ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਗੱਲਬਾਤ ਨਹੀਂ ਚਾਹੁੰਦਾ, ਤਾਂ ਪਾਕਿ ਨੂੰ ਵੀ ਕੋਈ ਕਾਹਲ਼ੀ ਨਹੀਂ: ਕੁਰੈਸ਼ੀ

ਭਾਰਤ ਗੱਲਬਾਤ ਨਹੀਂ ਚਾਹੁੰਦਾ, ਤਾਂ ਪਾਕਿ ਨੂੰ ਵੀ ਕੋਈ ਕਾਹਲ਼ੀ ਨਹੀਂ: ਕੁਰੈਸ਼ੀ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਕਿਹਾ ਕਿ ਭਾਰਤ ਦੀਆਂ ਦੁਵੱਲੀ ਗੱਲਬਾਤ ਦੀ ਥਾਂ ਹੋਰ ਤਰਜੀਹਾਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਵੀਂ ਦਿੱਲੀ `ਚ ਇੱਕ ਧੜਾ ਹੈ, ਜੋ ਇਹ ਨਹੀਂ ਚਾਹੁੰਦਾ ਕਿ ਪਾਕਿਸਤਾਨ ਨਾਲ ਗੱਲਬਾਤ ਹੋਵੇ। ਕੁਰੈਸ਼ੀ ਨੇ ਨਿਊ ਯਾਰਕ `(ਚ ਉਨ੍ਹਾਂ ਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਿਚਾਲੇ ਪ੍ਰਸਤਾਵਿਤ ਮੀਟਿੰਗ ਰੱਦ ਹੋਣ ਤੋਂ ਬਾਅਦ ਇਹ ਬਿਆਨ ਦਿੱਤਾ।


ਭਾਰਤ ਨੇ ਜੰਮੂ ਕਸ਼ਮੀਰ `ਚ ਤਿੰਨ ਪੁਲਿਸ ਮੁਲਾਜ਼ਮਾਂ ਦੀ ਬੇਰਹਿਮੀ ਨਾਲ ਹੱਤਿਆ ਤੇ ਕਸ਼ਮੀਰੀ ਅੱਤਵਾਦੀ ਬੁਰਹਾਨ ਵਾਨੀ ਦੀ ਸ਼ਲਾਘਾ ਕਰਨ ਵਾਲਾ ਇੱਕ ਡਾਕ ਟਿਕਟ ਜਾਰੀ ਕੀਤੇ ਜਾਣ ਨੂੰ ਸੁਸ਼ਮਾ ਤੇ ਕੁਰੈਸ਼ੀ ਵਿਚਾਲੇ ਮੀਟਿੰਗ ਰੱਦ ਹੋਣ ਦਾ ਕਾਰਨ ਦੱਸਿਆ। ਇਹ ਮੀਟਿੰਗ ਇਸ ਮਹੀਨੇ ਨਿਊ ਯਾਰਕ `ਚ ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਦੇ ਚੱਲਦਿਆਂ ਹੋਣ ਵਾਲੀ ਸੀ।


ਪਾਕਿਸਤਾਨੀ ਅਖ਼ਬਾਰ ‘ਦਿ ਐਕਸਪ੍ਰੈੱਸ ਟ੍ਰਿਬਿਊਨ` ਨੇ ਕੁਰੈਸ਼ੀ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਨੇ ਗੱਲਬਾਤ ਦੇ ਪਾਕਿਸਤਾਨ ਦੇ ਸੱਦੇ `ਤੇ ਹਾਂ-ਪੱਖੀ ਤਰੀਕੇ ਨਾਲ ਪ੍ਰਤੀਕਰਮ ਨਹੀਂ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਭਾਰਤ ਨੇ ਅਗਲੇ ਵਰ੍ਹੇ ਹੋਣ ਵਾਲੀਆਂ ਆਪਣੀਆਂ ਚੋਣਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ।  ਪਾਕਿਸਤਾਨ ਨੇ ਇਸ ਖੇਤਰ ਦੇ ਵਿਆਪਕ ਹਿਤ ਨੂੰ ਧਿਆਨ `ਚ ਰੱਖਦਿਆਂ ਆਪਸੀ ਗੱਲਬਾਤ ਲਈ ਆਖਿਆ ਸੀ। ਕੁਰੈਸ਼ੀ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਭਾਰਤ ਦੀ ਗੱਲਬਾਤ ਦੀ ਥਾਂ ਹੋਰ ਹੀ ਤਰਜੀਹਾਂ ਹਨ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ `ਚ ਇੱਕ ਅਜਿਹਾ ਗੁੱਟ ਹੈ, ਜੋ ਨਹੀਂ ਚਾਹੁੰਦਾਾ ਕਿ ਗੱਲਬਾਤ ਹੋਵੇ। ਅਖ਼ਬਾਰ ਅਨੁਸਾਰ ਉਨ੍ਹਾਂ ਕਿਹਾ ਕਿ ਜੇ ਭਾਰਤ ਗੱਲਬਾਤ ਨਹੀਂ ਚਾਹੁੰਦਾ, ਤਾਂ ਪਾਕਿਸਤਾਨ ਨੂੰ ਵੀ ਇਸ ਮਾਮਲੇ `ਚ ਕੋਈ ਕਾਹਲ਼ੀ ਨਹੀਂ ਹੈ।


ਕੁਰੈਸ਼ੀ ਨੇ ਦੁਹਰਾਇਆ ਕਿ ਕਿਸੇ ਵੀ ਮੁੱਦੇ ਨੂੰ ਸੁਲਝਾਉਣ ਲਈ ਗੱਲਬਾਤ ਹੀ ਇੱਕੋ-ਇੱਕ ਤਰੀਕਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India doesnt want talks then Pak also not in a hurry