ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ `ਚ ਇੱਕ ਫ਼ੋਨ-ਐਪ ਨੇ ਇੰਝ ਜਿਤਾਇਆ ਇਮਰਾਨ ਖ਼ਾਨ ਨੂੰ

ਪਾਕਿ `ਚ ਇੱਕ ਫ਼ੋਨ-ਐਪ ਨੇ ਇੰਝ ਜਿਤਾਇਆ ਇਮਰਾਨ ਖ਼ਾਨ ਨੂੰ

ਕੀ ਤੁਸੀਂ ਜਾਣਦੇ ਹੋ ਕਿ ਪਾਕਿਸਤਾਨ `ਚ ਇਮਰਾਨ ਖ਼ਾਨ ਨੇ ਹਾਲੀਆ ਆਮ ਚੋਣਾਂ ਦੌਰਾਨ ਜਿੱਤ ਹਾਸਲ ਕਰਨ ਲਈ ਇੱਕ ਫ਼ੋਨ-ਐਪ ਤੇ ਡਾਟਾਬੇਸ ਦੀ ਵਰਤੋਂ ਕੀਤੀ ਸੀ। ਉਸੇ ਐਪ ਦੀ ਮਦਦ ਨਾਲ ਇਮਰਾਨ 5 ਕਰੋੜ ਵੋਟਰਾਂ ਤੱਕ ਪਹੁੰਚ ਕਾਇਮ ਕਰ ਸਕਿਆ ਸੀ। ਉਂਝ ਵਿਰੋਧੀ ਪਾਰਟੀਆਂ ਦਾ ਇਹ ਵੀ ਕਹਿਣਾ ਹੈ ਕਿ ਐਤਕੀਂ ਪਾਕਿਸਤਾਨ ਦੀ ਤਾਕਤਵਰ ਫ਼ੋਜ ਵੀ ਅੰਦਰਖਾਤੇ ਇਮਰਾਨ ਖ਼ਾਨ ਦੀ ਹੀ ਮਦਦ ਕਰ ਰਹੀ ਸੀ।


ਇਮਰਾਨ ਖ਼ਾਨ ਦੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼` ਪਾਰਟੀ ਨੇ ਬੀਤੀ 25 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਬਹੁਤ ਪਹਿਲਾਂ ਇਸ ਐਪ ਤੇ ਡਾਟਾਬੇਸ ਨੂੰ ਵਰਤਣ ਦੀ ਯੋਜਨਾ ਉਲੀਕ ਲਈ ਸੀ। ਉਸ ਨੂੰ ਇਹ ਵੀ ਡਰ ਲੱਗਿਆ ਰਿਹਾ ਸੀ ਕਿ ਕਿਤੇ ਵਿਰੋਧੀ ਪਾਰਟੀਆਂ ਵੀ ਇਸ ਐਪ ਦੀ ਵਰਤੋਂ ਨਾ ਕਰ ਲੈਣ।


ਚੋਣਾਂ ਵਾਲੇ ਦਿਨ ਜਦੋਂ ਸਰਕਾਰੀ ਟੈਲੀਫ਼ੋਨ ਸੂਚਨਾ ਸੇਵਾਵਾਂ ਫ਼ੇਲ੍ਹ ਹੋ ਕੇ ਰਹਿ ਗਈਆਂ ਸਨ; ਤਦ ਇਮਰਾਨ ਖ਼ਾਨ ਦੀ ਪਾਰਟੀ ਵੱਲੋਂ ਵਰਤੀ ਜਾ ਰਹੀ ਐਪ ਉਨ੍ਹਾਂ ਨੂੰ ਬਾਖ਼ੂਬੀ ਰਾਹ ਤੇ ਸਥਾਨ ਸਫ਼ਲਤਾਪੂਰਬਕ ਦੱਸਦੀ ਰਹੀ ਸੀ ਕਿ ਉਨ੍ਹਾਂ ਨੇ ਵੋਟ ਕਿੱਥੇ ਤੇ ਕਿਹੜੇ ਪੋਲਿੰਗ ਬੂਥ `ਤੇ ਪਾਉਣੀ ਹੈ। ਦੂਜੀਆਂ ਪਾਰਟੀਆਂ ਆਪਣੇ ਸਾਰੇ ਵੋਟਰਾਂ ਨੂੰ ਇਸ ਮਾਮਲੇ `ਚ ਤੁਰਤ-ਫੁਰਤ ਸਹੀ ਰਾਹੇ ਨਹੀਂ ਪਾ ਸਕੀਆਂ ਸਨ।


ਪਾਕਿਸਤਾਨ ਦੀ ਆਬਾਦੀ 20 ਕਰੋੜ 80 ਲੱਖ ਹੈ। ਇੰਨੇ ਵੱਡੇ ਮੁਲਕ `ਚ ਫ਼ੋਨ-ਐਪ ਬਹੁਤ ਸਹਾਈ ਸਿੱਧ ਹੁੰਦੀ ਹੈ। ਅਮੀਰ ਮੁਗ਼ਲ ਨੇ ਛੋਟੀ ਜਿਹੀ ਸੀਐੱਮਐੱਸਯੂਨਿਟ ਰਾਹੀਂ ਪਹਿਲਾਂ ਹੀ ਪਾਕਿਸਤਾਨ ਦੇ ਸਾਰੇ ਵੋਟਰਾਂ ਦਾ ਡਾਟਾਬੇਸ ਇਕੱਠਾ ਕਰ ਲਿਆ ਸੀ। ਹਰੇਕ ਘਰ ਲਾਗਲੇ ਪੋਲਿੰਗ ਸਟੇਸ਼ਨ ਨੂੰ ਜੋੜ ਦਿੱਤਾ ਗਿਆ ਸੀ, ਜਿਸ ਰਾਹੀਂ ਹਰੇਕ ਖਪਤਕਾਰ ਜਦੋਂ ਆਪਣਾ ਮਕਾਨ ਨੰਬਰ ਜਾਂ ਵੋਟ ਨੰਬਰ ਭਰਦੇ ਸਨ, ਤਦ ਉਨ੍ਹਾਂ ਨੂੰ ਤੁਰੰਤ ਆਪਣੇ ਪੋਲਿੰਗ ਬੂਥ ਦਾ ਨਾਂਅ, ਪਤਾ ਤੇ ਗੂਗਲ-ਲਕਸ਼ਾ ਸਾਹਮਣੇ ਆ ਜਾਂਦਾ ਸੀ।


ਇਮਰਾਨ ਖ਼ਾਨ ਦੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼` ਪਾਰਟੀ ਨੇ ਕੁੱਲ 272 ਮੈਂਬਰੀ ਸੰਸਦ (ਰਾਸ਼ਟਰੀ ਅਸੈਂਬਲੀ) `ਚ ਸਭ ਤੋਂ ਵੱਧ 115 ਸੀਟਾਂ ਜਿੱਤੀਆਂ ਹਨ; ਜਦ ਕਿ ਇਸ ਵੇਲੇ ਜੇਲ੍ਹ `ਚ ਸਜ਼ਾ ਕੱਟ ਰਹੇ ਨਵਾਜ਼ ਸ਼ਰੀਫ਼ ਦੀ ‘ਪਾਕਿਸਤਾਨ ਮੁਸਲਿਮ ਲੀਗ - ਐੱਨ` 64 ਸੀਟਾਂ ਜਿੱਤ ਕੇ ਦੂਜੇ ਨੰਬਰ `ਤੇ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan won elections due to a phone app