ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ ਵਧ ਰਹੀ ਮਹਿੰਗਾਈ ਕਾਰਨ ਇਮਰਾਨ ਸਰਕਾਰ ਖਿਲਾਫ ਲੋਕਾਂ ’ਚ ਰੋਹ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੱਤਾ ਚ ਆਉਣ ਦੇ ਲਗਭਗ 1 ਸਾਲ ਹੋਣ ਮਗਰੋਂ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਜੁਲਾਈ ਚ ਸੱਤਾ ਚ ਆਉਣ ਮਗਰੋਂ ਇਮਰਾਨ ਨੂੰ ਭੁਗਤਾਨ ਸੰਤਲੁਨ ਅਤੇ ਖਸਤਾਹਾਲ ਵਾਲੀ ਆਰਥਕ ਹਾਲਤ ਨਾਲ ਨਜਿੱਠਣਾ ਪੈ ਰਿਹਾ ਹੈ। ਵਿੱਤੀ ਸੰਕਟ ਨਾਲ ਨਜਿੱਠ ਰਹੇ ਪਾਕਿਸਤਾਨ ਚ ਚੀਜ਼ਾਂ ਦਾ ਮੁੱਲ ਤੇਜ਼ੀ ਨਾਲ ਵੱਧ ਰਿਹਾ ਹੈ।

 

ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਿਆ 30 ਫੀਸਦ ਤਕ ਟੁੱਟ ਗਿਆ ਹੈ ਅਤੇ ਪਾਕਿਸਤਾਨੀ ਮੁਦਰਾ ਦੀ ਦਰ ਲਗਭਗ 9 ਫੀਸਦ ਤੇ ਹੈ। ਇਸ ਦੇ ਹਾਲੇ ਹੋਰ ਵੱਧਣ ਦਾ ਖਦਸ਼ਾ ਹੈ। ਕਰਾਚੀ ਦੀ ਰਹਿਣ ਵਾਲੀ 30 ਸਾਲਾ ਸ਼ਮਾ ਪਰਵੀਨ ਨੇ ਸਮਾਚਾਰ ਏਜੰਸੀ ਏਐਫ਼ਪੀ ਨੂੰ ਦਸਿਆ ਕਿ ਟਮਾਟਰ ਦੀਆਂ ਕੀਮਤਾਂ ਅਸਮਾਨੀ ਹੋ ਰਹੀਆਂ ਹਨ।

 

60 ਸਾਲਾ ਮੁਹੰਮਦ ਅਸ਼ਰਫ ਨੇ ਕਿਹਾ, ਮੈਨੂੰ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਰੋਜ਼ਾਨਾ ਘੱਟ ਤੋਂ ਘੱਟ 1000 ਰੁਪਏ ਕਮਾਉਣ ਦੀ ਲੋੜ ਹੈ। ਇਨ੍ਹਾਂ ਦਿਨਾਂ ਚ ਮੁਸ਼ਕਲ ਤੋਂ 500-600 ਰੁਪਏ ਬਚਾ ਪਾ ਰਿਹਾ ਹਾਂ, ਮੈਂ ਕਦੇ-ਕਦੇ ਸੋਚਦਾ ਹਾਂ ਕਿ ਜੇਕਰ ਮੈਂ ਬੀਮਾਰ ਪੈ ਗਿਆ ਤਾਂ ਕਿਵੇਂ ਦਵਾਈ ਜਾਂ ਇਲਾਜ ਦਾ ਖਰਚ ਚੁੱਕਾਂਗਾ। ਮੈਨੂੰ ਲੱਗਦਾ ਹੈ ਮੈਨੂੰ ਮਰਨਾ ਹੋਵੇਗਾ।

 

ਮਾਹਰਾਂ ਦੀ ਚੇਤਵਾਨੀ ਮੁਤਾਬਕ ਪਾਕਿਸਤਾਨ ਦੀ ਤੇਜ਼ੀ ਨਾਲ ਵੱਧ ਰਹੀ ਵਸੋਂ ਆਰਥਕ ਵਾਧੇ ਤੋਂ ਕਿਤੇ ਅੱਗੇ ਹੈ। ਆਈਐਮਐਫ਼ ਤੋਂ 6 ਅਰਬ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ ਮਿਲਣ ਬਾਵਜੂਦ ਦੇਸ਼ ਨੂੰ ਸਮੱਸਿਆਂ ਤੋਂ ਤੁਰੰਤ ਕੋਈ ਰਾਹਤ ਨਹੀਂ ਮਿਲੇਗੀ।

 

ਇਸ ਮਹੀਨੇ ਦੀ ਸ਼ੁਰੂਆਤ ਚ ਕਾਰੋਬਾਰੀਆਂ ਨੇ ਇਕ ਦਿਨ ਦੀ ਹੜਤਾਲ ਕੀਤੀ ਹੈ ਤੇ ਸ਼ੁੱਕਰਵਾਰ ਨੂੰ ਕਰੀਬ 8,000 ਲੋਕਾਂ ਨੇ ਵੱਧਦੀ ਕੀਮਤਾਂ ਖਿਲਾਫ ਮਾਰਚ ਕੀਤਾ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Increasing inflation in Pakistan anger among people against Imran Khan government