ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਇਰਾਨ ਤੋਂ ਕੱਚਾ ਤੇਲ ਖ਼ਰੀਦਣਾ ਕੀਤਾ ਬੰਦ: ਭਾਰਤੀ ਰਾਜਦੂਤ

 

ਅਮਰੀਕਾ ਦੀਆਂ ਪਾਬੰਦੀਆਂ ਤੋਂ ਮਿਲੀ ਛੋਟ ਦਾ ਸਮਾਂ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਖ਼ਤਮ ਹੋਣ ਤੋਂ ਬਾਅਦ ਭਾਰਤ ਨੇ ਇਰਾਨ ਤੋਂ ਕੱਚਾ ਤੇਲ ਖ਼ਰੀਦਣਾ ਬੰਦ ਕਰ ਦਿੱਤਾ ਹੈ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਨੇ ਇਥੇ ਇਹ ਜਾਣਕਾਰੀ ਦਿੱਤੀ।

 

ਇਸ ਕਦਮ ਤੋਂ ਬਾਅਦ ਭਾਰਤ ਇਕ ਹੋਰ ਨਵਾਂ ਦੇਸ਼ ਬਣ ਗਿਆ ਹੈ ਜਿਸ ਨੇ ਈਰਾਨ ਤੋਂ ਕੱਚੇ ਤੇਲ ਦੀ ਖ਼ਰੀਦ ਬੰਦ ਕਰ ਦਿੱਤੀ ਹੈ।  ਅਮਰੀਕਾ ਨੇ ਈਰਾਨ ਨਾਲ ਪ੍ਰਮਾਣੂ ਸਮਝੌਤੇ ਤੋਂ ਖੁਦ ਨੂੰ ਵੱਖ ਕਰਨ ਤੋਂ ਬਾਅਦ ਉਸ ਵਿਰੁੱਧ ਕਈ ਆਰਥਿਕ ਪਾਬੰਦੀਆਂ ਦਾ ਐਲਾਨ ਕੀਤਾ ਸੀ। ਹਾਲਾਂਕਿ ਉਸ ਨੇ ਅੱਠ ਦੇਸ਼ਾਂ ਨੂੰ ਇਰਾਨ ਤੋਂ ਕੱਚਾ ਤੇਲ ਖ਼ਰੀਦਣ ਦੀਆਂ ਪਾਬੰਦੀਆਂ ਤੋਂ ਛੋਟ ਦਿੱਤੀ ਸੀ। ਇਸ ਛੋਟ ਦੀ ਮਿਆਦ ਮਈ ਦੇ ਮਹੀਨੇ ਦੀ ਸ਼ੁਰੂਆਤ ਵਿੱਚ ਖ਼ਤਮ ਹੋ ਗਈ ਸੀ।

 

ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਸ਼ਿੰਗਲਾ ਨੇ ਕਿਹਾ ਕਿ ਅਮਰੀਕਾ ਵੱਲੋਂ ਪਾਬੰਦੀ ਤੋਂ ਮਿਲੀ ਛੋਟ ਵਧਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਭਾਰਤ ਨੇ ਈਰਾਨ ਤੋਂ ਕੱਚੇ ਤੇਲ ਦੀ ਖ਼ਰੀਦ ਬੰਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ ਵਿੱਚ ਭਾਰਤ ਨੇ ਇਰਾਨ ਤੋਂ ਖ਼ਰੀਦੇ ਜਾਣ ਵਾਲੇ ਕੱਚੇ ਤੇਲ ਦੀ ਮਾਤਰਾ ਕਰੀਬ 2.5 ਅਰਬ ਟਨ ਤੋਂ ਘਟਾ ਕੇ ਕੱਚੇ ਤੇਲ ਦੀ ਇਕਾਈ 1 ਅਰਬ ਟਨ ਕਰ ਦਿੱਤੀ ਸੀ।

 

ਪ੍ਰੈਸ ਕਾਨਫਰੰਸ ਵਿਚ ਭਾਰਤੀ ਰਾਜਦੂਤ ਨੇ ਕਿਹਾ, "ਅਸੀਂ ਇਹ ਸਮਝਦੇ ਹਾਂ ਕਿ ਇਹ ਅਮਰੀਕਾ ਲਈ ਇਕ ਸ਼ੁਰੂਆਤ ਹੈ, ਹਾਲਾਂਕਿ ਸਾਨੂੰ ਇਸ ਦੀ ਕੀਮਤ ਚੁਕਾਉਣੀ ਪਈ ਹੈ ਕਿਉਂਕਿ ਸਾਨੂੰ ਸੱਚ ਵਿੱਚ ਵਿਕਲਪਕ ਸਰੋਤ ਲੱਭਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਇਰਾਨ ਤੋਂ ਹੀ ਨਹੀਂ ਵੈਨੇਜ਼ੁਏਲਾ ਤੋਂ ਵੀ ਕੱਚਾ ਤੇਲ ਖ਼ਰੀਦਣਾ ਬੰਦ ਕਰ ਦਿੱਤਾ ਹੈ।

 

ਦੱਸਣਯੋਗ ਹੈ ਕਿ ਭਾਰਤ ਚੀਨ ਤੋਂ ਬਾਅਦ ਕੱਚੇ ਤੇਲ ਦਾ ਦੂਜਾ ਵੱਡਾ ਖ਼ਰੀਦਦਾਰ ਰਿਹਾ ਹੈ। ਪਿਛਲੇ ਸਾਲ ਵਿੱਤ ਸਾਲ ਵਿੱਚ ਭਾਰਤ ਨੇ ਇਰਾਨ ਤੋਂ 240 ਲੱਖ ਟਨ ਕੱਚਾ ਤੇਲ ਖ਼ਰੀਦਿਆਂ ਸੀ। ਇਹ ਭਾਰਤ ਦੀ ਕੁੱਲ ਲੋੜ ਦਾ 10 ਫ਼ੀਸਦੀ ਹੈ।
 
ਅਮਰੀਕਾ ਵੱਲੋਂ ਇਰਾਨ ਉੱਤੇ ਲਗਾਈਆਂ ਪਾਬੰਦੀਆਂ ਤੋਂ ਮਿਲ ਰਹੀ ਛੋਟ ਦੇ ਖ਼ਤਮ ਹੋਣ ਮਗਰੋਂ ਭਾਰਤ ਨੇ ਇਸ ਮਹੀਨੇ ਤੋਂ ਇਰਾਨ ਤੋਂ ਕੱਚਾ ਤੇਲ ਖ਼ਰੀਦਣਾ ਬੰਦ ਕਰ ਦਿੱਤਾ ਹੈ। ਇਰਾਨ ਤੋਂ ਮੰਗਵਾਇਆ ਜਾਣ ਵਾਲਾ ਕੱਚਾ ਤੇਲ ਭਾਰਤੀ ਰਿਫਾਈਨਿਸ਼ਿੰਗ ਪਲਾਂਟ ਲਈ ਲਾਭਦਾਇਕ ਹੁੰਦਾ ਹੈ। ਇਰਾਨ ਖ਼ਰੀਦਦਾਰਾਂ ਨੂੰ ਭੁਗਤਾਨ ਕਰਨ ਲਈ 60 ਦਿਨਾਂ ਦਾ ਸਮਾਂ ਦਿੰਦਾ ਹੈ। ਇਹ ਸਹੂਲਤ ਹੋਰਨਾਂ ਵਿਕਲਪਾਂ ਸਾਊਦੀ ਅਰਬ, ਕੂਵੈਤ, ਇਰਾਕ, ਨਾਈਜੀਰੀਆ ਅਤੇ ਅਮਰੀਕਾ ਤੋਂ ਨਹੀੰ ਮਿਲਦੀ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India is not buying oil from Iran