ਅਗਲੀ ਕਹਾਣੀ

ਖ਼ਾਲਿਸਤਾਨੀਆਂ ਪ੍ਰਤੀ ਕੈਨੇਡਾ ਦੇ ਨਰਮ ਰਵੱਈਏ ਤੋਂ ਭਾਰਤ ਖ਼ਫ਼ਾ

ਖ਼ਾਲਿਸਤਾਨੀਆਂ ਪ੍ਰਤੀ ਕੈਨੇਡਾ ਦੇ ਨਰਮ ਰਵੱਈਏ ਤੋਂ ਭਾਰਤ ਖ਼ਫ਼ਾ

ਕੈਨੇਡਾ ਨੂੰ ਦਹਿਸ਼ਤਗਰਦੀ ਦੇ ਖ਼ਤਰੇ ਬਾਰੇ ਸਾਲ 2018 ਦੀ ਜਨਤਕ ਰਿਪੋਰਟ ਵਿੱਚ ‘ਸਿੱਖ/ਖ਼ਾਲਿਸਤਾਨੀ ਅੱਤਵਾਦ’ ਬਾਰੇ ਕੋਈ ਟਿੱਪਣੀ ਜੋੜਨ ’ਤੇ ਭਾਰਤ ਨੇ ਰੋਸ–ਭਰਪੂਰ ਨਿਰਾਸ਼ਾ ਪ੍ਰਗਟਾਈ ਹੈ। ਕੈਨੇਡਾ ਸਰਕਾਰ ਆਪਣੀ ਇਸ ਰਿਪੋਰਟ ਵਿੱਚ ਉਨ੍ਹਾਂ ਲੋਕਾਂ ਉੱਤੇ ਚਿੰਤਾ ਪ੍ਰਗਟਾਏਗੀ, ‘ਜਿਹੜੇ ਭਾਰਤ ਵਿੱਚ ਇੱਕ ਆਜ਼ਾਦ ਦੇਸ਼ ਸਥਾਪਤ ਕਰਨ ਲਈ ਹਿੰਸਕ ਸਾਧਨਾਂ ਦੀ ਹਮਾਇਤ ਕਰਦੇ ਹਨ।’

 

 

ਇੱਕ ਸੀਨੀਅਰ ਭਾਰਤੀ ਅਧਿਕਾਰੀ ਨੇ ਇਸ ਨੂੰ ਜਸਟਿਨ ਟਰੂਡੋ ਦੀ ਸਰਕਾਰ ਦੀ ਹਾਰ ਕਰਾਰ ਦਿੱਤਾ। ਇਹ ਰਿਪੋਰਟ ਬੀਤੇ ਦਸੰਬਰ ਮਹੀਨੇ ਜਾਰੀ ਕੀਤੀ ਗਈ ਸੀ। ਕੈਨੇਡਾ ਨੇ ਅਜਿਹੇ ਕਿਸੇ ਖ਼ਤਰੇ ਦਾ ਜ਼ਿਕਰ ਆਪਣੀ ਸਰਕਾਰੀ ਰਿਪੋਰਟ ਵਿੱਚ ਪਹਿਲੀ ਵਾਰ ਕੀਤਾ ਸੀ। ਪਿਛਲੇ ਮਹੀਨੇ ਜਦੋਂ ਭਾਰਤ ਤੇ ਕੈਨੇਡਾ ਦੇ ‘ਸਾਂਝੇ ਕਾਰਜ ਦਲਾਂ’ (ਜੁਆਇੰਟ ਵਰਕਿੰਗ ਗਰੁੱਪਸ) ਦੀ ਮੀਟਿੰਗ ਹੋਈ ਸੀ; ਤਦ ਵੀ ਉਸ ਵਿੱਚ ਇਸ ਕਥਿਤ ਖ਼ਤਰੇ ਦਾ ਜ਼ਿਕਰ ਹੋਇਆ ਸੀ।

 

 

ਭਾਰਤ ਦੀ ਧਾਰਨਾ ਹੈ ਕਿ ਵੱਖਵਾਦ ਭਾਵੇਂ ਕਿਸੇ ਵੀ ਸ਼ਕਲ ਵਿੱਚ ਹੋਵੇ, ਜੇ ਉਹ ਕਿਸੇ ਦੇਸ਼ ਵਿੱਚ ਪਣਪ ਰਿਹਾ ਹੈ, ਤਾਂ ਉਸ ਨਾਲ ਜ਼ਰੂਰ ਹੀ ਸਖ਼ਤੀ ਵਰਤੀ ਜਾਣੀ ਚਾਹੀਦੀ ਹੈ। ਭਾਰਤ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਕੈਨੇਡਾ ਵਿੱਚ ਜਨ–ਸੁਰੱਖਿਆ ਤੇ ਐਮਰਜੈਂਸੀ–ਤਿਆਰੀ ਵਿਭਾਗ ਹੈ, ਜਿਸ ਨੇ ਉਹ ਸਾਲਾਨਾ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਤੇ ਬਾਅਦ ਵਿੱਚ ਉਸ ’ਚ ਸੋਧ ਕਰ ਦਿੱਤੀ ਗਈ।

 

 

ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਇੱਕ ਵਰਗ ਵੱਲੋਂ ਇੱਕਜੁਟ ਕੋਸ਼ਿਸ਼ਾਂ ਚੱਲ ਰਹੀਆਂ ਸਨ ਕਿ ਜੇ ਖ਼ਾਲਿਸਤਾਨ ਦੀ ਟਿੱਪਣੀ ਵਾਲਾ ਸਾਰਾ ਸੈਕਸ਼ਨ ਡਿਲੀਟ ਨਾ ਕੀਤਾ ਗਿਆ, ਤਾਂ ਇੱਕ ਸਾਲ ਵਿੱਚ ਹੋਣ ਵਾਲੀਆਂ ਆਮ ਚੋਣਾਂ ਦੇ ਨਤੀਜੇ ਭੁਗਤਣ ਲਈ ਤਿਆਰ ਰਹੋ।

 

 

ਕੈਨੇਡਾ ਦੇ ਜਨ–ਸੁਰੱਖਿਆ ਤੇ ਐਮਰਜੈਂਸੀ ਤਿਆਰੀ ਬਾਰੇ ਮੰਤਰੀ ਰਾਲਫ਼ ਗੁਡੇਲ ਨੇ ਹੁਣ ਦੱਸਿਆ ਹੈ ਕਿ ਹੁਣ ਪਹਿਲੇ ਬਿਆਨ ਨਾਲ ਨਵੀਂ ਸਤਰ ਜੋੜੀ ਜਾ ਰਹੀ ਹੈ। ਕੁਝ ਸਮੂਹਾਂ ਦੀ ਦਲੀਲ ਹੈ ਕਿ ਇਸ ਲਾਈਨ ਵਿੱਚ ਇਹ ਜੋੜਿਆ ਜਾਵੇ ਕਿ ‘ਵੱਖਰੇ ਦੇਸ਼ ਦੀ ਗ਼ੈਰ–ਹਿੰਸਕ ਹਮਾਇਤ ਨਾਲ ਕੈਨੇਡਾ ਨੂੰ ਕੋਈ ਖ਼ਤਰਾ ਨਹੀਂ ਹੈ।’ ਉਸ ਰਿਪੋਰਟ ਦੀ ਸਮੀਖਿਆ ਲਗਾਤਾਰ ਜਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India fumes over Canada s soft stand for Khalistanis