ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ, ਚੀਨ ਹੁਣ ਵਿਕਾਸਸ਼ੀਲ ਦੇਸ਼ ਨਹੀਂ, WTO ਤੋਂ ਲਾਭ ਨਹੀਂ ਲੈਣ ਦੇਵਾਂਗੇ : ਟਰੰਪ

ਭਾਰਤ, ਚੀਨ ਹੁਣ ਵਿਕਾਸਸ਼ੀਲ ਦੇਸ਼ ਨਹੀਂ, WTO ਤੋਂ ਲਾਭ ਨਹੀਂ ਲੈਣ ਦੇਵਾਂਗੇ : ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਅਤੇ ਚੀਨ ਹੁਣ ਵਿਕਾਸਸ਼ੀਲ ਦੇਸ਼ ਨਹੀਂ ਹਨ ਅਤੇ ਉਹ ਵਿਸ਼ਵ ਵਪਾਰ ਸੰਗਠਨ (WTO) ਤੋਂ ਮਿਲ ਰਹੇ ਦਰਜੇ ਦੇ ਲਾਭ ਲੈ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਹੁਣ ਇਸ ਨੂੰ ਅੱਗੇ ਨਹੀਂ ਹੋਣ ਦੇਣਗੇ। ਅਮਰੀਕਾ ਫਸਰਟ ਨੀਤੀ ਦੇ ਪੈਰੋਕਾਰ ਟਰੰਪ ਅਮਰੀਕੀ ਉਤਪਾਦਾਂ ਉਤੇ ਜ਼ਿਆਦਾ ਦਰ ਨਾਲ ਡਿਊਟੀ ਲਗਾਉਣ ਨੂੰ ਲੈ ਕੇ ਭਾਰਤ ਦੀ ਆਲੋਚਨਾ ਕਰਦੇ ਰਹੇ ਹਨ ਅਤੇ ਦੱਖਣੀ ਏਸ਼ੀਆਈ ਦੇਸ਼ ਨੂੰ ਡਿਊਟੀ ਲਗਾਉਣ ਦੇ ਮਾਮਲੇ ਵਿਚ ਸਭ ਤੋਂ ਅੱਗੇ ਰਹਿਣ ਵਾਲ ਦੇਸ਼ ਕਿਹਾ ਹੈ।

 

ਅਮਰੀਕਾ ਅਤੇ ਚੀਨ ਵਿਚ ਵਪਾਰ ਜੰਗ ਚਲ ਰਹੀ ਹੈ। ਟਰੰਪ ਨੇ ਚੀਨੀ ਵਸਤੂਆਂ ਉਤੇ ਦੰਡਾਤਮਕ ਡਿਊਟੀ ਲਗਾਉਣ ਦੇ ਬਾਅਦ ਚੀਨ ਨੇ ਵੀ ਜਵਾਬੀ ਕਦਮ ਚੁੱਕਿਆ ਹੈ। ਇਸ ਤੋਂ ਪਹਿਲਾਂ, ਜੁਲਾਈ ਵਿਚ ਟਰੰਪ ਨੇ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਨੂੰ ਇਹ ਦੱਸਣ ਨੂੰ ਕਿਹਾ ਕਿ ਉਹ ਕਿਵੇਂ ਕਿਸੇ ਦੇਸ਼ ਨੂੰ ਵਿਕਾਸਸ਼ੀਲ ਦੇਸ਼ ਦਾ ਦਰਜਾ ਦਿੰਦਾ ਹੈ। ਇਸ ਕਦਮ ਦਾ ਮਕਸਦ ਚੀਨ, ਤੁਰਕੀ ਅਤੇ ਭਾਰਤ ਵਰਗੇ ਦੇਸ਼ਾਂ ਨੂੰ ਇਸ ਵਿਵਸਥਾ ਤੋਂ ਅਲੱਗ ਕਰਨਾ ਹੈ ਜਿਨ੍ਹਾਂ ਨੂੰ ਵਿਸ਼ਵ ਵਪਾਰ ਨਿਯਮਾਂ ਦੇ ਤਹਿਤ ਰਿਆਇਤਾਂ ਮਿਲ ਰਹੀਆਂ ਹਨ।

 

ਟਰੰਪ ਨੇ ਅਮਰੀਕੀ ਵਪਾਰ ਪ੍ਰਤੀਨਿਧੀਆ (ਯੂਐਸਟੀਆਰ) ਨੂੰ ਅਧਿਕਾਰ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵਿਕਸਿਤ ਅਰਥਵਿਵਸਥਾ ਡਬਲਿਊਟੀਓ ਦੀਆਂ ਕਮੀਆਂ ਦਾ ਲਾਭ ਚੁੱਕਦੀ ਹੈ, ਉਹ ਉਨ੍ਹਾਂ ਖਿਲਾਫ ਦੰਡਤਾਮਕ ਕਾਰਵਾਈ ਸ਼ੁਰੂ ਕਰੇ। ਪੇਨਸਿਲਵੇਨੀਆ ਵਿਚ ਮੰਗਲਵਾਰ ਨੂੰ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਏਸ਼ੀਆ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ… ਭਾਰਤ ਅਤੇ ਚੀਨ … ਹੁਣ ਕੋਈ ਵਿਕਾਸਸ਼ੀਲ ਦੇਸ਼ ਨਹੀਂ ਰਹੇ ਅਤੇ ਉਹ ਡਬਲਿਊਟੀਓ ਤੋਂ ਲਾਭ ਨਹੀਂ ਲੈ ਸਕਦੇ।

 

ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਦੋਵੇਂ ਦੇਸ਼ ਡਬਲਿਊਟੀਓ ਤੋਂ ਵਿਕਾਸਸ਼ੀਲ ਦੇਸ਼ ਦਾ ਦਰਜਾ ਹਾਸਲ ਕਰਕੇ ਲਾਭ ਚੁੱਕ ਰਹੇ ਹਨ ਅਤੇ ਅਮਰੀਕਾ ਨੂੰ ਨੁਕਸਾਨ ਪਹੁੰਚਾ ਰਹੇ ਹਨ। ਟਰੰਪ ਨੇ ਕਿਹਾ ਕਿ ਉਹ (ਭਾਰਤ ਅਤੇ ਚੀਨ) ਸਾਲਾਂ ਤੋਂ ਸਾਡਾ ਲਾਭ ਉਠਾ ਰਹੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਡਬਲਿਊਟੀਓ ਅਮਰੀਕਾ ਨਾਲ ਨਿਰਪੱਖ ਤੌਰ ਉਤੇ ਵਿਵਹਾਰ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India China not developing nations but take advantage of tag at WTO says Trump