ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਦੀ ਪੀ.ਟੀ.ਆਈ. ਨੇ ਸਰਕਾਰ ਬਣਾਉਣ ਲਈ ਕੀਤਾ ਇਹ ਕੰਮ

ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇ ਫੈਡਰਲ ਸਰਕਾਰ ਦੇ ਗਠਨ ਲਈ ਐੱਮ.ਕਿਊ.ਐੱਮ.-ਪੀ. ਦਾ ਸਮਰਥਨ ਮੰਗਿਆ ਹੈ। ਕਿਉਂਕਿ ਪੀ.ਟੀ.ਆਈ. 116 ਸੀਟਾਂ ਦੇ ਨਾਲ ਸਰਕਾਰ ਨਹੀਂ ਬਣਾ ਸਕਦੀ।

 

ਇਕ ਅੰਗਰੇਜ਼ੀ ਅਖਬਾਰ ਮੁਤਾਬਕ ਪਾਰਟੀ ਦੇ ਨੇਤਾ ਜਹਾਂਗੀਰ ਤਰੀਨ ਸੋਮਵਾਰ ਸ਼ਾਮ ਇਸਲਾਮਾਬਾਦ ਤੋਂ ਕਰਾਚੀ ਆਏ ਅਤੇ ਸਾਬਕਾ ਵਿਰੋਧੀ ਮੁਤਾਹਿਦਾ ਕੌਮੀ ਮੂਵਮੈਂਟ-ਪਾਕਿਸਤਾਨ ਨੂੰ ਪੀ.ਟੀ.ਆਈ. ਦੀ ਅਗਵਾਈ ਵਾਲੀ ਸਰਕਾਰ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਐੱਮ.ਕਿਊ.ਐੱਮ.-ਪੀ. ਨੂੰ ਚੋਣਾਂ ਚ ਸਿਰਫ 6 ਸੀਟਾਂ ਮਿਲੀਆਂ ਹਨ। 

 

ਪਾਰਟੀ ਨੇ ਕਰਾਚੀ ਚ 4 ਸੀਟਾਂ ਅਤੇ ਹੈਦਰਾਬਾਦ ਚ 2 ਸੀਟਾਂ `ਤੇ ਜਿੱਤ ਹਾਸਲ ਕੀਤੀ ਹੈ। ਪੀ.ਟੀ.ਆਈ. ਦੇ ਨੇਤਾ ਆਰਿਫ ਅਲਵੀ, ਫਿਰਦੌਸ ਸ਼ਮੀਮ ਨਕਵੀ ਅਤੇ ਇਮਰਾਨ ਇਸਮਾਈਲ ਨਾਲ ਤਰੀਨ ਬਹਾਦੁਰਬਾਦ ਇਲਾਕੇ ਵਿਚ ਐੱਮ.ਕਿਊ.ਐੱਮ.-ਪੀ. ਦੇ ਅਸਥਾਈ ਦਫਤਰ ਪਹੁੰਚੇ ਅਤੇ ਪਾਰਟੀ ਦੇ ਕੋਆਰਡੀਨੇਟਰ ਖਾਲਿਦ ਮਕਬੂਲ ਸਿੱਦੀਕੀ ਨਾਲ ਮੁਲਾਕਾਤ ਕੀਤੀ। ਦੋਹਾਂ ਦਲਾਂ ਵਿਚਕਾਰ ਕਮਰੇ ਚ ਵਾਰਤਾ ਹੋਈ।

 

ਐੱਮ.ਕਿਊ.ਐੱਮ.-ਪੀ. ਦੇ ਸੂਤਰ ਨੇ ਦੱਸਿਆ ਕਿ ਤਰੀਨ ਨੇ ਕੌਮੀ ਅਸੈਂਬਲੀ ਵਿਚ ਪ੍ਰਧਾਨ, ਉਪ ਪ੍ਰਧਾਨ ਅਤੇ ਸਦਨ ਦੇ ਨੇਤਾ ਦੀ ਚੋਣ ਵਿਚ ਐੱਮ.ਕਿਊ.ਐੱਮ.-ਪੀ. ਦਾ ਸਮਰਥਨ ਮੰਗਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imrans PTI This work done for the formation of government