ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਤੇ ਅਮਰੀਕਾ ਰੱਖਿਆ ਸਹਿਯੋਗ ਵਧਾਉਣ ਤੇ ਅੱਤਵਾਦ ਦੇ ਖ਼ਾਤਮੇ ਲਈ ਸਹਿਮਤ

ਭਾਰਤ ਤੇ ਅਮਰੀਕਾ ਰੱਖਿਆ ਸਹਿਯੋਗ ਵਧਾਉਣ ਤੇ ਅੱਤਵਾਦ ਦੇ ਖ਼ਾਤਮੇ ਲਈ ਸਹਿਮਤ

ਭਾਰਤ ਤੇ ਅਮਰੀਕਾ ਦੁਵੱਲਾ ਸਹਿਯੋਗ ਹੋਰ ਮਜ਼ਬੂਤ ਕਰਨ, ਰੱਖਿਆ ਵਪਾਰ ਵਧਾਉਣ, ਸ਼ਾਂਤੀਪੂਰਨ ਹਿੰਦ–ਪ੍ਰਸ਼ਾਂਤ ਖੇਤਰ ਲਈ ਹਮ–ਖਿ਼ਆਲ ਦੇਸ਼ਾਂ ਜਿਵੇਂ ਜਾਪਾਨ ਨਾਲ ਤਾਲਮੇਲ ਵਧਾਉਣ ਤੇ ਅੱਤਵਾਦ ਵਿਰੁੱਧ ਫ਼ੈਸਲਾਕੁੰਨ ਸੰਘਰਸ਼ ਲਈ ਸਹਿਮਤ ਹੋ ਗਏ ਹਨ।

 

 

ਭਾਰਤ ਤੇ ਅਮਰੀਕਾ ਵਿਚਾਲੇ ਦੂਜੀ ‘2 + 2’ (ਟੂ ਪਲੱਸ ਟੂ) ਵਾਰਤਾ ਇੱਥੇ ਵਿਦੇਸ਼ ਵਿਭਾਗ ਦੇ ਫ਼ੌਗੀ ਬੌਟਮ ਹੈੱਡਕੁਆਰਟਰਜ਼ ਵਿਖੇ ਬੁੱਧਵਾਰ ਨੂੰ ਹੋਈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨਾਲ ਰੱਖਿਆ ਮੰਤਰੀ ਮਾਰਕ ਐਸਪਰ ਨੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ।

 

 

ਭਾਰਤ ਤੇ ਅਮਰੀਕਾ ਵਿਚਾਲੇ ਦੂਜੀ ‘2 + 2’ ਗੱਲਬਾਤ ਤੋਂ ਬਾਅਦ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਇਹ ਗੱਲਬਾਤ ਪਿਛਲੇ ਸਾਲ ਹੋਈ ਪ੍ਰਗਤੀ ਉੱਤੇ ਆਧਾਰਤ ਹੈ। ਅਸੀਂ ਪੁਲਾੜ ਵਿੱਚ ਖੋਜ, ਰੱਖਿਆ ਤੇ ਉਦਯੋਗਿਕ ਤਾਲਮੇਲ ਜਿਹੇ ਖੇਤਰਾਂ ਵਿੱਚ ਨਵੇਂ ਸਮਝੌਤੇ ਕੀਤੇ ਹਨ।

 

 

ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੇਸ਼ਾਂ ਦੇ ਸੰਸਦ ਮੈਂਬਰਾਂ ਲਈ ਇੱਕ ਨਵਾਂ ਐਕਸਚੇਂਜ ਪ੍ਰੋਗਰਾਮ ਸਥਾਪਤ ਕਰਨ ਲਈ ਸਹਿਮਤ ਹੋਏ ਹਾਂ। ਅਸੀਂ ਆਪਣੇ ਦੇਸ਼ਾਂ ਦੇ ਨਿਵੇਸ਼ਕਾਂ ਲਈ ਇੰਟਰਨਸ਼ਿਪ ਵਿੱਚ ਮਦਦ ਕਰਨ ਲਈ ਨਵੀਂ ਪਹਿਲ ਕਰ ਰਹੇ ਹਾਂ ਤੇ ਅਸੀਂ ਆਫ਼ਤ ਰੋਕਣ ਵਾਲੇ ਬੁਨਿਆਦੀ ਢਾਂਚੇ ਲਈ ਭਾਰਤ ਦੇ ਗੱਠਜੋੜ ਦੀ ਹਮਾਇਤ ਕਰਦੇ ਹਾਂ।

 

 

ਇਸ ਸਾਂਝੀ ਪ੍ਰੈੱਸ ਕਾਨਫ਼ਰੰਸ ’ਚ ਸ੍ਰੀ ਪੌਂਪੀਓ ਨਾਲ ਸ੍ਰੀ ਰਾਜਨਾਥ ਸਿੰਘ, ਸ੍ਰੀ ਐੱਸ ਜੈਸ਼ੰਕਰ ਤੇ ਐਸਪਰ ਵੀ ਮੌਜੂਦ ਸਨ।

 

 

ਸ੍ਰੀ ਪੌਂਪੀਓ ਨੇ ਕਿਹਾ ਕਿ ਅੱਜ ਅਸੀਂ ਅਹਿਮ ਖੇਤਰੀ ਚੁਣੌਤੀਆਂ ਉੱਤੇ ਬਿਹਤਰੀਨ ਤੇ ਸਜੀਵ ਚਰਚਾ ਕੀਤੀ। ਅਸੀਂ ਹਿੰਦ–ਪ੍ਰਸ਼ਾਂਤ ਖੇਤਰ ਵਿੱਚ ਸੁਰੱਖਿਆ ਅਤੇ ਦੁਨੀਆ ਭਰ ਵਿੱਚ ਸੁਰੱਖਿਆ ਲਈ ਭਾਰਤ ਦੇ ਵਿਚਾਰ ਦਾ ਆਦਰ ਕਰਦੇ ਹਾਂ।

 

 

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ‘ਟੂ ਪਲੱਸ ਟੂ’ ਗੱਲਬਾਤ ਨੂੰ ਸਫ਼ਲ ਦੱਸਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India and US agree to increase Defence cooperation and elimination of Terrorism