ਭਾਰਤ ਨੇ ਸਨਿੱਚਰਵਾਰ ਨੂੰ ਕਾਮਨਵੈਲਥ ਦੇਸ਼ਾਂ ਦੀ ਸੰਸਦੀ ਕਾਨਫ਼ਰੰਸ ਦੇ ਜਨਰਲ ਇਜਲਾਸ ਵਿੱਚ ਵੀ ਪਾਕਿਸਤਾਨ ਦੇ ਮਾੜੇ ਪ੍ਰਚਾਰ ਦਾ ਵਿਰੋਧ ਕਰਦਿਆਂ ਉਸ ਦੀ ਬੋਲਤੀ ਬੰਦ ਕੀਤੀ। ਦਰਅਸਲ, ਪਾਕਿਸਤਾਨ ਨੇ ਇੱਥੇ ਵੀ ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਉੱਤੇ ਝੂਠੇ ਦੋਸ਼ ਲਾਉਣ ਦੇ ਜਤਨ ਕੀਤੇ ਸਨ।
ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਬਿਆਨ ਮੁਤਾਬਕ ਪਾਕਿਸਤਾਨੀ ਸੰਸਦੀ ਵਫ਼ਦ ਨੇ ਜਨਰਲ ਇਜਲਾਸ ਦੌਰਾਨ ਕਿਹਾ ਕਿ ਭਾਰਤੀ ਫ਼ੌਜ ਨੇ ਕਸ਼ਮੀਰ ਉੱਤੇ ਕਬਜ਼ਾ ਕੀਤਾ ਸੀ। ਪਾਕਿਸਤਾਨ ਦੇ ਇਸ ਝੂਠੇ ਪ੍ਰਚਾਰ ਦੇ ਤੁਰੰਤ ਬਾਅਦ ਭਾਰਤੀ ਜਨਤਾ ਪਾਰਟੀ ਦੇ MP ਰੂਪਾ ਗਾਂਗੁਲੀ ਨੇ ਉਸ ਬੋਲਤੀ ਬੰਦ ਕੀਤੀ।
ਬਾਲੀਵੁੱਡ ਦੀ ਅਦਾਦਾਰਾ ਤੋਂ ਸਿਆਸੀ ਨੇਤਾ ਬਣੇ ਰੂਪਾ ਗਾਂਗੁਲੀ ਨੇ ਕਿਹਾ ਕਿ ਫ਼ੌਜੀ ਹਕੂਮਤ ਦੀ ਰਵਾਇਤ ਪਾਕਿਸਤਾਨ ਵਿੱਚ ਪ੍ਰਚਲਿਤ ਹੈ। ਇਸਲਾਮਾਬਾਦ ਵਿੱਚ 33 ਵਰ੍ਹੇ ਤਾਂ ਫ਼ੌਜੀ ਹਕੂਮਤ ਹੀ ਰਹੀ ਹੈ। ਭਾਰਤ ਵਿੱਚ ਫ਼ੌਜੀ ਹਕੂਮਤ ਬਾਰੇ ਕੋਈ ਨਹੀਂ ਜਾਣਦਾ। ਇੱਥੇ ਵਰਨਣਯੋਗ ਹੈ ਕੰਪਾਲਾ ਵਿਖੇ 22 ਤੋਂ 29 ਸਤੰਬਰ ਤੱਕ ਕਾਮਨਵੈਲਥ ਦੇਸ਼ਾਂ ਦੀਆਂ ਸੰਸਦਾਂ ਦੀ 64ਵੀਂ ਕਾਨਫ਼ਰੰਸ ਹੋ ਰਹੀ ਹੈ।
ਲੋਕ ਸਭਾ ਸਪੀਕਰ ਸ੍ਰੀ ਓਮ ਬਿਰਲਾ ਦੀ ਅਗਵਾਈ ਹੇਠ ਭਾਰਤੀ ਵਫ਼ਦ ਇਸ ਕਾਨਫ਼ਰੰਸ ਵਿੱਚ ਪੁੱਜਾ ਸੀ। ਇਸ ਵਫ਼ਦ ਵਿੱਚ ਸ੍ਰੀ ਬਿਰਲਾ, ਸ੍ਰੀਮਤੀ ਰੂਪਾ ਗਾਂਗੁਲੀ ਦੇ ਨਾਲ ਕਾਂਗਰਸ ਪਾਰਟੀ ਦੇ ਆਗੂ ਅਧੀਰ ਰੰਜਨ ਚੌਧਰੀ, ਐੱਲ ਹਨਮਥਈਆ, ਅਪਰਾਜਿਤਾ ਸਾਰੰਗੀ ਤੇ ਲੋਕ ਸਭਾ ਦੇ ਜਨਰਲ ਸਕੱਤਰ ਸਨੇਹਲਤਾ ਸ੍ਰੀਵਾਸਤਵ ਮੌਜੂਦ ਹਨ।
ਇੱਥੇ ਵਰਨਣਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੁ ਵਿੱਚ ਪਾਕਿਸਤਾਨ ਨੇ ਮਾਲਦੀਵ ਵਿਖੇ ਆਯੋਜਿਤ ਦੱਖਦੀ ਏਸ਼ੀਆਈ ਬੁਲਾਰਿਆਂ ਦੇ ਸਿਖ਼ਰ ਸੰਮੇਲਨ ਦੌਰਾਨ ਵੀ ਕਸ਼ਮੀਰ ਮੁੱਦਾ ਚੁੱਕਿਆ ਸੀ ਪਰ ਸਖ਼ਤ ਵਿਰੋਧ ਕਾਰਨ ਮਾਲੇ ਦੇ ਐਲਾਨਨਾਮੇ ਵਿੱਚ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ।