ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਲੰਕਾ 'ਚ ਕਰਫਿਊ: ਹਿੰਸਾ ਜਾਰੀ, ਇਕ ਦੀ ਮੌਤ

ਸ੍ਰੀਲੰਕਾ 'ਚ ਕਰਫਿਊ: ਹਿੰਸਾ ਜਾਰੀ, ਇਕ ਦੀ ਮੌਤ

ਸ੍ਰੀਲੰਕਾ ਵਿਚ ਈਸਟਰ ਉਤੇ ਹੋਏ ਅੱਤਵਾਦੀ ਹਮਲੇ ਬਾਅਦ ਦੇਸ਼ ਵਿਚ ਭੜਕੀ ਸੰਪਰਦਾਇਕ ਹਿੰਸਾ ਮੰਗਲਵਾਰ ਨੂੰ ਵੀ ਜਾਰੀ ਰਹੀ। ਹਿੰਸਾ ਦੌਰਾਨ ਸੋਮਵਾਰ ਰਾਤ ਨੂੰ ਪਹਿਲੀ ਮੌਤ ਹੋਈ। ਇਸ ਤੋਂ ਬਾਅਦ ਲਗਾਤਾਰ ਦੂਜੇ ਦਿਨ ਵੀ ਦੇਸ਼ ਭਿਰ ਵਿਚ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਉਥੇ ਦੇਸ਼ ਦੇ ਜਿਨ੍ਹਾਂ ਹਿੱਸਿਆਂ ਵਿਚ ਹਿੰਸਾ ਭੜਕੀ ਹੈ (ਉਤਰੀ ਪੱਛਮੀ ਪ੍ਰਾਂਤ) ਉਥੇ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਪੁਲਿਸ ਨੇ 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

 

ਕੈਬਨਿਟ ਮੰਤਰੀ ਤੇ ਸ੍ਰੀਲੰਕਾ ਮੁਸਲਿਮ ਕਾਂਗਰਸ ਦੇ ਆਗੂ ਰੌਫ ਹਕੀਮ ਨੇ ਮੰਗਲਵਾਰ ਨੂੰ ਦੱਸਿਆ ਕਿ ਸਰਕਾਰ ਦੇ ਰਾਤ ਭਰ ਲਗੇ ਕਰਫਿਊ ਵਿਚ ਉਤਰ ਪੱਛਮੀ ਵੇਸਟਰਨ ਪ੍ਰਾਂਤ ਨੂੰ ਛੱਡਕੇ ਦੇਸ਼ ਭਰ ਵਿਚ ਮੰਗਲਵਾਰ ਨੂੰ ਢਿੱਲ ਦੇ ਦਿੱਤੀ। ਪ੍ਰੰਤੂ ਸੋਮਵਾਰ ਨੂੰ ਭੀੜ ਦੇ ਹਮਲੇ ਵਿਚ ਇਕ ਮੁਸਲਿਮ ਵਿਅਕਤੀ ਦੀ ਮੌਤ ਹੋ ਗਈ ਸੀ। ਸ੍ਰੀਲੰਕਾ ਪੁਲਿਸ ਨੇ ਮੁਸਲਿਮ ਵਿਰੋਧੀ ਹਿੰਸਾ ਭੜਕਾਉਣ ਉਤੇ ਸੋਮਵਾਰ ਨੂੰ ਦੇਸ਼ ਭਰ ਵਿਚ ਕਰਫਿਊ ਲਗਾ ਦਿੱਤਾ ਸੀ।

 

ਸਿੰਹਲੀ ਭਾਈਚਾਰੇ ਦੇ ਲੋਕਾਂ ਨੇ ਮੁਸਲਮਾਨਾਂ ਦੀਆਂ ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਲੋਕਾਂ ਨੇ ਮਕਾਨਾਂ ਤੇ ਮਸਜਿਦਾਂ ਵਿਚ ਵੀ ਭੰਨ ਤੋੜ ਕੀਤੀ। ਸ੍ਰੀਲੰਕਾ ਸਰਕਾਰ ਨੇ ਹਿੰਸਕ ਘਟਲਾਵਾਂ ਦੇ ਬਾਅਦ ਸੋਸ਼ਲ ਮੀਡੀਆ ਉਤੇ ਵੀ ਫਿਰ ਤੌਰ ਤੋਂ ਪਾਬੰਦੀ ਲਗਾ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਉਸਨੇ ਹਿੰਸਾ ਨੂੰ ਭੜਕਾਉਣ ਵਾਲੇ ਦੋ ਪ੍ਰਮੁੱਖ ਲੋਕਾਂ ਸਮੇਤ 20 ਹੋਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਬੁਲਾਰੇ ਰੁਵੇਨ ਗੁਨਾਸ਼ੇਖਰਾ ਨੇ ਕਿਹਾ ਕਿ ਮੰਗਲਵਾਰ ਨੂੰ ਰਾਤ 9 ਵਜੇ ਤੋਂ ਦੇਸ਼ ਭਰ ਵਿਚ ਕਰਫਿਊ ਲਗਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indefinite curfew: communal violence continues in Sri Lanka one killed