨ ਬੁੱਧਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦਾ ਦੌਰਾ ਕਰਕੇ ਬਰਫੀਲੇ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਨ ਅਤੇ ਇਸ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਏਪਾਕਿਸਤਾਨ ਵਿਚ ਇਸ ਤਬਾਹੀ ਵਿਚ ਹੁਣ ਤਕ 100 ਲੋਕਾਂ ਦੀ ਮੌਤ ਹੋ ਚੁੱਕੀ ਹੈ

 

 

ਜੀਓ ਨਿਊਜ਼ ਦੀ ਖ਼ਬਰ ਦੇ ਅਨੁਸਾਰ ਬਰਫੀਲੇ ਤੂਫਾਨ ਨੇ ਪੀਓਕੇ ਦੀ ਨੀਲਮ ਘਾਟੀ ਨੂੰ ਪ੍ਰਭਾਵਤ ਕੀਤਾ ਹੈ, ਜਿਥੇ ਤੂਫਾਨ ਨੇ ਸੈਂਕੜੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਹੈਉਥੇ 73 ਲੋਕਾਂ ਦੀ ਮੌਤ ਹੋ ਚੁੱਕੀ ਹੈ

 

ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਦਿਨਾਂ ਬਲੋਚਿਸਤਾਨ 20 ਅਤੇ ਸਿਆਲਕੋਟ ਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਬਰਫ ਨਾਲ ਸਬੰਧਤ ਘਟਨਾਵਾਂ 7 ਲੋਕਾਂ ਦੀ ਮੌਤ ਹੋ ਚੁੱਕੀ ਹੈ

 

ਸਰਕਾਰੀ ਪਾਕਿਸਤਾਨ ਟੀਵੀ ਅਨੁਸਾਰ ਇਮਰਾਨ ਖਾਨ ਨੇ ਮੁਜ਼ੱਫਰਾਬਾਦ ਦੇ ਸੰਯੁਕਤ ਸੈਨਿਕ ਹਸਪਤਾਲ ਦਾ ਦੌਰਾ ਕੀਤਾ ਅਤੇ ਬਰਫਬਾਰੀ ਵਿੱਚ ਜ਼ਖਮੀਆਂ ਨਾਲ ਮੁਲਾਕਾਤ ਕੀਤੀਡਾਨ ਨਿਊਜ਼ ਦੇ ਅਨੁਸਾਰ ਖਾਨ ਦੀ ਯਾਤਰਾ ਦੇ ਦੌਰਾਨ ਪੀਓਕੇ ਦੇ ਮੁੱਖ ਸਕੱਤਰ ਮਤਹਰ ਨਿਆਜ਼ ਰਾਣਾ ਨੇ ਬਰਫਬਾਰੀ ਅਤੇ ਬਰਫੀਲੇ ਤੂਫਾਨ ਕਾਰਨ ਹੋਏ ਨੁਕਸਾਨ ਅਤੇ ਰਾਹਤ ਯਤਨਾਂ ਬਾਰੇ ਜਾਣਕਾਰੀ ਦਿੱਤੀ

 

ਦੱਸ ਦੇਈਏ ਕਿ ਜੰਮੂ-ਕਸ਼ਮੀਰ ਵੀ ਬਰਫੀਲੇ ਤੂਫਾਨ ਕਾਰਨ ਸਮੱਸਿਆ ਵੱਧ ਰਹੀ ਹੈਬੁੱਧਵਾਰ ਨੂੰ ਕੁਪਵਾੜਾ ਦੇ ਤੰਗਧਾਰ ਅਤੇ ਗੁਰੇਜ਼ ਸੈਕਟਰਾਂ ਵਿੱਚ ਵੱਖ ਵੱਖ ਬਰਫੀਲੇ ਤੁਫਾਨ 4 ਸ਼ਹੀਦ ਸੈਨਿਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂਇਸ ਤੋਂ ਪਹਿਲਾਂ ਤੰਗਧਾਰ 3 ਸੈਨਿਕਾਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਆਈਆਂ ਸਨ

 

ਇਸ ਤੋਂ ਬਾਅਦ ਸੈਨਾ ਵੱਲੋਂ ਕਰਵਾਏ ਗਏ ਬਚਾਅ ਤੇ ਰਾਹਤ ਅਭਿਆਨ ਤੰਗਧਾਰ 3 ਅਤੇ ਗੁਰੇਜ਼ 1 ਜਵਾਨ ਦੀ ਲਾਸ਼ ਮਿਲੀਪਿਛਲੇ ਕੁਝ ਦਿਨਾਂ ਤੋਂ ਭਾਰਤੀ ਫੌਜ ਦੇ ਬਹੁਤ ਸਾਰੇ ਜਵਾਨ ਬਰਫੀਲੈ ਤੂਫਾਨ ਦੀਆਂ ਘਟਨਾਵਾਂ ਵਿੱਚ ਸ਼ਹੀਦ ਹੋ ਚੁਕੇ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan visits PoK meets victims affected by avalanches