ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ 18 ਨੂੰ ਚੁੱਕਣਗੇ ਸਹੁੰ - ਕਪਿਲ ਦੇਵ, ਨਵਜੋਤ ਸਿੱਧੂ ਤੇ ਗਾਵਸਕਰ ਨੂੰ ਭੇਜਿਆ ਸੱਦਾ

ਇਮਰਾਨ 18 ਨੂੰ ਚੁੱਕਣਗੇ ਸਹੁੰ - ਕਪਿਲ ਦੇਵ, ਨਵਜੋਤ ਸਿੱਧੂ ਤੇ ਗਾਵਸਕਰ ਨੂੰ ਭੇਜਿਆ ਸੱਦਾ

ਇਮਰਾਨ ਖ਼ਾਨ ਆਉਂਦੀ 18 ਅਗਸਤ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਹ ਜਾਣਕਾਰੀ ਅੱਜ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਇੱਕ ਆਗੂ ਫ਼ੈਸਲ ਜਾਵੇਦ ਨੇ ਦਿੱਤੀ।


ਸੈਨੇਟਰ ਫ਼ੈਸਲ ਜਾਵੇਦ ਨੇ ਟਵੀਟ ਰਾਹੀਂ ਇਹ ਵੀ ਦੱਸਿਆ ਕਿ ਇਮਰਾਨ ਖ਼ਾਨ ਦੀ ਅਗਵਾਈ ਹੇਠਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ  ਨੇ ਭਾਰਤੀ ਕ੍ਰਿਕੇਟਰਾਂ ਕਪਿਲ ਦੇਵ, ਨਵਜੋਤ ਸਿੰਘ ਸਿੱਧੂ ਤੇ ਸੁਨੀਲ ਗਾਵਸਕਰ ਨੂੰ ਵੀ ਇਸ ਸਹੁੰ-ਚੁਕਾਈ ਸਮਾਰੋਹ ਵਿੱਚ ਭਾਗ ਲੈਣ ਲਈ ਸੱਦਿਆ ਹੈ।


ਰਾਸ਼ਟਰਪਤੀ ਮਮਨੂਨ ਹੁਸੈਨ ਵੱਲੋਂ 13 ਅਗਸਤ ਨੂੰ ਰਾਸ਼ਟਰੀ ਅਸੈਂਬਲੀ ਦਾ ਸੈਸ਼ਨ ਸੱਦੇ ਜਾਣ ਤੋਂ ਬਾਅਦ ਇਹ ਟਵੀਟ ਜਾਰੀ ਹੋਇਆ। ਉਸ ਸੈਸ਼ਨ ਦੌਰਾਨ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ।


ਬੀਤੀ 25 ਜੁਲਾਈ ਨੂੰ ਹੋਈਆਂ ਸੰਸਦੀ ਚੋਣਾਂ ਦੌਰਾਨ ਇਮਰਾਨ ਖ਼ਾਨ ਦੀ ਪਾਰਟੀ ਨੇ 116 ਸੀਟਾਂ ਹਾਸਲ ਕੀਤੀਆਂ ਹਨ ਤੇ ਉਹ ਸੰਸਦ ਦੇ ਹੇਠਲੇ ਸਦਨ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ।


ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਨੂੰ ਸਹੁੰ ਚੁਕਾਉਣ ਦਾ ਸਮਾਰੋਹ ਆ ਜਾਣ ਕਾਰਨ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਆਪਣਾ ਸਕਾਟਲੈਂਡ ਦੌਰਾ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦਾ 16 ਅਗਸਤ ਤੋਂ ਲੈ ਕੇ 19 ਅਗਸਤ ਤੱਕ ਐਡਿਨਬਰਾ ਜਾਣ ਦਾ ਪ੍ਰੋਗਰਾਮ ਤੈਅ ਸੀ।


ਇਸ ਤੋਂ ਪਹਿਲਾਂ ਅੱਜ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਵੋਟ ਦਾ ਭੇਤ ਗੁਪਤ ਰੱਖਣ ਦੇ ਕਾਨੂੰਨ ਦੀ ਉਲੰਘਣਾ ਦੇ ਮਾਮਲੇ `ਤੇ ਇਮਰਾਨ ਖ਼ਾਨ ਦੀ ਬਿਨਾ ਸ਼ਰਤ ਲਿਖਤੀ ਮੁਆਫ਼ੀ ਨੂੰ ਮਨਜ਼ੂਰ ਕਰ ਲਿਆ।


65 ਸਾਲਾ ਇਮਰਾਨ ਖ਼ਾਨ ਨੇ ਪੰਜ ਹਲਕਿਆਂ ਤੋਂ ਚੋਣ ਲੜੀ ਸੀ ਤੇ ਉਹ ਇਨ੍ਹਾਂ ਸਾਰੇ ਹਲਕਿਆਂ ਤੋਂ ਜਿੱਤੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan will take oath on 18 August