ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਦੇ ਵਿਦੇਸ਼ ਮੰਤਰਾਲੇ `ਚ ਪਹਿਲੀ ਵਾਰ ਮਨਾਈ ਦੀਵਾਲੀ

ਅਮਰੀਕਾ ਦੇ ਵਿਦੇਸ਼ ਮੰਤਰਾਲੇ `ਚ ਪਹਿਲੀ ਵਾਰ ਮਨਾਈ ਦੀਵਾਲੀ

ਭਾਰਤ ਅਤੇ ਅਮਰੀਕਾ ਦੇ ਉਚ ਡਿਪਲੋਮੈਟਸ ਨੇ ਸੋਮਵਾਰ ਨੂੰ ਵਾਸਿ਼ੰਗਟਨ `ਚ ਰੋਸ਼ਨੀ ਦਾ ਤਿਉਹਾਰ ਦੀਵਾਲੀ ਦਾ ਜ਼ਸ਼ਨ ਧੂਮਧਾਮ ਨਾਲ ਮਨਾਇਆ। ਇਸ ਮੌਕੇ ਵਿਸ਼ਵ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਦੇ ਵਿਚ ਸਾਂਝੇਦਾਰੀ ਦੀ ਝਲਕ ਦਿਖਾਈ ਦਿੱਤੀ। ਅਮਰੀਕਾ `ਚ ਭਾਰਤ ਦੇ ਰਾਜਦੂਤ ਨਵਤੇਜ਼ ਸਰਨਾ ਅਤੇ ਉਪ ਵਿਦੇਸ਼ ਮੰਤਰੀ ਜਾਨ ਸੁਲੀਵਾਨ ਵਿਦੇਸ਼ ਮੰਤਰਾਲਾ ਦੇ ਫੋਗੀ ਬਾਟਮ ਮੁੱਖ ਦਫ਼ਤਰ `ਚ ਹੋਏ ਦੀਵਾਲੀ ਸਮਾਰੋਹ ਦੇ ਮੁੱਖ ਮਹਿਮਾਨ ਸਨ।


ਸੁਲੀਵਾਨ ਨੇ ਕਿਹਾ ਕਿ ਵਿਦੇਸ਼ ਮੰਤਰਾਲੇ `ਚ ਦੀਵਾਲੀ ਦਾ ਜਸ਼ਨ ਭਾਰਤ ਨਾਲ ਸਾਂਝੇਦਾਰੀ ਦੀ ਮਜ਼ਬੂਤੀ ਅਤੇ ਸਹਿਣਸ਼ੀਲਤਾ, ਵਿਭਿੰਨਤਾ, ਆਜ਼ਾਦੀ ਅਤੇ ਨਿਆਂ ਦੇ ਸਾਂਝੇ ਮੁੱਲਾਂ ਨੂੰ ਦਿਖਾਉਂਦਾ ਹੈ।

 

ਪਹਿਲੀ ਵਾਰ ਹੋਇਆ ਅਜਿਹਾ


ਸਮਾਰੋਹ `ਚ ਵਿਦੇਸ਼ ਮੰਤਰਾਲਾ ਅਤੇ ਭਾਰਤੀ ਦੂਤਵਾਸ ਦੇ ਅਧਿਕਾਰੀਆਂ ਸਮੇਤ ਕਰੀਬ 200 ਮਹਿਮਾਨ ਸ਼ਾਮਲ ਹੋਹੇ। ਇਹ ਪਹਿਲੀ ਵਾਰ ਹੈ ਜਦੋਂ ਵਿਦੇਸ਼ ਮੰਤਰਾਲੇ ਨੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਦੀਵਾਲੀ ਸਮਾਰੋਹ ਆਯੋਜਿਤ ਕੀਤਾ। ਸਰਨਾ ਨੇ ਕਿਹਾ ਕਿ ਵਿਦੇਸ਼ ਮੰਤਰਾਲੇ `ਚ ਦੀਵਾਲੀ ਦਾ ਜ਼ਸ਼ਨ ਭਾਰਤ ਅਤੇ ਅਮਰੀਕਾ ਦੇ ਲੋਕਾਂ `ਚ ਵੱਧਦੇ ਆਪਸੀ ਸੰਪਰਕ ਦਾ ਸੰਕੇਤ ਹਨ।


ਸਰਨਾ ਨੇ ਦੋਨਾਂ ਦੇਸ਼ਾਂ ਦੇ ਕਰੀਬ ਸੱਭਿਆਚਾਰਕ ਰਸਤਿਆਂ ਅਤੇ ਉਨ੍ਹਾਂ ਵਿਚ ਸਮਾਨਤਾਵਾਂ ਨੂੰ ਮਾਨਤਾ ਦਿੱਤੇ ਜਾਣ ਦੇ ਤੌਰ `ਤੇ ਸਾਲ 2016 `ਚ ਅਮਰੀਕੀ ਡਾਕ ਸੇਵਾ ਵੱਲੋਂ ਜਾਰੀ ਦੀਵਾਲੀ ਦੇ ਟਿਕਟ ਦਾ ਵੀ ਜਿ਼ਕਰ ਕੀਤਾ। ਸੁਲੀਵਾਨ ਨੇ ਦੀਵਾਲੀ ਮੌਕੇ `ਤੇ ਸਾਰੇ ਭਾਰਤੀਆਂ ਨੂੰ ਵਧਾਈ ਦਿੱਤੀ ਅਤੇ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਲਈ ਭਾਰਤੀ ਦੂਤਾਵਾਸ ਅਤੇ ਦੱਖਣੀ ਏਸ਼ੀਆ ਅਮਰੀਕੀ ਕਰਮਚਾਰੀ ਸੰਘ ਦਾ ਧੰਨਵਾਦ ਕੀਤਾ।


ਇਸ ਮੌਕੇ `ਤੇ ਤਬਲਾ ਅਤੇ ਸਿਤਾਰ `ਤੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਪੇਸ਼ਕਾਰੀ ਵੀ ਦਿੱਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In a first top Indian US diplomats celebrate Diwali at State Department