ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖ਼ਾਨ ਤੋਂ ਉਲਟ ਕੁਰੈਸ਼ੀ ਨੇ ਕੀਤੀ ਭਾਰਤ ਨਾਲ ਗੱਲਬਾਤ ਦੀ ਪੇਸ਼ਕਸ਼

ਇਮਰਾਨ ਖ਼ਾਨ ਤੋਂ ਉਲਟ ਕੁਰੈਸ਼ੀ ਨੇ ਕੀਤੀ ਭਾਰਤ ਨਾਲ ਗੱਲਬਾਤ ਦੀ ਪੇਸ਼ਕਸ਼

ਅਜਿਹੇ ਵੇਲੇ ਜਦੋਂ ਜੰਮੂ–ਕਸ਼ਮੀਰ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਇਸ ਵੇਲੇ ਸਿਖ਼ਰ ’ਤੇ ਹੈ; ਇਸੇ ਦੌਰਾਨ ਇਸਲਾਮਾਬਾਦ ਨੇ ਨਵੀਂ ਦਿੱਲੀ ਨੂੰ ਦੁਵੱਲੀ ਗੱਲਬਾਤ ਦੀ ਇੱਕ ਨਵੀਂ ਪੇਸ਼ਕਸ਼ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ – ‘ਭਾਰਤ ਨਾਲ ਦੁਵੱਲੀ ਗੱਲਬਾਤ ਤੋਂ ਸਾਨੂੰ ਕੋਈ ਇਤਰਾਜ਼ ਨਹੀਂ ਹੈ।’

 

 

ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੇ ਕਦੇ ਵੀ ਭਾਰਤ ਨਾਲ ਦੁਵੱਲੀ ਗੱਲਬਾਤ ਦਾ ਵਿਰੋਧ ਨਹੀਂ ਕੀਤਾ। ਸ੍ਰੀ ਕੁਰੈਸ਼ੀ ਦਾ ਇਹ ਬਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਤਾਜ਼ਾ ਬਿਆਨਾਂ ਦੇ ਬਿਲਕੁਲ ਉਲਟ ਹੈ।

 

 

ਚੇਤੇ ਰਹੇ ਕਿ ਇਮਰਾਨ ਖ਼ਾਨ ਨੇ ਹਾਲੇ ਕੱਲ੍ਹ ਹੀ ਕਿਹਾ ਸੀ  ਕਿ ਜੰਮੂ–ਕਸ਼ਮੀਰ ’ਚ ਧਾਰਾ–370 ਖ਼ਤਮ ਕੀਤੇ ਜਾਣ ਤੋਂ ਬਾਅਦ ਭਾਰਤ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ ਹੈ।

 

 

ਪਰ ਹੁਣ ਸ੍ਰੀ ਕੁਰੈਸ਼ੀ ਨੇ ਕਿਹਾ ਹੈ ਕਿ ਅਸੀਂ ਇਹ ਕਦੇ ਨਹੀਂ ਆਖਿਆ ਕਿ ਗੱਲਬਾਤ ਨਹੀਂ ਹੋਵੇਗੀ ਪਰ ‘ਅਸੀਂ ਇਹ ਵੇਖ ਰਹੇ ਹਾਂ ਕਿ ਭਾਰਤ ਗੱਲਬਾਤ ਦਾ ਮਾਹੌਲ ਬਣਨ ਨਹੀਂ ਦੇ ਰਿਹਾ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In contrary to Imran Khan Qureshi offered for bilateral talks with India