ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ-ਪਾਕਿਸਤਾਨ ਸਿੰਧੂ ਜਲ ਸਮਝੌਤੇ ’ਤੇ ਮੁੜ ਕਰਨਗੇ ਗੱਲਬਾਤ

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਅਹੁਦਾ ਸੰਭਾਲਣ ਮਗਰੋਂ ਪਹਿਲੀ ਦੋਪਾਸੜ ਗੱਲਬਾਤ ਤਹਿਤ ਭਾਰਤ ਅਤੇ ਪਾਕਿਤਸਾਨ ਬੁੱਧਵਾਰ ਨੂੰ ਲਾਹੌਰ ਚ ਸਿੰਧੂ ਜਲ ਸਮਝੌਤੇ ਦੇ ਵੱਖੋ ਵੱਖ ਪਹਿਲੂਆਂ ਤੇ ਮੁੜ ਤੋਂ ਗੱਲਬਾਤ ਕਰਨਗੇ।

 

ਸਮਾਚਾਰ ਪੱਤਰ ਡਾਨ ਨੇ ਇੱਕ ਸਰਕਾਰੀ ਅਧਿਕਾਰੀ ਦੇ ਹਵਾਲੇ ਤੋਂ ਖ਼ਬਰ ਦਿੱਤੀ ਹੈ ਕਿ ਭਾਰਤ ਦੇ ਸਿੰਧੂ ਜਲ ਕਮਿਸ਼ਨਰ ਪੀਕੇ ਸਕਸੇਨਾ ਕੇ ਬੁੱਧਵਾਰ ਨੂੰ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਸਇਦ ਮੇਹਰ ਸ਼ਾਹ ਨਾਲ ਦੋ ਪਾਸੜ ਗੱਲਬਾਤ ਕਰਨ ਲਈ ਅੱਜ ਪਾਕਿਤਸਾਨ ਪੁੱਜਣ ਦੀ ਸੰਭਾਵਨਾ ਹੈ।

 

ਭਾਰਤ-ਪਾਕਿਸਤਾਨ ਦੇ ਸਥਾਈ ਸਿੰਧੂ ਕਮੇਟੀ ਦੀ ਪਿਛਲੀ ਬੈਠਕ ਮਾਰਚ ਵਿਚ ਨਵੀਂ ਦਿੱਲੀ ਚ ਕਰਵਾਈ ਗਈ ਸੀ। ਇਸ ਦੌਰਾਨ ਦੋਨਾਂ ਪੱਖਾਂ ਨੇ 1960 ਦੇ ਸਿੰਧੂ ਜਲ ਸਮਝੌਤੇ ਤਹਿਤ ਪਾਣੀ ਦੇ ਵਹਿਣ ਅਤੇ ਵਰਤੇ ਜਾਣ ਵਾਲੇ ਪਾਣੀ ਦੀ ਮਾਤਰਾ ਤੇ ਬਿਓਰਾ ਦਿੱਤਾ ਸੀ।

 

ਇਮਰਾਨ ਖ਼ਾਨ ਦੇ 18 ਅਗਸਤ ਨੂੰ ਪ੍ਰਧਾਨ ਮੰਤਰੀ ਬਣਨ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਪਹਿਲੀ ਅਧਿਕਾਰਤ ਬੈਠਕ ਹੋਵੇਗੀ।

 

ਪਾਕਿਤਸਾਨ ਦੇ 22ਵੇਂ ਪ੍ਰਧਾਨ ਮੰਤਰੀ ਬਣਨ ਮਗਰੋਂ ਇਮਰਾਨ ਖ਼ਾਨ ਨੂੰ ਲਿਖੇ ਪੱਤਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਨਾਂ ਮੁਲਕਾਂ ਵਿਚਾਲੇ ਚੰਗੇ ਗੁਆਂਢੀਆਂ ਦੀ ਤਰ੍ਹਾਂ ਸਬੰਧ ਬਣਾਉਣ ਦਾ ਭਾਰਤ ਦਾ ਰੁੱਖ ਪੇਸ਼ ਕੀਤਾ ਸੀ।

 

ਪਾਕਿਤਸਾਨੀ ਪੱਖ 29-30 ਅਗਸਤ ਨੂੰ ਤੈਅ ਕੀਤੀ ਦੋਪਾਸੜ ਗੱਲਬਾਤ ਦੌਰਾਨ ਭਾਰਤ ਦੁਆਰਾ ਬਣਾਈ ਗਈ ਪਾਣੀ ਜਮਾ ਕਰਨ ਅਤੇ ਪਾਣੀ ਤੋ਼ ਬਿਜਲੀ ਬਣਾਉਣ ਸਬੰਧੀ ਦੋ ਪ੍ਰਰਿਯੋਜਨਾਵਾਂ ਤੇ ਆਪਣੀਆਂ ਇਤਰਾਜ਼ਗੀਆਂ ਮੁੜ ਤੋਂ ਦਰਜ ਕਰਾ ਸਕਦਾ ਹੈ।

 

ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਚਿਨਾਬ ਨਦੀ ਤੇ 1000 ਮੈਗਾਵਾਟ ਅਤੇ 48 ਮੈਗਾਵਾਟ ਕਲਨਈ ਪਣਬਿਜਲੀ ਪ੍ਰਰਿਯੋਜਨਾਵਾਂ ਤੇ ਆਪਣੀ ਇਤਰਾਜ਼ਗੀ ਅਤੇ ਚਿੰਤਾ ਪ੍ਰਗਟਾਵੇਗਾ। ਉਨ੍ਹਾਂ ਦੱਸਿਆ ਕਿ ਦੋਨਾਂ ਪੱਖਾਂ ਸਥਾਈ ਸਿੰਧੂ ਕਮੇਟੀ ਤੇ ਭਵਿੱਖ ਚ ਹੋਣ ਵਾਲੀ ਬੈਠਕਾਂ ਦਾ ਸਮਾਗਮ ਅਤੇ ਸਿੰਧੂ ਕਮਿਸ਼ਨਰਾਂ ਦੀਆਂ ਟੀਮਾਂ ਦੇ ਦੌਰਿਆਂ ਨੂੰ ਵੀ ਤੈਅ ਕਰਨਗੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India-Pakistan talks on Indo-Sind agreement