ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੀ20 ਸਿ਼ਖਰ ਸੰਮੇਲਨ `ਚ ਆਰਥਿਕ ਭਗੌੜਿਆਂ `ਤੇ ਭਾਰਤ ਨੇ ਪੇਸ਼ ਕੀਤਾ 9 ਸੂਤਰੀ ਏਜੰਡਾ

ਜੀ20 ਸਿ਼ਖਰ ਸੰਮੇਲਨ `ਚ ਆਰਥਿਕ ਏਜੰਡੇ `ਤੇ ਭਾਰਤ ਨੇ ਪੇਸ਼ ਕੀਤਾ 9 ਸੂਤਰੀ ਏਜੰਡਾ

ਆਰਥਿਕ ਭਗੌੜਿਆਂ ਨਾਲ ਵਿਆਪਕ ਤਰੀਕੇ ਨਾਲ ਨਜਿੱਠਣ ਲਈ ਭਾਰਤ ਨੇ ਜੀ 20 ਮੈਂਬਰ ਦੇਸ਼ਾਂ ਵਿਚ 9 ਸੂਤਰੀ ਏਜੰਡਾ ਪੇਸ਼ ਕਰਦੇ ਹੋਏ ਮਜ਼ਬੂਤ ਅਤੇ ਸਰਗਰਮ ਸਾਂਝੇਦਾਰੀ ਦੀ ਵਕਾਲਤ ਕੀਤੀ। ਅੰਤਰਰਾਸ਼ਟਰੀ ਵਪਾਰ, ਅੰਤਰਰਾਸ਼ਟਰੀ ਵਿੱਤੀ ਅਤੇ ਕਰ ਵਿਵਸਥਾ `ਤੇ ਜੀ20 ਸਿ਼ਖਰ ਸੰਮੇਲਨ ਦੇ ਦੂਜੇ ਸੈਸ਼ਨ `ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਦਾ ਏਜੰਡਾ ਪੇਸ਼ ਕੀਤਾ।


ਇਸ ਏਜੰਡੇ `ਚ ਕਿਹਾ ਗਿਆ ਕਿ ਕਾਨੂੰਨ ਪ੍ਰਕਿਰਿਆ `ਚ ਆਪਸੀ ਸਹਿਯੋਗ ਜਿਵੇਂ ਪ੍ਰਭਾਵਸ਼ਾਲੀ ਤਰੀਕੇ ਨਾਲ ਅਪਰਾਧ ਨਾਲ ਹੋਣ ਵਾਲੀ ਕਮਾਈ ਨੂੰ ਜਬਤ ਕਰਨਾ, ਅਪਰਾਧੀਆਂ ਦੀ ਛੇਤੀ ਤੋਂ ਛੇਤੀ ਵਾਪਸੀ ਅਤੇ ਅਪਰਾਧ ਨਾਲ ਹੋਈ ਆਮਦਨ ਨੂੰ ਵਾਪਸ ਉਸ ਦੇਸ਼ ਭੇਜਣ ਦੇ ਤਰੀਕੇ ਨਾਲ ਸੰਗਠਿਤ ਕਰਨ ਅਤੇ ਉਸ ਨੂੰ ਵਧਾਉਣ ਦੀ ਜ਼ਰੂਰਤ ਹੈ।

 

ਇਸ ਦੇ ਨਾਲ ਹੀ ਭਾਰਤ ਨੇ ਜੀ 20 ਦੇਸ਼ਾਂ ਤੋਂ ਇਕ ਅਜਿਹਾ ਤੰਤਰ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਆਰਥਿਕ ਭਗੌੜਿਆਂ ਨੂੰ ਆਪਣੇ ਇੱਥੇ ਆਉਣ `ਤੇ ਰੋਕ ਅਤੇ ਉਸ ਨੂੰ ਸੁਰੱਖਿਅਤ ਪਨਾਹ ਦੇਣ `ਤੇ ਰੋਕ ਲਗਾਏ।


ਇਸ `ਚ ਅੱਗੇ ਕਿਹਾ ਗਿਆ ਕਿ ਯੂਐਨਸੀਏਸੀ, ਯੂਐਨਓਟੀਸੀ, ਖਾਸਕਰ ਅੰਤਰਰਾਸ਼ਟਰੀ ਸਹਿਯੋਗ ਪੂਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾਣਾ ਚਾਹੀਦਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In G20 summit India presents 9-point agenda on fugitive economic offenders