ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀ ਹਾਫਿਜ ਵਿਰੁਧ ਪਾਕਿ ਦੀ ਕਾਰਵਾਈ ਸਿਰਫ਼ ਦਿਖਾਵਾ: ਭਾਰਤ 

ਮੁੰਬਈ ਹਮਲੇ ਦੇ ਮੁੱਖ ਸਾਜਸ਼ਘਾੜਾ ਅੱਤਵਾਦੀ ਹਾਫਿਜ ਸਈਦ ਉੱਤੇ ਪਾਕਿਸਤਾਨ ਵਲੋਂ ਕਾਰਵਾਈ ਦੀ ਖ਼ਬਰ ਉੱਤੇ ਭਾਰਤ ਨੇ ਪ੍ਰਤੀਕਿਰਿਆ ਦਿੱਤੀ ਹੈ। ਪਾਕਿਸਤਾਨ ਸਰਕਾਰ ਵੱਲੋਂ  ਅੱਤਵਾਦੀ ਹਾਫਿਜ ਸਈਦ ਖਿਲਾਫ਼ ਮੁਕੱਦਮੇ ਦਰਜ ਕਰਨ ਅਤੇ ਕਾਰਵਾਈ ਦੀ ਗੱਲ ਨੂੰ ਭਾਰਤ ਸਰਕਾਰ ਨੇ ਸਿਰਫ਼ ਦਿਖਾਵਾ ਕਰਾਰ ਦਿੱਤਾ ਹੈ। 

 

ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਦਹਿਸ਼ਤਗਰਦ ਜਥੇਬੰਦੀਆਂ ਵਿਰੁੱਧ ਆਪਣੇ ਦਿਖਾਵਟੀ ਕਦਮਾਂ ਨਾਲ ਅੰਤਰਰਾਸ਼ਟਰੀ ਭਾਈਚਾਰੇ ਦੀ ਅੱਖਾਂ ਵਿੱਚ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਟੇਰਰ ਫੰਡਿੰਗ ਮਾਮਲੇ ਵਿੱਚ ਜਮਾਤ ਓਦ ਦਾਵਾ ਦੇ ਪ੍ਰਮੁੱਖ ਅੱਤਵਾਦੀ ਹਾਫਿਜ ਸਈਦ ਵਿਰੁਧ ਮੁਕੱਦਮੇ ਉੱਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਸਾਨੂੰ ਅੱਤਵਾਦੀ ਸਮੂਹਾਂ ਵਿਰੁਧ ਪਾਕਿਸਤਾਨ ਦੇ ਦਿਖਾਵਟੀ ਕਦਮਾਂ ਨਾਲ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ। 

 

 

 

 


ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਅੱਤਵਾਦੀ ਗਰੁੱਪਾਂ ਵਿਰੁੱਧ ਕਾਰਵਾਈਆਂ ਦੇ ਨਾਮ ਉੱਤੇ ਅੰਤਰਰਾਸ਼ਟਰੀ ਭਾਈਚਾਰੇ ਦੀਆਂ ਅੱਖਾਂ ਵਿੱਚ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਤਵਾਦ ਅਤੇ ਗੱਲਬਾਤ ਨਾਲ-ਨਾਲ ਨਹੀਂ ਚੱਲ ਸਕਦੇ। ਪਾਕਿਸਤਾਨ ਨੂੰ ਛੇਤੀ ਹਾਫ਼ਿਜ ਸਈਦ ਨੂੰ ਭਾਰਤ ਨੂੰ ਸੌਂਪ ਦੇਣਾ ਚਾਹੀਦਾ ਹੈ।

 

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਅਤਿਵਾਦੀ ਜਥੇਬੰਦੀਆਂ ਅਤੇ ਅੱਤਵਾਦੀਆਂ ਉੱਤੇ ਕਾਰਵਾਈ ਲਈ ਕਿੰਨਾ ਗੰਭੀਰ ਹੈ, ਇਸ ਦਾ ਫ਼ੈਸਲਾ ਪ੍ਰਮਾਣਿਤ, ਭਰੋਸੇਯੋਗ ਅਤੇ ਬੇਤਰਤੀਬ ਕਾਰਵਾਈਆਂ ਨੂੰ ਪ੍ਰਦਰਸ਼ਿਤ ਕਰਨ ਦੀ ਉਨ੍ਹਾਂ ਦੀ ਸਮਰੱਥਾ ਦੇ ਆਧਾਰ ਉੱਤੇ ਕੀਤਾ ਜਾਵੇਗਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India React on Pakistan action against Mumbai Attack mastermind Hafiz Saeed