ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ-ਚੀਨ `ਚ ਵਧੀ ਦੋਸਤੀ, ਪਾਕਿ ਨੂੰ ਲਗ ਸਕਦਾ ਝਟਕਾ

ਭਾਰਤ-ਚੀਨ `ਚ ਵਧੀ ਦੋਸਤੀ

ਡੋਕਲਾਮ ਦੇ ਟਕਰਾਅ ਤੋਂ ਕਰੀਬ ਇਕ ਸਾਲ ਬਾਅਦ ਭਾਰਤ ਅਤੇ ਚੀਨ ਦੇ ਉਚ ਰੱਖਿਆ ਅਧਿਕਾਰੀਆਂ ਦੀ ਇਕ ਮੀਟਿੰਗ ਹੋਈ। ਇਸ `ਚ ਦੋਵੇਂ ਦੇਸ਼ ਰੱਖਿਆ ਅਤੇ ਸੁਰੱਖਿਆ `ਤੇ ਗੱਲਬਾਤ ਕਰਨ ਲਈ ਸਹਿਮਤ ਹੋਏ। ਦੋਵਾਂ ਦੇਸ਼ ਸਰਹੱਦੀ ਖੇਤਰ `ਚ ਸ਼ਾਂਤੀ ਬਣਾਈ ਰੱਖਣ ਅਤੇ ਵੁਹਾਨ `ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਸ਼ੀ ਚਿਨਫਿੰਗ ਵਿਚ ਬਣੀਆਂ ਸਹਿਮਤੀਆਂ ਨੂੰ ਲਾਗੂ ਕਰਨ `ਤੇ ਰਾਜੀ ਹੋਏ। ਭਾਰਤ ਅਤੇ ਚੀਨ `ਚ ਬਣੀਆਂ ਸਹਿਮਤੀਆਂ ਨਾਲ ਇਹ ਸਾਫ ਹੈ ਕਿ ਪਾਕਿਸਤਾਨ ਨੂੰ ਜ਼ਰੂਰ ਝਟਕਾ ਲੱਗਿਆ ਹੋਵੇਗਾ।


ਸਿਕਮ ਦੇ ਡੋਕਾਲਾਮ ਸੈਕਟਰ `ਚ 73 ਦਿਨ ਚਲੇ ਟਕਰਾਅ ਦੇ ਕਰੀਬ ਇਕ ਸਾਲ ਬਾਅਦ 13 ਨਵੰਬਰ ਨੂੰ ਨੌਵੀਂ ਸਾਲਾਨਾ ਰੱਖਿਆ ਅਤੇ ਸੁਰੱਖਿਆ `ਤੇ ਗੱਲਬਾਤ ਹੋਈ। ਭਾਰਤੀ ਦੂਤਾਵਾਸ ਵੱਲੋਂ ਵੀਰਵਾਰ ਨੂੰ ਜਾਰੀ ਬਿਆਨ ਅਨੁਸਾਰ ਦੋਵੇਂ ਦੇਸ਼ਾਂ ਦੇ ਰੱਖਿਆ ਪ੍ਰਤੀਨਿਧੀ ਮੰਡਲਾਂ `ਚ ਭਾਰਤ ਦੇ ਪ੍ਰਤੀਨਿਧਤਵ ਰੱਖਿਆ ਸਕੱਤਰ ਸੰਜੇ ਮਿੱਤਰਾ ਨੇ ਕੀਤੀ, ਜਦੋਂ ਕਿ ਚੀਨ ਪ੍ਰਤੀਨਿਧਤਵ ਮੰਡਲ ਦੀ ਅਗਵਾਈ ਕੇਂਦਰੀ ਸੈਨਾ ਕਮਿਸ਼ਨ ਦੇ ਡਿਪਟੀ ਚੀਫ ਆਫ ਸਟਾਫ ਨੇ ਕੀਤੀ।


ਰੱਖਿਆ ਤੇ ਸੁਰੱਖਿਆ `ਤੇ ਗੱਲਬਾਤ ਦੇ ਨਤੀਜਿਆਂ ਸਬੰਧੀ ਸਵਾਲ ਕਰਨ `ਤੇ ਚੀਨ ਦੇ ਵਿਦੇਸ਼ ਮੰਤਰਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਕਿਹਾ ਕਿ ਦੋਵੇ ਦੇਸ਼ਾਂ `ਚ ਸੀਮਾ ਸਬੰਧੀ ਮਾਮਲਿਆਂ ਦਾ ਪ੍ਰਬੰਧਨ ਅਤੇ ਸੀਮਾ `ਤੇ ਸ਼ਾਂਤੀ, ਸਥਿਰਤਾ ਬਣਾਈ ਰੱਖਣ ਨੂੰ ਲੈ ਕੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਇਆ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ `ਚ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਤੇ ਦੁਵੱਲੇ ਸਬੰਧਾਂ `ਚ ਸਥਿਰਤਾ ਯਕੀਨੀ ਕਰਨ ਲਈ ਸਾਨੂੰ ਲਗਦਾ ਹੈ ਕਿ ਦੋਵੇਂ ਦੇਸ਼ਾਂ ਦੇ ਆਗੂਆਂ ਵਿਚ ਬਣੀ ਸਹਿਮਤੀ `ਤੇ ਅੱਗੇ ਵਧਿਆ ਜਾਵੇ।
ਸੈਨਾ `ਚ ਸੰਵਾਦ ਨੂੰ ਵਧਾਵਾ ਮਿਲੇਗਾ

 

ਗੱਲਬਾਤ ਦੌਰਾਨ ਦੋਵੇਂ ਦੇਸ਼ਾਂ `ਚ ਰੱਖਿਆ ਆਦਾਨ-ਪ੍ਰਦਾਨ ਨੂੰ ਵਧਾਵਾ ਦੇਣ ਅਤੇ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ `ਚ ਵੱਖ ਵੱਖ ਪੱਧਰ `ਤੇ ਸੰਵਾਦ ਨੂੰ ਵਧਾਵਾ ਦੇਣ `ਤੇ ਸਹਿਮਤੀ ਬਣੀ। ਗੱਲਬਾਤ ਦੇ ਬਾਅਦ ਮਿਤਰਾ ਨੇ ਚੀਨ ਦੇ ਸਟੇਟ ਕੌਂਸਲਰ ਅਤੇ ਰੱਖਿਆ ਮੰਤਰੀ ਜਨਰਲ ਵੇਈ ਫੇਂਗੇ ਨਾਲ ਮੁਲਾਕਾਤ ਕੀਤੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India China friendship increases Pakistan may feel shock