ਅਗਲੀ ਕਹਾਣੀ

ਇਰਾਨ `ਤੇ ਅਮਰੀਕੀ ਪਾਬੰਦੀ ਲਾਗੂ, ਭਾਰਤ ਸਮੇਤ ਸੱਤ ਦੇਸ਼ਾਂ ਨੂੰ ਛੋਟ

ਇਰਾਨ `ਤੇ ਅਮਰੀਕੀ ਪਾਬੰਦੀ ਲਾਗੂ, ਭਾਰਤ ਸਮੇਤ ਸੱਤ ਦੇਸ਼ਾਂ ਨੂੰ ਛੋਟ

ਇਰਾਨ ਖਿਲਾਫ ਸੋਮਵਾਰ ਤੋਂ ਲਾਗੂ ਹੋਈਆਂ ਅਮਰੀਕਾ ਦੀਆਂ ਹੁਣ ਤੱਕ ਦੀਆਂ ਸਭ ਤੋਂ ਸਖਤ ਰੋਕਾਂ ਬਾਰੇ ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਇਰਾਨ ਸਰਕਾਰ ਦੇ ਵਰਤਾਓ `ਚ ਬਦਲਣ `ਚ ਪਾਬੰਦੀਆਂ ਕਾਰਗਰ ਸਾਬਤ ਹੋਣਗੀਆਂ।


ਹਾਲਾਂਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਭਾਰਤ ਅਤੇ ਚੀਨ ਨੇ ਅਮਰੀਕਾ ਨੂੰ ਇਹ ਭਰੋਸਾ ਦਿਵਾਇਆ ਹੈ ਕਿ ਛੇ ਮਹੀਨੇ ਦੇ ਵਿਚ ਉਹ ਇਰਾਨ ਤੋਂ ਤੇਲ ਖਰੀਦ ਪੂਰੀ ਤਰ੍ਹਾਂ ਬੰਦ ਕਰ ਦੇਣਗੇ ਤਾਂ ਉਹ ਇਸ ਸਵਾਲ ਨੂੰ ਟਾਲ ਗਏ।


ਅਮਰੀਕਾ ਨੇ ਇਰਾਨ ਦੇ ਬੈਕਿੰਗ ਅਤੇ ਪੈਟਰੋਲੀਅਮ ਖੇਤਰ `ਤੇ ਇਹ ਪਾਬੰਦੀ ਲਾਗੂ ਕੀਤੀ ਹੈ। ਇਸ `ਚ ਇਰਾਨ ਤੋਂ ਤੇਲ ਖਰੀਦਣ ਵਾਲੇ ਯੂਰੋਪ, ਏਸ਼ੀਆ ਅਤੇ ਹੋਰ ਸਾਰੇ ਦੇਸ਼ਾਂ ਅਤੇ ਕੰਪਨੀਆਂ `ਤੇ ਪ੍ਰਤੀਬਧਿਕ ਕਾਰਵਾਈ ਦਾ ਪ੍ਰਵਧਾਨ ਹੈ।


ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਈ `ਚ 2015 `ਚ ਹੋਏ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਨੂੰ ਅਲੱਗ ਕਰ ਲਿਆ ਸੀ। ਟਰੰਪ ਨੇ ਕਿਹਾ ਕਿ ਉਹ ਇਰਾਨ ਨੂੰ ਪ੍ਰਮਾਣੂ ਮੁੱਦੇ `ਤੇ ਫਿਰ ਤੋਂ ਗੱਲਬਾਤ ਲਈ ਮੇਜ `ਤੇ ਵਾਪਸ ਲਿਆਉਣਾ ਚਾਹੁੰਦੇ ਹਨ।


ਅਮਰੀਕੀ ਸਰਕਾਰ ਨੇ ਕਿਹਾ ਕਿ ਉਹ ਸਾਈਬਰ ਹਮਲੇ, ਬੈਲੀਸਿਟਕ ਮਿਜਾਇਲ ਪ੍ਰੀਖਣ, ਪੱਛਮੀ ਏਸ਼ੀਆ `ਚ ਅੰਤਕੀ ਸਮੂਹਾਂ ਦਾ ਸਮਰਥਨ ਜਿਵੇਂ ਇਰਾਨ ਦੀ ‘ਘਾਤਕ’ ਗਤੀਵਿਧੀਆਂ ਨੂੰ ਰੋਕਣਾ ਚਾਹੁੰਦਾ ਹੈ।


ਭਾਰਤ ਅਤੇ ਚੀਨ, ਈਰਾਨ ਤੋਂ ਕੱਚੇ ਤੇਲ ਦੇ ਸਭ ਤੋਂ ਵੱਡੇ ਖਰੀਦਦਾਰ ਹਨ। ਇਰਾਨ ਦੇ ਤੇਲ ਅਤੇ ਵਿੱਤੀ ਖੇਤਰਾਂ `ਚ ਅਮਰੀਕਾ ਦੇ ਦੰਡਤਿਕ ਪਾਬੰਦੀਆਂ ਤੋਂ ਹੁਣ ਤੱਕ ਇਹ ਦੇਸ਼ ਬਚੇ ਹੋਏ ਹਨ।


ਮੰਨਿਆ ਜਾਂਦਾ ਹੈ ਕਿ ਏਸ਼ੀਆ ਦੇ ਦੋਵੇਂ ਵੱਡੇ ਦੇਸ਼ ਉਨ੍ਹਾਂ ਅੱਠ ਦੇਸ਼ਾਂ `ਚ ਸ਼ਾਮਲ ਹਨ ਜਿਨ੍ਹਾਂ ਨੂੰ ਈਰਾਨ `ਤੇ ਸੋਮਵਾਰ ਤੋਂ ਲਾਗੂ ਹੋਈਆਂ ਪਾਬੰਦੀਆਂ ਤੋਂ ਦੁਰਲਭ ਤੋਂ ਹਾਸਲ ਹੋਈ ਹੈ।
ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਉਸਨੇ ਚੀਨ ਅਤੇ ਭਾਰਤ ਸਮੇਤ ਤੁਰਕੀ, ਇਰਾਕ, ਇਟਲੀ, ਜਾਪਾਨ ਅਤੇ ਦੱਖਣੀ ਕੋਰੀਆ ਨੂੰ ਕਿਹਾ ਕਿ ਉਹ ਜਿੰਨਾਂ ਛੇਤੀ ਹੋ ਸਕੇ ਈਰਾਨ ਤੋਂ ਤੇਲ ਖਰੀਦ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣ।


ਹਾਲਾਂਕਿ ਫਾਕਸ ਨਿਊਜ਼ `ਤੇ ਇਕ ਟਾਕ ਸ਼ੋਅ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਨੇ ਉਨ੍ਹਾਂ ਸਵਾਲਾਂ ਨੂੰ ਟਾਲ ਦਿੱਤਾ ਜਿਨ੍ਹਾਂ `ਚ ਪੁੱਛਿਆ ਗਿਆ ਸੀ ਕਿ ਇਰਾਨ ਤੋਂ ਤੇਲ ਖਰੀਦ ਨੂੰ ਪੂਰੀ ਤਰ੍ਹਾਂ ਬੰਦ ਕਰਨ ਨੂੰ ਲੈ ਕੇ ਭਾਰਤ ਅਤੇ ਚੀਨ ਵੱਲੋਂ ਪੱਕਾ ਭਰੋਸਾ ਮਿਲਿਆ ਹੈ ਜਾਂ ਨਹੀਂ।


ਇਸ ਤਰ੍ਹਾਂ ਦੇ ਸਵਾਲਾਂ ਦਾ ਸਿੱਧਾ ਜਵਾਬ ਨਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਦੇਖੀਏ ਅਸੀਂ ਕੀ ਕਰਦੇ ਹਾਂ। ਪਹਿਲਾਂ ਦੇ ਮੁਕਾਬਲੇ ਇਸ ਬਾਰੇ ਕਿੱਤੇ ਜਿ਼ਆਦਾ ਮਾਤਰਾ `ਚ ਕੱਚੇ ਤੇਲ ਨੂੰ ਅਸੀਂ ਬਾਜ਼ਾਰ ਤੋਂ ਹਟਾ ਦਿੱਤਾ ਹੈ। ਉਨ੍ਹਾਂ ਯਤਨਾਂ ਨੂੰ ਦੇਖੋ ਜੋ ਰਾਸ਼ਟਰਪਤੀ ਟਰੰਪ ਦੀ ਨੀਤੀ ਤੋਂ ਹਾਸਲ ਹੋਏ ਹਨ। ਅਸੀਂ ਇਹ ਸਭ ਕੀਤਾ ਹੈ ਅਤੇ ਨਾਲ ਹੀ ਇਹ ਵੀ ਧਿਆਨ ਰੱਖਿਆ ਕਿ ਅਮਰੀਕੀ ਖਪਤਕਾਰ ਇਸ ਨਾਲ ਪ੍ਰਭਾਵਿਤ ਨਾ ਹੋਵੇ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India and 7 countries get waivers as US sanctions against Iran take effect