ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖ਼ਾਨ ਕਰ ਰਹੇ ਸੀ ਮੀਟਿੰਗ, PMO ਦਫ਼ਤਰ ’ਚ ਲੱਗੀ ਅੱਗ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਚ ਇੱਥੇ ਸੋਮਵਾਰ ਨੂੱ ਅੱਗ ਲੱਗ ਗਈ। ਐਕਸਪ੍ਰੈਸ ਟ੍ਰਿਬਿਊਨ ਦੀ ਖ਼ਬਰ ਚ ਕਿਹਾ ਗਿਆ ਹੈ ਕਿ ਪੀਐਮਓ ਦੀ ਇਮਾਰਤ ਵਿਖੇ 6ਵੀਂ ਮੰਜ਼ਿਲ ’ਤੇ ਅੱਗ ਲਗ ਗਈ ਜਦਕਿ ਪੀਐਮ ਇਮਰਾਨ ਖ਼ਾਨ ਇਕ ਮੰਜ਼ਿਲ ਹੇਠਾਂ ਮੀਟਿੰਗ ਕਰ ਰਹੇ ਸਨ।

 

ਅੱਗ ਲੱਗਣ ਮਗਰੋਂ ਪੀਐਮਓ ਦੀ ਇਮਾਰਤ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ । ਅਖ਼ਬਾਰ ਨੇ ਕਿਹਾ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਇਸ ਘਟਨਾ ਪਿੱਛੇ ਬਿਜਲੀ ਦਾ ਸ਼ਾਰਟ ਸਰਕਿਟ ਹੋਣ ਨੂੰ ਕਾਰਨ ਦਸਿਆ ਜਾ ਰਿਹਾ ਹੈ।

 

ਮੀਡੀਆ ਨਾਲ ਗੱਲਬਾਤ ਕਰਦਿਆਂ ਪੀਐਮ ਦਫ਼ਤਰ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਿਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਇਸ ਅੱਗ ਚ ਕੋਈ ਜ਼ਰੂਰੀ ਦਸਤਾਵੇਜ਼ ਸੜ ਕੇ ਸੁਆਹ ਹੋਏ ਹਨ। ਬੁਲਾਰੇ ਨੇ ਕਿਹਾ, ਅਸੀਂ ਘਟਨਾ ਦੀ ਪੂਰੀ ਜਾਂਚ ਹੋਣ ਮਗਰੋਂ ਜਾਣਕਾਰੀ ਸਾਂਝੀ ਕਰਾਂਗੇ।

 

ਉਨ੍ਹਾਂ ਕਿਹਾ ਕਿ ਉਹ ਅੱਗ ਲੱਗਣ ਦੇ ਸੰਭਾਵਿਤ ਕਾਰਨ ਨੂੰ ਲੈ ਕੇ ਵੀ ਨਿਸ਼ਿਚਿਤ ਤੌਰ ਤੇ ਕੁਝ ਨਹੀਂ ਕਹਿ ਸਕਦੇ"

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan was meeting the fire in the PMO office