ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖ਼ਾਨ ਨੇ ਈਦ ਮੌਕੇ ਪਾਉਣੇ ਸਨ ਸੱਪ ਦੀ ਖੱਲ ਵਾਲੇ ਸੈਂਡਲ ਪਰ...

ਇਮਰਾਨ ਖ਼ਾਨ ਨੇ ਈਦ ਮੌਕੇ ਪਾਉਣੇ ਸਨ ਸੱਪ ਦੀ ਖੱਲ ਵਾਲੇ ਸੈਂਡਲ ਪਰ... ਫ਼ੋਟੋ: ਰੀਪਬਲਿਕ - Republic

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਈਦ ਮੌਕੇ ਸੱਪ ਦੀ ਖੱਲ ਤੋਂ ਬਣੇ ਸੈਂਡਲ ਪਾਉਣ ਦੀ ਤਿਆਰੀ ਵਿੱਚ ਸਨ ਪਰ ਹੁਣ ਉਨ੍ਹਾਂ ਦੀ ਇਹ ਖ਼ਾਹਿਸ਼ ਪੂਰੀ ਨਹੀਂ ਹੋਣ ਜਾ ਰਹੀ

 

 

ਦਰਅਸਲ, ਇਹ ਸੈਂਡਲ ਬਣਾਉਣ ਵਾਲੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 40,000 ਰੁਪਏ ਮੁੱਲ ਦੇ ਇਹ ਸੈਂਡਲ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਈਦ ਮੌਕੇ ਭੇਟ ਕੀਤੇ ਜਾਣੇ ਸਨ ਪਰ ਇਹ ਸੈਂਡਲ ਬਣਾਉਣ ਵਾਲਾ ਵਣਜੀਵ ਕਾਨੂੰਨ ਦੀ ਉਲੰਘਣਾ ਦੇ ਮਾਮਲੇ ਵਿੱਚ ਫਸ ਗਿਆ ਹੈ

 

 

ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ ' ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੇ ਪੇਸ਼ਾਵਰ ਦੇ ਜਹਾਂਗੀਰਪੁਰਾ ਬਾਜ਼ਾਰ ਵਿੱਚ ਜੁੱਤੀਆਂ ਦੀ ਮਸ਼ਹੂਰ 'ਨੂਰਦੀਨ ਚਾਚਾ ਦੀ ਦੁਕਾਨ' ਉੱਤੇ ਛਾਪਾ ਮਾਰ ਕੇ ਸੱਪ ਦੀ ਖੱਲ ਨਾਲ ਬਣੇ ਦੋ ਜੋੜੇ ਸੈਂਡਲ ਜ਼ਬਤ ਕਰ ਲਏ

 

 

ਇਹ ਸੈਂਡਲ 'ਕਪਤਾਨ ਸਪੈਸ਼ਲ ਚੱਪਲ' ਦੇ ਨਾਂਅ ਨਾਲ ਮਸ਼ਹੂਰ ਹਨ। ਇਹ ਸੈਂਡਲ ਇਮਰਾਨ ਖ਼ਾਨ ਲਈ ਖ਼ਾਸ ਤੌਰ 'ਤੇ ਤਿਆਰ ਕੀਤੇ ਗਏ ਸਨ। ਜੰਗਲਾਤ ਅਧਿਕਾਰੀਆਂ ਨੇ ਇੱਕ ਸੇਲਜ਼ਮੈਨ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ

 

 

ਇੱਥੇ ਇਹ ਵੀ ਵਰਨਣਯੋਗ ਹੈ ਕਿ ਜ਼ਿਲ੍ਹਾ ਜੰਗਲਾਤ ਅਫ਼ਸਰ ਅਬਦੁਲ ਹਲੀਮ ਮਰਵਾਤ ਇੱਕ ਗਾਹਕ ਬਣ ਕੇ ਨੂਰਦੀਨ ਦੀ ਦੁਕਾਨ 'ਤੇ ਗਏ ਸਨ। ਤਦ ਉੱਥੇ ਉਨ੍ਹਾਂ ਨੂੰ 40 ਹਜ਼ਾਰ ਰੁਪਏ ਮੁੱਲ ਦੇ ਸੈਂਡਲ ਵਿਖਾਏ ਗਏ। ਤਦ ਸਾਰਾ ਮਾਮਲਾ ਸਾਹਮਣੇ ਆਇਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan was going to have sendals made of snake s skin but