ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਜਮੇਰ ਸ਼ਰੀਫ ਆਉਣ ਵਾਲੇ ਪਾਕਿ ਸ਼ਰਧਾਲੂਆਂ ਨੂੰ ਭਾਰਤ ਨੇ ਨਹੀਂ ਦਿੱਤਾ ਵੀਜ਼ਾ

ਅਜਮੇਰ ਸ਼ਰੀਫ ਆਉਣ ਵਾਲੇ ਪਾਕਿ ਸ਼ਰਧਾਲੂਆਂ ਨੂੰ ਭਾਰਤ ਨੇ ਨਹੀਂ ਦਿੱਤਾ ਵੀਜ਼ਾ

ਭਾਰਤ ਨੇ ਅਜਮੇਰ ਸ਼ਰੀਫ ਆਉਣ  ਇੱਛਾ ਰੱਖਣ ਵਾਲੇ ਕਰੀਬ 500 ਪਾਕਿਸਤਾਨੀ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਰੇਡੀਓ ਪਾਕਿਸਤਾਨ ਅਨੁਸਾਰ, ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਪੀਰ ਨੂਰ–ਉਲ–ਹਕ ਕਾਦਰੀ ਨੇ ਦੱਸਿਆ ਕਿ 500 ਪਾਕਿਸਤਾਨੀ ਸ਼ਰਧਾਲੂਆਂ ਨੇ ਵੀਰਵਾਰ ਨੁੰ ਗੁਆਢੀ ਦੇਸ਼ ਜਾਣਾ ਸੀ, ਪ੍ਰੰਤੂ ਭਾਰਤ ਨੇ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਮਨ੍ਹਾਂ ਕਰ ਦਿੱਤਾ।

 

ਕਾਦਰੀ ਨੇ ਦੱਸਿਆ ਕਿ ਮੰਤਰਾਲੇ ਨੇ ਭਾਰਤੀ ਦੂਤਾਵਾਸ ਤੋਂ ਵੀਜ਼ਾ ਠੁਕਰਾਉਣ ਦੀ ਸੂਚਨਾ ਮਿਲਣ ਦੇ ਬਾਅਦ ਐਸਐਮਐਸ ਰਾਹੀਂ ਸਾਰੇ ਸ਼ਰਧਾਲੂਆਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਦੂਤਾਵਾਸ ਨੇ ਅਜੇ ਇਨ੍ਹਾਂ ਸ਼ਰਧਾਲੂਆਂ ਦੇ ਪਾਸਪੋਰਟ ਵਾਪਸ ਨਹੀਂ ਕੀਤੇ।

 

ਰੇਡੀਓ ਪਾਕਿਸਤਾਨ ਅਨੁਸਾਰ ਕਾਦਰੀ ਨੇ ਕਿਹਾ ਕਿ ਪਾਕਿਸਤਾਨ ਨੇ ਇਕ ਸਾਲ ਵਿਚ 5600 ਸਿੱਖ ਯਾਤਰੀਆਂ ਨੂੰ ਵੀਜੇ ਦਿੱਤੇ, ਜਦੋਂ ਕਿ 312 ਹਿੰਦੁ ਸ਼ਰਧਾਲੂਆਂ ਨੂੰ ਵੀ ਵੀਜੇ ਦਿੱਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India denies to give visa to Pakistani pilgrims coming to Ajmer Sharif