ਇਰਾਨ ਨੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਿਰ ਉੱਤੇ 8 ਕਰੋੜ ਡਾਲਰ ਦਾ ਇਨਾਮ ਰੱਖਿਆ ਹੈ। ਇਰਾਨ ਦੇ ਮੇਜਰ ਜਨਰਲ ਸੁਲੇਮਾਨੀ ਅਮਰੀਕੀ ਡਰੋਨ ਹਮਲੇ ਵਿੱਚ ਮਾਰੇ ਗਏ ਸਨ।
ਮਿਰਰ ਡਾਟ ਕੋ ਯੂਕੇ ਦੀ ਇੱਕ ਰਿਪੋਰਟ ਅਨੁਸਾਰ, ਸਰਕਾਰੀ ਪ੍ਰਸਾਰਕਾਂ ਨੇ ਐਤਵਾਰ ਨੂੰ ਹਰ ਇਰਾਨੀ ਨੂੰ ਸੁਲੇਮਾਨੀ ਦੇ ਅੰਤਿਮ ਸਸਕਾਰ ਦੌਰਾਨ ਇੱਕ ਡਾਲਰ ਅਦਾ ਕਰਨ ਦੀ ਅਪੀਲ ਕੀਤੀ ਜਿਸ ਦਾ ਭੁਗਤਾਨ ਅਮਰੀਕੀ ਰਾਸ਼ਟਰਪਤੀ ਦੇ ਕਾਤਲ ਨੂੰ ਕੀਤਾ ਜਾਵੇਗਾ।
ਇਹ ਐਲਾਨ ਕੀਤਾ ਗਿਆ ਕਿ ਇਰਾਨ ਵਿੱਚ 8 ਕਰੋੜ ਨਿਵਾਸੀ ਹਨ। ਇਰਾਨ ਦੀ ਆਬਾਦੀ ਦੇ ਆਧਾਰ ਉੱਤੇ ਅਸੀਂ 8 ਡਾਲਰ ਦੀ ਰਕਮ ਇੱਕਠੀ ਕਰਨਾ ਚਾਹੁੰਦੇ ਹਾਂ, ਜੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਤਲ ਕਰਨ ਵਾਲਿਆਂ ਨੂੰ ਇਨਾਮ ਹੋਵੇਗੀ।
8 ਕਰੋੜ ਡਾਲਰ ਯਾਨੀ 80 ਮਿਲੀਅਨ ਡਾਲਰ ਦੀ ਰਕਮ ਨੂੰ ਜੇਕਰ ਭਾਰਤੀ ਰੁਪਏ ਵਿੱਚ ਗਿਣਿਆ ਜਾਵੇ ਤਾਂ ਇਹ 5,75,42,48,000 ਰੁਪਏ ਹੋਵੇਗੀ। ਯਾਨੀ ਤਕਰੀਬਨ ਪੌਣੇ ਛੇ ਅਰਬ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ।
ਟਰੰਪ ਵੱਲੋਂ 3 ਜਨਵਰੀ ਨੂੰ ਇਰਾਨ ਦੇ ਕਮਾਂਡਰ ਸੁਲੇਮਾਨੀ 'ਤੇ ਇੱਕ ਡਰੋਨ ਹਮਲੇ ਦਾ ਆਦੇਸ਼ ਦਿੱਤਾ ਗਿਆ ਸੀ। ਹਮਲਾ ਬਗ਼ਦਾਦ ਇੰਟਰਨੈਸ਼ਨਲ ਏਅਰਪੋਰਟ ਰੋਡ 'ਤੇ ਕੀਤਾ ਗਿਆ। ਇਸ ਹਮਲੇ ਦੀ ਇਰਾਨ ਵਿੱਚ ਵਿਆਪਕ ਨਿੰਦਾ ਹੋਈ ਹੈ। ਦੇਸ਼ ਦੇ ਸਰਵਉੱਚ ਧਾਰਮਿਕ ਨੇਤਾ ਆਯਤੁੱਲਾ ਅਲੀ ਖਾਮੇਨੀ ਅਤੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਸਹੁੰ ਖਾਧੀ ਹੈ।