ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੂੰ ਦੋਹਰੇ ਝਟਕੇ, ਅੱਤਵਾਦ ਖਿਲਾਫ਼ UN ਤੇ ਅਮਰੀਕੀ ਸੰਸਦ ’ਚ ਪ੍ਰਸਤਾਵ ਪੇਸ਼

ਅੱਤਵਾਦੀ ਦੇ ਪਨਾਹਗੀਰ ਦੇਸ਼ ਪਾਕਿਸਤਾਨ ਨੂੰ ਅੱਜ ਦੋ ਵੱਡੇ ਝਟਕੇ ਲੱਗੇ ਹਨ। ਅਮਰੀਕਾ ਨੇ ਸੰਯੁਕਤ ਰਾਸ਼ਟਰ ਚ ਅੱਤਵਾਦੀਆਂ ਨੂੰ ਮਾਲੀ ਮਦਦ ਖਿਲਾਫ਼ ਮਤਾਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਅਮਰੀਕੀ ਸੰਸਦ ਚ ਵੀ ਅੱਤਵਾਦ ਖਿਲਾਫ਼ ਮਤਾ ਪੇਸ਼ ਕੀਤਾ ਗਿਆ ਹੈ। ਭਾਰਤ ਨੇ ਇਸ ਮਤਾਦਾ ਸੁਆਗਤ ਕੀਤਾ ਹੈ। ਪਾਕਿਸਤਾਨ ਦਾ ਨਾਂ ਲਏ ਬਗੈਰ ਭਾਰਤ ਨੇ ਉਸਨੂੰ ਵਾਰ–ਵਾਰ ਅਪਰਾਧ ਕਰਨ ਵਾਲਾ ਮੁਲਕ ਦਸਿਆ।

 

ਭਾਰਤ ਦੇ ਸੰਯੁਕਤ ਰਾਸ਼ਟਰ ਚ ਸਥਾਈ ਨੁਮਾਇੰਦੇ ਸਈਦ ਅਕਬਰੂਦੀਨ ਨੇ ਕਿਹਾ ਕਿ ਵਿੱਤੀ ਕਾਰਵਾਈ ਕਾਰਜਬਲ (ਐਫ਼ਏਟੀਐਫ਼) ਵਿਸ਼ਵ ਪੱਧਰੀ ਮਾਪਦੰਡਾਂ ਦੀ ਸਥਾਪਨਾ ਕਰਨ ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮੁਲਕ ਅੱਤਵਾਦੀਆਂ ਦੇ ਸਮਰਥਕ ਹਨ ਤੇ ਉਹ ਲਗਾਤਾਰ ਉਨ੍ਹਾਂ ਦੇ ਪੱਖ ਚ ਕੀਤੇ ਗਏ ਕੰਮਾਂ ਨੂੰ ਜਾਇਜ਼ ਠਹਿਰਾਉਣ ਲਈ ਬਹਾਨੇ ਬਣਾਉਂਦੇ ਹਨ।

 

ਅਕਬਰੂਦੀਨ ਨੇ ਕਿਹਾ ਕਿ ਅੱਤਵਾਦ ਨੂੰ ਨੱਥ ਪਾਉਣ ਲਈ ਅਮਰੀਕਾ ਨੇ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਖਿਲਾਫ਼ ਇਕ ਮਤਾ ਪੇਸ਼ ਕੀਤਾ ਹੈ। ਹੁਣ ਅਮਰੀਕੀ ਸੁਰੱਖਿਆ ਪਰਿਸ਼ਦ ਨੇ ਅੱਤਵਾਦੀਆਂ ਨੂੰ ਹੋਣ ਵਾਲੀ ਵਿਤੀ ਮਦਦ ਖਿਲਾਫ਼ ਮਤਾ ਪੇਸ਼ ਕੀਤਾ ਹੈ। ਐਫ਼ਏਟੀਐਫ਼ ਨੇ ਪਾਕਿਸਤਾਨ ਨੂੰ ਗ੍ਰੇਅ ਸੂਚੀ ਚ ਰਖਿਆ ਹੋਇਆ ਹੈ ਤੇ ਮੁੜ ਵਿਚਾਰ ਮਗਰੋਂ ਇਸ ਗੱਲ ਦੀ ਸੰਭਾਵਨਾ ਹੈ ਕਿ ਉਸ ਤੇ ਪਾਬੰਦੀਆਂ ਲਗਾਈਆਂ ਜਾਣਗੀਆਂ।

 

ਦੂਜੇ ਪਾਸੇ, ਅਮਰੀਕੀ ਸੰਸਦ ਚ ਕਾਂਗਰਸ ਸੰਸਦ ਮੈਂਬਰ ਸਕਾਟ ਪੈਰੀ ਨੇ ਪਾਕਿਸਤਾਨ ਚ ਮੌਜੂਦ ਅੱਤਵਾਦੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰਨ ਦਾ ਇਕ ਮਤਾ ਪੇਸ਼ ਕੀਤਾ ਹੈ।

 

ਸਕਾਟ ਪੈਰੀ ਨੇ ਕਿਹਾ ਕਿ ਬਹੁਤ ਹੋ ਗਿਆ ਹੈ ਹੁਣ ਪਾਕਿਸਤਾਨ ਸਰਕਾਰ ਦੀ ਜਵਾਬਦੇਹੀ ਪੱਕੀ ਕਰਨ ਦਾ ਸਮਾਂ ਆ ਗਿਆ ਹੈ। ਪੈਰੀ ਨੇ ਕਿਹਾ ਕਿ ਖੇਤਰ ਮੌਜੂਦ ਅੱਤਵਾਦੀਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਅਮਰੀਕਾ ਦੀਆਂ ਕੋਸ਼ਿਸ਼ਾਂ ਬਾਵਜੂਦ ਪਾਕਿ ਕੋਲ ਅੱਤਵਾਦੀਆਂ ਅਤੇ ਅੱਤਵਾਦੀ ਸੰਗਠਨਾਂ ਪ੍ਰਤੀ ਹਮਦਰਦੀ ਰੱਖਣ ਦਾ ਲੰਬਾ ਇਤਿਹਾਸ ਰਿਹਾ ਹੈ। ਅੱਤਵਾਦੀ ਘਟਨਾਵਾਂ ਦਾ ਸਿੱਟਾ ਬੇਗੁਨਾਹ ਲੋਕਾਂ ਨੂੰ ਆਪਣੀ ਜਾਨ ਗੁਆ ਕੇ ਭੁਗਤਣਾ ਪੈਂਦਾ ਹੈ। ਉਨ੍ਹਾਂ ਨੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਦੀ ਵੀ ਮੰਗ ਕੀਤੀ ਹੈ। ਪੈਰੀ ਨੇ ਪੁਲਵਾਮਾ ਹਮਲੇ ਦਾ ਜ਼ਿਕਰ ਕਰਦਿਆਂ ਇਸਦੀ ਨਿਖੇਧੀ ਕੀਤੀ।

 

ਦੱਸਣਯੋਗ ਹੈ ਕਿ 14 ਫਰਵਰੀ 2019 ਨੂੰ ਸੀਆਰਪੀਐਫ਼ ਦੇ ਕਾਫਲੇ ਤੇ ਜੈਸ਼ ਦੇ ਆਤਮਘਾਤੀ ਹਮਲਾਵਰ ਨੇ ਹਮਲਾ ਕੀਤਾ ਸੀ। ਜਿਸ ਵਿਚ 40 ਜਵਾਨ ਸ਼ਹੀਦ ਹੋ ਗਏ ਸਨ। ਚੀਨ ਨੇ ਇਕ ਵਾਰ ਮੁੜ ਤੋਂ ਸੰਕੇਤ ਦਿੱਤਾ ਹੈ ਕਿ ਉਹ ਸੰਯੁਕਤ ਰਾਸ਼ਟਰ ਚ ਪੇਸ਼ ਹੋਏ ਮਤੇ ਦਾ ਸਮਰਥਨ ਨਹੀਂ ਕਰੇਗਾ। ਅਮਰੀਕਾ ਚੀਨ ਦੇ ਇਸ ਵਤੀਰੇ ਦੀ ਨਿਖੇਧੀ ਕਰ ਰਿਹਾ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India backs UN move against terror funding points to serial offender Pakistan