ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਸਿਰਫ਼ ਅਮਰੀਕੀ ਦਾਲ਼ਾਂ ਤੇ ਛੋਲਿਆਂ `ਤੇ ਲਾਏ ਟੈਕਸ, ਕੈਨੇਡਾ ਨੂੰ ਬਖ਼ਸਿ਼ਆ

ਭਾਰਤ ਨੇ ਸਿਰਫ਼ ਅਮਰੀਕੀ ਦਾਲ਼ਾਂ ਤੇ ਛੋਲਿਆਂ `ਤੇ ਲਾਏ ਟੈਕਸ, ਕੈਨੇਡਾ ਨੂੰ ਬਖ਼ਸਿ਼ਆ

ਭਾਰਤ ਨੇ ਪਿੱਛੇ ਜਿਹੇ ਸਿਰਫ਼ ਅਮਰੀਕਾ ਤੋਂ ਦਰਾਮਦ ਹੋਣ ਵਾਲੇ ਕੁਝ ਖਾਧ ਉਤਪਾਦਾਂ `ਤੇ ਹੀ ਨਵੇਂ ਟੈਕਸ ਲਾਏ ਹਨ। ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਤੋਂ ਭਾਰਤ ਜਾਣ ਵਾਲੀਆਂ ਦਾਲ਼ਾਂ ਤੇ ਛੋਲਿਆਂ `ਤੇ ਨਵੇਂ ਟੈਕਸ ਲਾਏ ਗਏ ਹਨ। ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਭਾਰਤ ਵੱਲੋਂ ਅਮਰੀਕਾ ਤੇ ਕੈਨੇਡਾ ਤੋਂ ਭਾਰੀ ਮਾਤਰਾ ਵਿੱਚ ਛੋਲੇ ਅਤੇ ਦਾਲ਼ਾਂ ਦੀ ਦਰਾਮਦ ਕੀਤੀ ਜਾਂਦੀ ਹੈ।

‘ਪਲਸ ਕੈਨੇਡਾ` ਨੇ ਦੱਸਿਆ ਕਿ ਭਾਰਤ ਨੇ ਦਾਲ਼ਾਂ `ਤੇ ਟੈਕਸ 30 ਫ਼ੀ ਸਦੀ ਤੋਂ ਵਧਾ ਕੇ 40 ਫ਼ੀ ਸਦੀ ਕਰ ਦਿੱਤਾ ਹੈ ਅਤੇ ਛੋਲਿਆਂ `ਤੇ ਇਹ ਟੈਕਸ 60 ਫ਼ੀ ਸਦੀ ਤੋਂ ਵਧਾ ਕੇ 70 ਫ਼ੀ ਸਦੀ ਕਰ ਦਿੱਤਾ ਗਿਆ ਹੈ। ਇਹ ਨਵੇਂ ਟੈਕਸ ਆਉਂਦੀ 14 ਅਗਸਤ ਤੋਂ ਲਾਗੂ ਹੋਣਗੇ। ਪਰ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਟੈਕਸ ਸਿਰਫ਼ ਸਿਰਫ਼ ਅਮਰੀਕੀ ਉਤਪਾਦਾਂ `ਤੇ ਹੀ ਲੱਗਣਗੇ। ਇਸ ਦੇ ਨਾਲ ਹੀ 10% ਸਰਟੈਕਸ ਲੱਗਣਾ ਜਾਰੀ ਰਹੇਗਾ।

ਇੰਡਸਟ੍ਰੀ ਐਸੋਸੀਏਸ਼ਨ ਨੇ ਦੱਸਿਆ ਕਿ ਕੈਨੇਡੀਅਨ ਛੋਲਿਆਂ ਅਤੇ ਦਾਲ਼ਾਂ `ਤੇ ਟੈਕਸ ਪਹਿਲਾਂ ਵਾਂਗ ਕ੍ਰਮਵਾਰ 30% ਅਤੇ 60% ਰਹੇਗਾ। ਇਨ੍ਹਾਂ ਉੱਤੇ 10 ਫ਼ੀ ਸਦੀ ਸਰਟੈਕਸ ਪਹਿਲਾਂ ਵਾਂਗ ਜਾਰੀ ਰਹੇਗਾ।

ਆਈਪੌਲਿਟਿਕਸ.ਸੀਏ ਵੱਲੋਂ ਪ੍ਰਕਾਸਿ਼ਤ ਕੈਲਸੀ ਜੌਨਸਨ ਦੀ ਰਿਪੋਰਟ ਅਨੁਸਾਰ ਕੈਨੇਡਾ ਸਰਕਾਰ ਨੇ ਇਹ ਜਾਣਕਾਰੀ ਜੱਗ ਜ਼ਾਹਿਰ ਕੀਤੀ ਹੈ ਕਿ ਭਾਰਤ ਨੇ ਆਪਣੇ ਨਵੇਂ ਟੈਕਸਾਂ ਬਾਰੇ ਵਿਸ਼ਵ ਵਪਾਰ ਸੰਗਠਨ ਨੂੰ ਸੂਚਿਤ ਕਰ ਦਿੱਤਾ ਹੈ। ਦਰਅਸਲ, ਭਾਰਤ ਨੇ ਅਜਿਹਾ ਕਦਮ ਇੱਕ ਜਵਾਬੀ ਕਾਰਵਾਈ ਵਜੋਂ ਚੁੱਕਿਆ ਹੈ ਕਿਉਂਕਿ ਅਮਰੀਕਾ ਨੇ ਪਹਿਲਾਂ ਭਾਰਤ ਤੋਂ ਸਟੀਲ ਦੀ ਦਰਾਮਦ `ਤੇ 25 ਫ਼ੀ ਸਦੀ ਤੇ ਐਲੂਮੀਨੀਅਮ `ਤੇ 10 ਫ਼ੀ ਸਦੀ ਟੈਕਸ ਲਾਉਣ ਦਾ ਫ਼ੈਸਲਾ ਕੀਤਾ ਸੀ। 

ਕੈਨੇਡਾ ਸਰਕਾਰ ਨੇ ਵੀ ਸਪੱਸ਼ਟ ਕੀਤਾ ਹੈ ਕਿ ਉਹ ਵੀ ਜਵਾਬੀ ਕਾਰਵਾਈ `ਚ ਅਮਰੀਕਾ ਦੀਆਂ ਵਸਤਾਂ `ਤੇ 16.6 ਅਰਬ ਡਾਲਰ ਦੇ ਨਵੇਂ ਟੈਕਸ ਲਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India imposed new tariffs on US imports