ਅਗਲੀ ਕਹਾਣੀ

ਭਾਰਤ ਦੁਨੀਆ ’ਚ ਸਭ ਤੋਂ ਵੱਧ ਟੈਕਸ ਲਗਾਉਣ ਵਾਲਾ ਦੇਸ਼: ਡੋਨਾਨਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਨਡ ਟਰੰਪ ਨੇ ਵਪਾਰਕ ਮਾਮਲਿਆਂ ਨੂੰ ਲੈ ਕੇ ਇਕ ਵਾਰ ਮੁੜ ਤੋਂ ਭਾਰਤ ਨੂੰ ਨਿਸ਼ਾਨੇ ਤੇ ਲਿਆ ਹੈ। ਟਰੰਪ ਨੇ ਕਿਹਾ ਕਿ ਭਾਰਤ ਦੁਨੀਆ ਚ ਸਭ ਤੋਂ ਵੱਧ ਟੈਕਸ ਲਗਾਉਣ ਵਾਲੇ ਮੁਲਕਾਂ ਚੋਂ ਇਕ ਹੈ।

 

ਨੈਸ਼ਨਲ ਰਿਪਲੀਕਨ ਕਾਂਗ੍ਰੇਸ਼ਨਲ ਕਮੇਟੀ ਦੀ ਸਾਲਾਨਾ ਸਾਂਝੇ ਰਾਤ ਦੇ ਖਾਣੇ ਦੀ ਪਾਰਟੀ ਚ ਟਰੰਪ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਰਤ ਹਾਰਲੇ–ਡੇਵਿਡਸਨ ਮੋਟਰਸਾਈਕਲ ਸਮੇਤ ਅਮਰੀਕੀ ਉਤਪਾਦਾਂ ਤੇ 100 ਫ਼ੀਸਦੀ ਟੈਕਸ ਲਗਾਉਂਦਾ ਹੈ। ਇਸ ਤਰ੍ਹਾਂ ਦਾ ਵਾਧੂ ਟੈਕਸ ਸਹੀ ਨਹੀਂ ਹੈ।

 

ਟਰੰਪ ਨੇ ਕਿਹਾ ਕਿ ਮੈਂਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫ਼ੋਨ ਆਇਆ। ਉਹ ਦੁਨੀਆ ਚ ਸਭ ਤੋਂ ਵੱਧ ਟੈਕਸ ਲਗਾਉਣ ਵਾਲੇ ਮੁਲਕਾਂ ਚੋਂ ਇਕ ਹੈ। ਉਹ ਸਾਡੇ ’ਤੇ 100 ਫ਼ੀਸਦ ਟੈਕਸ ਲਗਾਉਂਦੇ ਹਨ। ਜਦੋਂ ਉਹ ਸਾਨੂੰ ਮੋਟਰਸਾਈਕਲ ਭੇਜਦੇ ਹਨ, ਅਸੀਂ ਕੋਈ ਟੈਕਸ ਨਹੀਂ ਲਗਾਉਂਦੇ ਪਰ ਅਸੀਂ ਉਨ੍ਹਾਂ ਨੂੰ ਹਾਰਲੇ ਡੇਵਿਡਸਨ ਭੇਜਦੇ ਹਾਂ ਤਾਂ ਉਹ ਸਾਡੇ ’ਤੇ 100 ਫ਼ੀਸਦ ਟੈਕਸ ਲਗਾਉਂਦੇ ਹਨ। ਇਹ ਸਹੀ ਨਹੀਂ ਹਨ।

 

ਡੋਨਾਨਡ ਟਰੰਪ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਅਮਰੀਕੀ ਮਿਹਨਤੀਆਂ ਦੀ ਸੁਰੱਖਿਆ ਲਈ ਖ਼ਰਾਬ ਤੇ ਵਪਾਰਕ ਸਮਝੌਤਿਆਂ ਨੂੰ ਠੀਕ ਕਰਨ ਦਾ ਕੰਮ ਕਰ ਰਿਹਾ ਹੈ। ਟਰੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਰਾਜਾ ਦਸਿਆ।

 

ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਸ਼ੀ ਇਕ ਮਜ਼ਬੂਤ ਵਿਅਕਤੀ ਹਨ, ਮੈਂ ਉਨ੍ਹਾਂ ਨੂੰ ਰਾਜਾ ਬੁਲਾਉਂਦਾ ਹਾਂ। ਟਰੰਪ ਨੇ ਕਿਹਾ ਕਿ ਪਰ ਮੈਂ ਰਾਜਾ ਨਹੀਂ ਹਾਂ, ਮੈਂ ਰਾਸ਼ਟਰਪਤੀ ਹਾਂ। ਸ਼ੀ ਜੀਵਨਭਰ ਲਈ ਰਾਸ਼ਟਰਪਤੀ ਹਨ, ਇਸ ਲਈ ਉਹ ਇਕ ਰਾਜਾ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India is one of the highest taxing nations in the world says Trump