ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਵੱਲੋਂ ਅਮਰੀਕਾ ਨਾਲ 5 ਟਨ LNG ਲਈ ਸਮਝੌਤਾ

ਭਾਰਤ ਵੱਲੋਂ ਅਮਰੀਕਾ ਨਾਲ 5 ਟਨ LNG ਲਈ ਸਮਝੌਤਾ

ਟੈਲਯੂਰੀਅਨ ਤੇ ਪੈਟਰੋਨੈੱਟ ਰਾਹੀਂ ਕੱਲ੍ਹ ਸਨਿੱਚਰਵਾਰ ਸ਼ਾਮੀਂ ਭਾਰਤ ਤੇ ਅਮਰੀਕਾ ਵਿਚਾਲੇ ‘ਲਿਕੁਈਫ਼ਾਈਡ ਨੈਚੁਰਲ ਗੈਸ’ (LNG) ਲਈ ਸਹਿਮਤੀ–ਪੱਤਰ (MoU) ਉੱਤੇ ਹਸਤਾਖਰ ਕੀਤੇ ਗਏ। ਪੰਜ ਟਨ ਐੱਲਐੱਨਜੀ ਲਈ MoU ਉੱਤੇ ਦਸਤਖ਼ਤ ਹੋਏ। ਟੈਲਯੂਰੀਅਨ ਤੇ ਪੈਟਰੋਨੈੱਟ ਨੇ ਇਸ ਲਈ ਲੈਣ–ਦੇਣ ਦੇ ਸਮਝੌਤੇ ਨੂੰ ਮਾਰਚ 2020 ਤੱਕ ਅੰਤਿਮ ਰੂਪ ਦੇਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।

 

 

‘ਹਾਓਡੀ ਮੋਦੀ’ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਿੱਚਰਵਾਰ ਨੂੰ ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਹਿਊਸਟਨ ਪੁੱਜੇ। ਅਮਰੀਕਾ ਦੇ ਵੱਖੋ–ਵੱਖਰੇ ਕੋਣਿਆਂ ਤੋਂ ਆਏ ਭਾਰਤੀਆਂ ਨੇ ਸ੍ਰੀ ਮੋਦੀ ਦਾ ਨਿੱਘਾ ਸੁਆਗਤ ਕੀਤਾ।

 

 

ਅੱਜ ਦੇ ‘ਹਾਓਡੀ ਮੋਦੀ’ ਪ੍ਰੋਗਰਾਮ ਵਿੱਚ ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਵੀ ਪੁੱਜਣਗੇ। ਐੱਨਆਰਜੀ ਫ਼ੁਟਬਾਲ ਸਟੇਡੀਅਮ ਵਿੱਚ ਹੋਣ ਵਾਲੇ ਉਸ ਪ੍ਰੋਗਰਾਮ ਵਿੱਚ 50,000 ਤੋਂ ਵੱਧ ਭਾਰਤੀਆਂ ਤੇ ਅਮਰੀਕਨਾਂ ਦਾ ਇਕੱਠ ਹੋਵੇਗਾ। ਪੋਪ ਨੂੰ ਛੱਡ ਕੇ ਕਿਸੇ ਵੀ ਹੋਰ ਦੇਸ਼ ਦੇ ਚੁਣੇ ਹੋਏ ਆਗੂ ਲਈ ਅਮਰੀਕਾ ’ਚ ਪਹਿਲਾਂ ਕਦੇ ਇੰਨਾ ਵੱਡਾ ਇਕੱਠ ਨਹੀਂ ਹੋਇਆ।

 

 

ਹਿਊਸਟਨ ਪੁੱਜਣ ਦੇ ਕੁਝ ਘੰਟਿਆਂ ਬਾਅਦ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਨਿੱਚਰਵਾਰ ਦੇਰ ਰਾਤ ਨੂੰ ਇੱਕ ਦਰਜਨ ਤੋਂ ਵੀ ਵੱਧ ਅਮਰੀਕੀ ਊਰਜਾ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਨਾਲ ਮੁਲਾਕਾਤ ਕੀਤੀ।

 

 

ਇਸ ਮੁਲਾਕਾਤ ਤੋਂ ਬਾਅਦ ਭਾਰਤ ’ਚ ਅਰਬਾਂ ਡਾਲਰ ਦਾ ਨਿਵੇਸ਼ ਹੋਣ ਦੀ ਸੰਭਾਵਨਾ ਵਧੀ ਹੈ। ਦਰਅਸਲ ‘ਮੇਕ ਇਨ ਇੰਡੀਆ’ ਤਹਿਤ ਅਮਰੀਕੀ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਲਈ ਸਹਿਮਤ ਕਰਨ ਦੀ ਯੋਜਨਾ ਉੱਤੇ ਕੰਮ ਚੱਲ ਰਿਹਾ ਹੇ। ਇਸ ਦੇ ਨਾਲ ਹੀ ਭਾਰਤ ਦੀਆਂ ਊਰਜਾ ਜ਼ਰੂਰਤਾਂ ਪੂਰੀਆਂ ਕਰਨ ਲਈ ਦੋਵੇਂ ਦੇਸ਼ਾਂ ਦੀਆਂ ਕੰਪਨੀਆਂ ਮਿਲ ਕੇ ਕੰਮ ਕਰ ਸਕਦੀਆਂ ਹਨ।

 

 

ਭਾਰਤ ਦਾ ਮੰਨਣਾ ਹੈ ਕਿ ਊਰਜਾ ਖੇਤਰ ਵਿੱਚ ਨਿਵੇਸ਼ ਨਾਲ ਅਰਥ–ਵਿਵਸਥਾ ਨੂੰ ਲੀਹ ਉੱਤੇ ਲਿਆਉਣ ਵਿੱਚ ਕਾਫ਼ੀ ਮਦਦ ਮਿਲ ਸਕਦੀ ਹੈ।

 

 

ਨਿਊ ਯਾਰਕ ’ਚ 27 ਸਤੰਬਰ ਨੂੰ ਸ੍ਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਨੂੰ ਸੰਬੋਧਨ ਵੀ ਕਰਨਾ ਹੈ। ਮੰਗਲਵਾਰ ਨੂੰ ਸ੍ਰੀ ਮੋਦੀ ਨਿਊ ਯਾਰਕ ’ਚ ਸ੍ਰੀ ਟਰੰਪ ਨਾਲ ਮੁੜ ਮੁਲਾਕਾਤ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India inks agreement with US for 5 tonne LNG