ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​JUI-F ਦੇ ‘ਆਜ਼ਾਦੀ ਮਾਰਚ’ ਤੋਂ ਘਬਰਾਏ ਇਮਰਾਨ ਖ਼ਾਨ

​​​​​​​JUI-F ਦੇ ‘ਆਜ਼ਾਦੀ ਮਾਰਚ’ ਤੋਂ ਘਬਰਾਏ ਇਮਰਾਨ ਖ਼ਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਸਿਆਸੀ ਸਹਿਯੋਗੀਆਂ ਨੂੰ ਜਮੀਅਤ ਉਲੇਮਾ–ਏ–ਇਸਲਾਮ ਦੇ ਮੁਖੀ ਮੌਲਾਨਾ ਫ਼ਜ਼ਲ–ਉਰ–ਰਹਿਮਾਨ ਨਾਲ ਗੱਲਬਾਤ ਦਾ ਰਾਹ ਖੋਲ੍ਹਣ ਲਈ ਕਿਹਾ ਹੈ। ਸ੍ਰੀ ਰਹਿਮਾਨ ਨੇ ਦੇਸ਼ ਦੀ ਰਾਜਧਾਨੀ ਇਸਲਾਮਾਬਾਦ ’ਚ ਇਮਰਾਨ ਖ਼ਾਨ ਸਰਕਾਰ ਵਿਰੁੱਧ 31 ਅਕਤੂਬਰ ਨੂੰ ਮੀਟਿੰਗ ਸੱਦੀ ਹੈ।

 

 

ਪਾਕਿਸਤਾਨ ਦੇ ਉੱਘੇ ਰੋਜ਼ਾਨਾ ਅਖ਼ਬਾਰ ‘ਡਾੱਨ’ ਦੀ ਰਿਪੋਰਟ ਮੁਤਾਬਕ ਸ੍ਰੀ ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸਰਕਾਰ ਦੇ ਬੁਲਾਰਿਆਂ ਨਾਲ ਮੀਟਿੰਗ ਦੌਰਾਨ ਇਹ ਹਦਾਇਤਾਂ ਦਿੱਤੀਆਂ।

 

 

ਸ਼ੁੱਕਰਵਾਰ ਨੂੰ ਹੋਈ ਮੀਟਿੰਗ ਵਿੱਚ ਸ਼ਾਮਲ ਪ੍ਰਧਾਨ ਮੰਤਰੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਫ਼ੈਸਲਾ ਕੀਤਾ ਗਿਆ ਹੈ ਕਿ ਸਰਕਾਰ ਨੂੰ ਉਨ੍ਹਾਂ ਦੀ ਪਾਰਟੀ ਦੀਆਂ ਮੰਗਾਂ ਦਾ ਪਤਾ ਲਾਉਣ ਲਈ JUI-F ਦੇ ਮੁਖੀ ਨਾਲ ਪਹੁੰਚ ਕਾਇਮ ਕਰਨੀ ਚਾਹੀਦੀ ਹੈ ਤੇ ਇਸ ਮੁੱਦੇ ਉੱਤੇ ਰੇੜਕਾ ਅੱਗੇ ਨਹੀਂ ਵਧਣਾ ਚਾਹੀਦਾ।

 

 

ਬੁਲਾਰੇ ਨੇ ਕਿਹਾ ਕਿ ਮੀਟਿੰਗ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਮੌਲਾਨਾ ਰਹਿਮਾਨ ਵੱਲੋਂ 27 ਅਕਤੂਬਰ ਨੂੰ ਸਿੰਧ ਤੋਂ ਆਜ਼ਾਦੀ ਮਾਰਚ ਦੇ ਰੂਪ ਵਿੰਚ ਕੀਤੇ ਜਾਣ ਵਾਲੇ ਅੰਦੋਲਨ ਨੂੰ ਰੋਕਿਆ ਨਹੀਂ ਜਾਵੇਗਾ। ਇਹ ਆਜ਼ਾਦੀ ਮਾਰਚ 31 ਅਕਤੂਬਰ ਨੂੰ ਇਸਲਾਮਾਬਾਦ ਪੁੱਜੇਗਾ ਪਰ ਜੇ ਪ੍ਰਦਰਸ਼ਨਕਾਰੀ ਬੇਕਾਬੂ ਹੋ ਗਏ, ਤਾਂ ਉਨ੍ਹਾਂ ਨਾਲ ਸਖ਼ਤੀ ਵਰਤੀ ਜਾਵੇਗੀ।

 

 

ਪ੍ਰਧਾਨ ਮੰਤਰੀ ਦਾ ਪ੍ਰਤੀਕਰਮ ਸਪੱਸ਼ਟ ਹੈ ਕਿ ਕਿਸੇ ਵੀ ਰੇੜਕੇ ਤੋਂ ਬਚਣ ਲਈ ਮੌਲਾਨਾ ਨਾਲ ਸੰਪਰਕ ਸਥਾਪਤ ਕਰਨ ਵਿੱਚ ਕੋਈ ਬੁਰਾਈ ਨਹੀਂ ਹੈ। ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦਾ ਵਿਚਾਰ ਹੈ ਕਿ ਜੇਯੂਆਈ–ਐੱਫ਼ ਮੁਖੀ ਦੋ ਪ੍ਰਮੁੱਖ ਵਿਰੋਧੀ ਪਾਰਟੀਆਂ ਪਾਕਿਸਤਾਨ ਮੁਸਲਿਮ ਲੀਗ–ਨਵਾਜ਼ ਅਤੇ ਪਾਸਿਤਾਨ ਪੀਪਲਜ਼ ਪਾਰਟੀ ਦੀ ਕਤਾਰ ਵਿੱਚ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan worried about JUI-F s Azadi March