ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮਾਲਦੀਵਜ਼ ਸਿਖ਼ਰ ਸੰਮੇਲਨ ’ਚ ਭਾਰਤ ਤੇ ਪਾਕਿ ਵਿਚਾਲੇ ਤਿੱਖੀ ਤਾਅਨੇਬਾਜ਼ੀ

ਮਾਲਦੀਵਜ਼ ਸਿਖ਼ਰ ਸੰਮੇਲਨ ’ਚ ਭਾਰਤ ਤੇ ਪਾਕਿ ਵਿਚਾਲੇ ਤਿੱਖੀ ਤਾਅਨੇਬਾਜ਼ੀ

ਮਾਲਦੀਵਜ਼ ਵਿੱਚ ਕੱਲ੍ਹ ਦੱਖਣੀ ਏਸ਼ੀਆਈ ਸਪੀਕਰਾਂ ਦੇ ਸਿਖ਼ਰ ਸੰਮੇਲਨ ਦੌਰਾਨ ਭਾਰਤੀ ਰਾਜ ਸਭਾ ਦੇ ਡਿਪਟੀ ਚੇਅਰਮੈਨ ਅਤੇ ਪਾਕਿਸਤਾਨ ਦੀ ਰਾਸ਼ਟਰੀ ਅਸੈਂਬਲੀ ਦੇ ਡਿਪਟੀ ਸਪੀਕਰ ਵਿਚਾਲੇ ਕਸ਼ਮੀਰ ਮੁੱਦੇ ਉੱਤੇ ਭਖਵੀਂ ਬਹਿਸਬਾਜ਼ੀ ਤੇ ਤਾਅਨੇਬਾਜ਼ੀ ਹੋ ਗਈ। ਮਾਮਲਾ ਉਦੋਂ ਵਿਗੜਿਆ, ਜਦੋਂ ਪਾਕਿਸਤਾਨ ਦੇ ਹੇਠਲੇ ਸਦਨ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਭੜਕਾਊ ਟਿੱਪਣੀ ਕਰਦਿਆਂ ਆਖਿਆ ਕਿ ‘ਕਸ਼ਮੀਰ ਦੇ ਲੋਕਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਬੇਇਨਸਾਫ਼ੀ ਹੋ ਰਹੀ ਹੈ ਤੇ ਇਸ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ।’

 

 

ਕਾਸਿਮ ਸੂਰੀ ਨੇ ਕਿਹਾ ਕਿ ਕਸ਼ਮੀਰੀਆਂ ਨਾਲ ਜੋ ਕੁਝ ਵੀ ਹੋ ਰਿਹਾ ਹੈ ਤੇ ਉਨ੍ਹਾਂ ਦੇ ਮਸਲਿਆਂ ਉੱਤੇ ਸਾਰੀ ਦੁਨੀਆ ਚੁੱਪ ਕਰ ਕੇ ਬੈਠੀ ਨਹੀਂ ਰਹਿ ਸਕਦੀ। ‘ਪਾਕਿਸਤਾਨੀ ਸੰਸਦ ਉਨ੍ਹਾਂ ਸਾਰੇ ਤਸ਼ੱਦਦ ਝੱਲ ਰਹੇ ਲੋਕਾਂ ਦੇ ਨਾਲ ਹੈ। ਕਸ਼ਮੀਰ ਮਸਲਾ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮਤਿਆਂ ਅਤੇ ਕਸ਼ਮੀਰੀ ਅਵਾਮ ਦੀਆਂ ਇੱਛਾਵਾਂ ਮੁਤਾਬਕ ਹੀ ਹੱਲ ਹੋਣਾ ਚਾਹੀਦਾ ਹੈ।’

 

 

ਤਦ ਭਾਰਤ ਦੇ ਉੱਪਰਲੇ ਸਦਨ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਨਾਰਾਇਣ ਸਿੰਘ ਨੇ ਆਪਣੀ ਗੱਲ ਆਖਣ ਦੀ ਇਜਾਜ਼ਤ ਮੰਗੀ; ਜੋ ਮਾਲਦੀਵਜ਼ ਦੇ ਸਪੀਕਰ ਮੁਹੰਮਦ ਨਾਸ਼ੀਦ ਨੇ ਤੁਰੰਤ ਦੇ ਦਿੱਤੀ।

 

 

ਤਦ ਸ੍ਰੀ ਹਰਿਵੰਸ਼ ਨਾਰਾਇਣ ਸਿੰਘ ਨੇ ਕਿਹਾ: ‘ਇਸ ਫ਼ੋਰਮ ਉੱਤੇ ਅਸੀਂ ਭਾਰਤ ਦਾ ਅੰਦਰੂਨੀ ਮਾਮਲਾ ਉਠਾਏ ਜਾਣ ’ਤੇ ਸਖ਼ਤ ਇਤਰਾਜ਼ ਕਰਦੇ ਹਾਂ। ਅਸੀਂ ਇਸ ਫ਼ੋਰਮ ਦੇ ਰਾਜਨੀਤੀਕਰਨ ਨੂੰ ਵੀ ਰੱਦ ਕਰਦੇ ਹਾਂ। ਇੱਥੇ ਅਜਿਹੇ ਮੁੱਦੇ ਉਠਾਉਣੇ ਗ਼ੈਰ–ਵਾਜਬ ਹਨ ਤੇ ਇਹ ਇਸ ਸਿਖ਼ਰ ਸੰਮੇਲਨ ਦੇ ਏਜੰਡੇ ਦੇ ਘੇਰੇ ਤੋਂ ਬਾਹਰ ਹਨ।’

 

 

ਭਾਰਤੀ ਡਿਪਟੀ ਸਪੀਕਰ ਨੇ ਅੱਗੇ ਕਿਹਾ ਕਿ ਪਾਕਿਸਤਾਨ ਨੂੰ ਤੁਰੰਤ ਸਰਹੱਦ ਪਾਰਲੀ ਦਹਿਸ਼ਤਗਰਦੀ ਖ਼ਤਮ ਕਰਨ ਦੀ ਲੋੜ ਹੈ ਤੇ ਉਸ ਨੂੰ ਖੇਤਰੀ ਸ਼ਾਂਤੀ ਤੇ ਸਥਿਰਤਾ ਲਈ ਕੰਮ ਕਰਨਾ ਚਾਹੀਦਾ ਹੈ।

 

 

ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ ਹੁਣ ਮਨੁੱਖਤਾ ਤੇ ਸਮੁੱਚੇ ਵਿਸ਼ਵ ਲਈ ਸਭ ਤੋਂ ਵੱਡਾ ਖ਼ਤਰਾ ਬਣ ਚੁੱਕੀ ਹੈ। ਇਸ ਲਈ ਇੱਥੋਂ ਦੇ ਇਕੱਠ ਨੂੰ ਕਾਸਿਮ ਸੂਰੀ ਦੀਆਂ ਟਿੱਪਣੀਆਂ ਨੂੰ ਇਸ ਫ਼ੋਰਮ ਦੀ ਕਾਰਵਾਈ ਦਾ ਹਿੱਸਾ ਨਹੀਂ ਬਣਨ ਦੇਣਾ ਚਾਹੀਦਾ।

 

 

ਪਾਕਿਸਤਾਨੀ ਸੈਨੇਟ ਦੇ ਮੈਂਬਰ ਕੁਰਤੁਲਐਨ ਮਾਰੀ ਨੇ ਵੀ ਕਸ਼ਮੀਰ ਮੁੱਦਾ ਚੁੱਕਿਆ। ਤਦ ਵੀ ਸ੍ਰੀ ਹਰਿਵੰਸ਼ ਨਾਰਾਇਣ ਸਿੰਘ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਨਸਲਕੁਸ਼ੀ ਸ਼ੁਰੂ ਕੀਤੇ ਜਾਣ ਕਾਰਨ ਹੀ ਇੱਕ ਵੱਖਰੇ ਦੇਸ਼ (ਬੰਗਲਾਦੇਸ਼) ਦੀ ਸਥਾਪਨਾ ਹੋਈ ਸੀ। ਉਨ੍ਹਾਂ ਪਾਕਿਸਤਾਨ ਵੱਲੋਂ ਕਸ਼ਮੀਰ ਮੁੱਦਾ ਚੁੱਕੇ ਜਾਣ ਦੇ ਨੈਤਿਕ ਅਧਿਕਾਰ ਉੱਤੇ ਵੀ ਸੁਆਲ ਚੁੱਕੇ। ਬਾਅਦ ’ਚ ਵੀ ਤਿੱਖੀ ਬਹਿਸਬਾਜ਼ੀ, ਤਾਅਨੇਬਾਜ਼ੀ ਤੇ ਟਿੱਪਣੀਬਾਜ਼ੀ ਹੁੰਦੀ ਰਹੀ ਪਰ ਉਹ ਹੰਗਾਮੇ ਤੇ ਸ਼ੋਰ–ਸ਼ਰਾਬੇ ਵਿੱਚ ਸੁਣੀ ਨਹੀਂ ਜਾ ਸਕੀ।

 

 

ਅਫ਼ਗ਼ਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਪਾਕਿਸਤਾਨ ਤੇ ਸ੍ਰੀ ਲੰਕਾ ਦੇ ਸੀਨੀਅਰ ਕਾਨੂੰਨ–ਘਾੜੇ ਇਸ ਦੋ ਰੋਜ਼ਾ ਸਿਖ਼ਰ ਸੰਮੇਲਨ ਵਿੱਚ ਭਾਗ ਲੈ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India and Pakistan in Heated Exchange over Kashmir at Maldives Summit