ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗੋ ’ਚ ਭਾਰਤੀ ਸ਼ਾਂਤੀ-ਫ਼ੌਜਣਾਂ ਦੀ ਮਦਦ-ਮੁਹਿੰਮ ਸ਼ੁਰੂ

ਸ਼ਾਂਤੀ ਫ਼ੌਜਣਾਂ ਲਈ ਸਭ ਤੋਂ ਚੁਣੌਤੀ ਭਰੀਆਂ ਥਾਵਾਂ ਚ ਸ਼ਾਮਲ ਅਫਰੀਕੀ ਦੇਸ਼ ਕਾਂਗੋ ਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਲਈ ਭਾਰਤ ਵਲੋਂ ਆਈਆਂ ਸ਼ਾਂਤੀ-ਫ਼ੌਜਣਾਂ ਦੇ ਦਲ ਨੇ ਕੰਮਕਾਜ ਸਾਂਭ ਲਿਆ ਹੈ। ਇਹ ਦਲ ਇੱਥੇ ਚੱਲ ਰਹੇ ਸੰਘਰਸ਼ ਪੀੜਤ ਔਰਤਾਂ ਅਤੇ ਬੱਚਿਆਂ ਦੀ ਮਦਦ ਕਰਨ ਆਇਆ ਹੈ।

 

ਭਾਰਤ ਵਲੋਂ ਆਈਆਂ ਸ਼ਾਂਤੀ-ਫ਼ੌਜਣਾਂ ਦੇ ਦਲ ਚ 20 ਮਹਿਲਾਵਾਂ ਹਨ ਤੇ ਇਨ੍ਹਾਂ ਨੂੰ ਲੰਘੇ ਹਫ਼ਤੇ ਡੀਆਰ ਕਾਂਗੋ ਚ ਸੰਯੁਕਤ ਰਾਸ਼ਟਰ ਸੰਗਠਨ ਸਥਿਰਤਾ ਮਿਸ਼ਨ ਤਹਿਤ ਨਿਯੁਕਤ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਨੇ ਇਨ੍ਹਾਂ ਸ਼ਾਂਤੀ-ਫ਼ੌਜਣਾਂ ਦੀ ਪਰਛਾਈ ਵਾਲੀ ਤਸਵੀਰ ਵੀ ਜਾਰੀ ਕੀਤੀ ਹੈ।

 

ਸਥਾਈ ਮਿਸ਼ਨ ਦੇ ਫ਼ੌਜੀ ਸਲਾਹਕਾਰ ਸੰਰਾ ਕਰਨਲ ਸੰਦੀਪ ਕਪੂਰ ਨੇ ਦਸਿਆ ਕਿ ਇਹ ਤਾਇਨਾਤੀ ਜਨਰਲ ਸਕੱਤਰ ਐਤੋਨਿਓ ਗੁਤਾਰੇਸ ਦੀ ਪਹਿਲ ਅਤੇ ਪਹਿਲ ਦੇ ਅਧਾਰ ਤੇ ਕੀਤੀ ਗਈ ਹੈ ਤਾਂਕਿ ਸੰਯੁਕਤ ਰਾਸ਼ਟਰ ਚ ਸ਼ਾਂਤੀ-ਫ਼ੌਜਣਾਂ ਦੀ ਹਿੱਸੇਦਾਰੀ ਚ ਵਾਧਾ ਕੀਤਾ ਜਾ ਸਕੇ।

 

ਕਪੂਰ ਨੇ ਦਸਿਆ ਕਿ ਇਸ ਦਲ ਨੂੰ ਡੀਆਰ ਕਾਂਗੋ ਦੇ ਉੱਤਰੀ ਕੀਵੂ ਸੂਬੇ ਚ ਤਾਇਨਾਤ ਕੀਤਾ ਗਿਆ ਹੈ। ਇਹ ਖੇਤਰ ਕੁਦਰਤੀ ਸੰਸਾਧਨਾਂ ਨਾਲ ਭਰਿਆ ਹੈ ਤੇ ਇਸ ’ਤੇ ਕਬਜ਼ੇ ਨੂੰ ਲੈ ਕੇ ਲਗਭਗ 38 ਜੱਥੇਬੰਦੀਆਂ ਸੰਘਰਸ਼ੀਲ ਹਨ। ਸ਼ਾਂਤੀ-ਫ਼ੌਜਣਾਂ ਦਾ ਇਹ ਦਲ ਸਥਾਨਕ ਔਰਤਾਂ ਅਤੇ ਬੱਚਿਆਂ ਦੀ ਮਦਦ ਕਰੇਗਾ ਜਿਹੜੇ ਇਸ ਸੰਘਰਸ਼ ਚ ਸਭ ਤੋਂ ਵੱਧ ਪ੍ਰਭਾਵਿਤ ਹਨ।
 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Female Engagement Team deployed in UN Peacekeeping Operation Start in Congo