ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ-ਪਾਕਿਸਤਾਨ ਸ਼ਾਂਤੀ ਹੋਵੇਗੀ ਵਾਜਪੇਈ ਨੂੰ ਸੱਚੀ ਸ਼ਰਧਾਂਜਲੀ: ਇਮਰਾਨ ਖ਼ਾਨ

ਭਾਰਤ-ਪਾਕਿਸਤਾਨ ਸ਼ਾਂਤੀ ਹੋਵੇਗੀ ਵਾਜਪੇਈ ਨੂੰ ਸੱਚੀ ਸ਼ਰਧਾਂਜਲੀ: ਇਮਰਾਨ ਖ਼ਾਨ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਦੇ ਚੇਅਰਮੈਨ ਇਮਰਾਨ ਖ਼ਾਨ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਦੇਹਾਂਤ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਸ ਮਹਾਨ ਆਗੂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨ ਦਾ ਸਭ ਤੋਂ ਵਧੀਆ ਰਾਹ ਇਹੋ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਕਾਇਮ ਕੀਤੀ ਜਾਵੇ।


ਇੱਥੇ ਜਾਰੀ ਇੱਕ ਬਿਆਨ ਰਾਹੀਂ ਇਮਰਾਨ ਖ਼ਾਨ ਨੇ ਕਿਹਾ ਕਿ ਵਾਜਪੇਈ ਇਸ ਉੱਪ-ਮਹਾਂਦੀਪ ਦੀ ਇੱਕ ਜਾਣੀ-ਪਛਾਣੀ ਤੇ ਬੇਹੱਦ ਸਤਿਕਾਰਤ ਸਿਆਸੀ ਹਸਤੀ ਸਨ ਅਤੇ ਭਾਰਤ-ਪਾਕਿਸਤਾਨ ਸਬੰਧਾਂ ਦੀ ਬਿਹਤਰ ਬਣਾਉਣ ਲਈ ਉਨ੍ਹਾਂ ਵੱਲੋਂ ਕੀਤੇ ਗਏ ਜਤਨ ਸਦਾ ਯਾਦ ਰਹਿਣਗੇ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਵਜੋਂ ਵੀ ਵਾਜਪੇਈ ਹੁਰਾਂ ਨੇ ਭਾਰਤ-ਪਾਕਿਸਤਾਨ ਸਬੰਧ ਸੁਧਾਰਨ ਦੀ ਜਿ਼ੰਮੇਵਾਰੀ ਨਿਭਾਈ ਸੀ। ਫਿਰ ਪ੍ਰਧਾਨ ਮੰਤਰੀ ਵਜੋਂ ਵਾਜਪੇਈ ਸਾਹਿਬ ਨੇ ਇਹ ਸਬੰਧ ਹੋਰ ਸੁਧਾਰਨ ਦੀ ਪਹਿਲਕਦਮੀ ਕੀਤੀ ਸੀ। ਹੁਣ ਵਾਜਪੇਈ ਸਾਹਿਬ ਦੇ ਦੇਹਾਂਤ ਨਾਲ ਦੱਖਣੀ-ਏਸ਼ੀਆਈ ਸਿਆਸਤ ਵਿੱਚ ਇੱਕ ਵੱਡਾ ਖ਼ਲਾਅ ਪੈਦਾ ਹੋ ਗਿਆ ਹੈ। ਸਰਹੱਦ ਦੇ ਦੋਵੇ਼ਂ ਪਾਸੇ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਦੋਵੇਂ ਧਿਰਾਂ ਅਮਨ ਚਾਹੁੰਦੀਆਂ ਹਨ। ਅਸੀਂ ਅਟਲ ਬਿਹਾਰੀ ਵਾਜਪੇਈ ਦਾ ਸਨਮਾਨ ਸਿਰਫ਼ ਸ਼ਾਂਤੀ ਕਾਇਮ ਕਰ ਕੇ ਹੀ ਦੇ ਸਕਦੇ ਹਾਂ।


ਇਸ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਵੀ ਆਪਣੇ ਸੋਗ-ਸੁਨੇਹੇ `ਚ ਕਿਹਾ ਹੈ ਕਿ ਵਾਜਪੇਈ ਹੁਰਾਂ ਨੂੰ ਇੱਕ ਉੱਘੇ ਰਾਜਨੀਤੀਵਾਨ ਵਜੋਂ ਯਾਦ ਰੱਖਿਆ ਜਾਵੇਗਾ, ਜਿਨ੍ਹਾਂ ਨੇ ਭਾਰਤ-ਪਾਕਿਸਤਾਨ ਸਬੰਧਾਂ ਵਿੱਚ ਤਬਦੀਲੀ ਲਿਆਉਣ ਵਿੱਚ ਆਪਣਾ ਯੋਗਦਾਨ ਪਾਇਆ।


ਇੱਥੇ ਵਰਨਣਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਕਾਇਮ ਕਰਨ ਦੇ ਜਤਨਾਂ ਵਜੋਂ ਹੀ ਸ੍ਰੀ ਵਾਜਪੇਈ ਨੇ 19 ਫ਼ਰਵਰੀ, 1999 ਨੂੰ ਦਿੱਲੀ ਤੋਂ ਲਾਹੌਰ ਬੱਸ ਦੀ ਸ਼ੁਰੂਆਤੀ ਯਾਤਰਾ ਵਿੱਚ ਖ਼ੁਦ ਭਾਗ ਲਿਆ ਸੀ ਤੇ ਲਾਹੌਰ ਸਿਖ਼ਰ ਸੰਮੇਲਨ ਵਿੱਚ ਭਾਗ ਲਿਆ ਸੀ। ਸ੍ਰੀ ਵਾਜਪੇਈ ਦਾ ਵਾਹਗਾ ਬਾਰਡਰ `ਤੇ ਸੁਆਗਤ ਉਦੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕੀਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Pakistan peace will be a true tribute to Vajpayee says Imran