ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ’ਚ ਪਹਿਲੀ ਵਾਰ ਮ੍ਰਿਤਕ ਔਰਤ ਦੇ ਗਰਭ ਨਾਲ ਹੋਇਆ ਬੱਚੇ ਦਾ ਜਨਮ

ਮੈਡੀਕਲ ਇਤਿਹਾਸ ਚ ਪਹਿਲੀ ਵਾਰ ਇੱਕ ਮ੍ਰਿਤਕ ਔਰਤ ਦੇ ਗਰਭ ਦਾ ਟਰਾਂਸਪਲਾਂਟ ਕੀਤੇ ਜਾਣ ਮਗਰੋਂ ਇੱਕ ਔਰਤ ਨੇ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ ਹੈ। ਇਹ ਟਰਾਂਸਪਲਾਂਟ ਗਰਭ ਦੀ ਸਮੱਸਿਆ ਜੂਝ ਰਹੀਆਂ ਅਤੇ ਬੱਚੇ ਨੂੰ ਜਨਮ ਦੇਣ ਦੀ ਇੱਛਕ ਔਰਤਾਂ ਲਈ ਨਵੀਂ ਉਮੀਦ ਬਣ ਕੇ ਆਈ ਹੈ। ਲਾਂਸੇਟ ਜਰਨਲ ਚ ਛਪੇ ਖੋਜ ਮੁਤਾਬਕ ਇਹ ਸਫਲ ਆਪਰੋਸ਼ਨ ਸਤੰਬਰ 2016 ਚ ਬ੍ਰਾਜ਼ੀਲ ਦੇ ਸਾਓ ਪਾੳਲੋ ਚ ਕੀਤਾ ਗਿਆ ਸੀ। ਮੈਡੀਕਲ ਜਰਨਲ ਮੁਤਾਬਕ ਬੱਚੀ ਦਸੰਬਰ 2017 ਚ ਜਨਮੀ ਸੀ।

 

ਹਾਲੇ ਤੱਕ ਗਰਭ ਦੀ ਸਮੱਸਿਆ ਦੀ ਸਿ਼ਕਾਰ ਔਰਤਾਂ ਲਈ ਬੱਚਿਆਂ ਨੂੰ ਗੋਦ ਲੈਣਾ ਜਾਂ ਸਰੋਗੇਟ ਮਾਂ ਦੀਆਂ ਸੇਵਾਵਾਂ ਲੈਣਾ ਹੀ ਇੱਕ ਰਾਹ ਸੀ। ਡੋਨਰ ਤੋਂ ਪ੍ਰਾਪਤ ਗਰਭ ਦੁਆਰਾ ਬੱਚੇ ਦਾ ਸਫਲਤਾਪੂਰਕ ਜਨਮ ਕਰਾਉਣ ਦੀ ਪਹਿਲੀ ਘਟਨਾ 2014 ਚ ਸਵੀਡਨ ਚ ਹੋਈ ਸੀ। ਇਸ ਤੋਂ ਬਾਅਦ 10 ਹੋਰ ਬੱਚਿਆਂ ਦਾ ਜਨਮ ਇਸੇ ਤਕਨੀਕ ਨਾਲ ਕਰਵਾਇਆ ਗਿਆ।

 

ਹਾਲਾਂਕਿ ਡੋਨਰ ਦੀ ਥਾਂ ਟਰਾਂਸਪਲਾਂਟ ਕਰਾਉਣ ਵਾਲੀਆਂ ਔਰਤਾਂ ਦੀ ਗਿਣਤੀ ਵਾਧੂ ਹੈ। ਇਸ ਲਈ ਡਾਕਟਰ ਇਹ ਪਤਾ ਲਗਾਉਣ ਦੀ ਕੋਸਿ਼ਸ਼ ਕਰ ਰਹੇ ਹਨ ਕਿ ਕੀ ਕਿਸੇ ਮ੍ਰਿਤਕ ਔਰਤ ਦੇ ਗਰਭ ਦੀ ਵਰਤੋਂ ਕਰਕੇ ਇਸ ਪ੍ਰਿਕਿਰਿਆ ਨੂੰ ਨੇਪਰੇ ਚਾੜ੍ਹਿਆ ਜਾ ਸਕਦਾ ਹੈ।

 

ਇਸ ਸਫਲਤਾ ਦੀ ਜਾਣਕਾਰੀ ਦਿੱਤੇ ਜਾਣ ਤੋਂ ਪਹਿਲਾਂ ਅਮਰੀਕਾ, ਚੈਕ ਗਣਰਾਜ ਅਤੇ ਤੁਰਕੀ ਚ 10 ਕੋਸਿ਼ਸ਼ਾਂ ਕੀਤੀਆਂ ਗਈਆਂ। ਬਾਂਝਪਨ ਤੋਂ 10 ਤੋਂ 15 ਫੀਸਦ ਜੋੜੇ ਪ੍ਰਭਾਵਿਤ ਹੁੰਦੇ ਹਨ। ਇਸ ਵਿਚ 500 ਔਰਤਾਂ ਚ ਇੱਕ ਔਰਤ ਗਰਭ ਦੀ ਸਮੱਸਿਆ ਨਾਲ ਪੀੜਤ ਰਹਿੰਦੀ ਹੈ। ਸਾਓ ਪਾੳਲੋ ਯੂਨੀਵਰਸਿਟੀ ਦੇ ਹਸਪਤਾਲ ਚ ਪੜ੍ਹਨ ਵਾਲੇ ਡਾਕਟਰ ਡਾਨੀ ਏਜੈਨਬਰਗ ਨੇ ਕਿਹਾ ਹੈ ਕਿ ਸਾਡੇ ਸਿੱਟੇ ਗਰਭ ਦੀ ਸਮੱਸਿਆ ਕਾਰਨ ਪੀੜਤ ਔਰਤਾਂ ਲਈ ਇੱਕ ਨਵੇਂ ਰਾਹ ਦਾ ਸਬੂਤ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In the worlds first child was born with the dead womans womb transplant