ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਬਾਇਲ ਫ਼ੋਨ ਖ਼ਰੀਦਣ ਲਈ ਮਾਂ ਨੇ ਵੇਚ ਦਿੱਤਾ ਡੇਢ ਮਹੀਨੇ ਦਾ ਮਾਸੂਮ ਬੱਚਾ

ਮੋਬਾਇਲ ਫ਼ੋਨ ਖ਼ਰੀਦਣ ਲਈ ਮਾਂ ਨੇ ਵੇਚ ਦਿੱਤ ਡੇਢ ਮਹੀਨੇ ਦਾ ਮਾਸੂਮ ਬੱਚਾ

 ਨਾਈਜੀਰੀਆ ਵਿੱਚ ਅਜਿਹਾ ਮਾਮਲਾ  ਸਾਹਮਣੇ ਆਇਆ ਹੈ, ਜਿਸ ਬਾਰੇ ਜਾਣਕੇ ਤੁਹਾਡੀ ਰੂਹ ਕੰਬ ਜਾਵੇਗੀ।   ਇੱਕ ਮਾਂ ਨੇ ਆਪਣੇ ਬੱਚੇ ਨੂੰ ਸਿਰਫ ਇਸ ਲਈ ਵੇਚ ਦਿੱਤਾ ਕਿਉਂਕਿ ਉਹ ਮੋਬਾਈਲ ਫੋਨ ਖਰੀਦਣਾ ਚਾਹੁੰਦੀ ਸੀ। ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।  ਇਹ ਘਟਨਾ ਨਾਈਜੀਰੀਆ ਦੀ ਐਡੋ ਰਾਜ ਨਾਲ ਸਬੰਧਿਤ ਹੈ, ਸਥਾਨਕ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। 

 

ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ 23 ਸਾਲਾ ਮੀਰੇਕਲ ਜਾਨਸਨ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ।   ਮੀਰੇਕਲ ਨੇ ਆਪਣੇ ਡੇਢ ਮਹੀਨੇ ਦੇ ਬੱਚੇ ਨੂੰ ਇੱਕ ਅਨਾਥ ਆਸ਼ਰਮ ਵਿੱਚ 40 ਹਜ਼ਾਰ ਰੁਪਏ ਲਈ ਵੇਚ ਦਿੱਤਾ।  ਪੁਲਿਸ ਪੁੱਛਗਿੱਛਾਂ ਦੌਰਾਨ ਉਸਨੇ ਦੱਸਿਆ ਕਿ ਉਸਦੀ ਮਦਦ ਉਸ ਦੇ ਦੋਸਤ ਮਾਮਾ ਜੋਏ ਨੇ ਕੀਤੀ ਸੀ। 

 

ਮੀਰੇਕਲ ਨੇ ਦੱਸਿਆ ਕਿ ਜੋਏ ਦੀ ਮਦਦ ਨਾਲ ਉਸਨੇ ਬੱਚੇ ਨੂੰ ਇੱਕ ਅਨਾਥ ਆਸ਼ਰਮ ਵਿਚ ਵੇਚ ਦਿੱਤਾ।  ਜੋਏ ਇਸ ਸਮੇਂ ਫਰਾਰ ਹੈ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ।  ਜੋਏ ਨੇ ਬੱਚੇ ਨੂੰ ਵੇਚ ਕੇ ਮੀਰੇਕਲ ਨੂੰ ਆਪਣੇ ਪਤੀ ਲਈ ਮੋਟਰ ਸਾਈਕਲ ਖਰੀਦਣ ਜਾਂ ਬਿਜਨਸ ਲਈ ਪੈਸਾ ਇਕੱਠਾ ਕਰਨ ਦੀ ਸਲਾਹ ਦਿੱਤੀ ਸੀ।  ਉਸਦਾ ਪਤੀ ਪੈਸੇ ਦੀ ਕਮੀ ਨਾਲ ਜੂਝ ਰਿਹਾ ਸੀ, ਔਰਤ ਨੇ ਤਣਾਅ ਵਿੱਚ ਆਉਣ ਤੋਂ ਬਾਅਦ ਬੱਚੇ ਨੂੰ ਵੇਚਣ ਦਾ ਫੈਸਲਾ ਕੀਤਾ। 

 

 ਮੀਰੇਕਲ ਆਪਣੇ ਬੱਚੇ ਨੂੰ ਵੇਚ ਕੇ ਮੋਬਾਈਲ ਫੋਨ ਨਹੀਂ ਲੈਣਾ ਚਾਹੁੰਦੀ ਸੀ, ਪਰ ਉਸ ਨੇ ਆਪਣੇ ਦੋਸਤ ਦੇ ਕਹਿਣ ਤੋਂ ਬਾਅਦ ਅਜਿਹਾ ਕੀਤਾ।  ਮੀਰੇਕਲ ਦੇ ਪਤੀ ਜੋਨਾਸਰ ਓਮੁਵੋਕਾਰ ਨੇ ਦੱਸਿਆ ਕਿ ਉਸਨੇ ਪਤਨੀ  ਨੂੰ ਬੱਚਾ ਨਾ ਵੇਚਣ ਲਈ ਕਿਹਾ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In a shocker nigerian mother sold one and a half month old baby for mobile phone