ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ UNO ’ਚ ਪਾਕਿਸਤਾਨ ਨੂੰ ਪਾਈ ਸਖ਼ਤ ਝਾੜ

ਭਾਰਤ ਨੇ UNO ’ਚ ਪਾਕਿਸਤਾਨ ਨੂੰ ਪਾਈ ਸਖ਼ਤ ਝਾੜ

ਸੰਯੁਕਤ ਰਾਸ਼ਟਰ (UNO) ’ਚ ਭਾਰਤ ਦੇ ਸਥਾਈ ਪ੍ਰਤੀਨਿਧ ਸਈਦ ਅਕਬਰੁੱਦੀਨ ਨੇ ਪਾਕਿਸਤਾਨ ’ਤੇ ਤਿੱਖਾ ਹਮਲਾ ਕੀਤਾ ਹੈ ਅਤੇ ਜੰਮੂ–ਕਸ਼ਮੀਰ ਬਾਰੇ ਭਾਰਤ ਵਿਰੁੱਧ ਕੂੜ–ਪ੍ਰਚਾਰ ਨੂੰ ਲੈ ਕੇ ਪਾਕਿਸਤਾਨ ਨੂੰ ਝਾੜ ਪਾਈ ਹੈ।

 

 

ਭਾਰਤ ਦੇ ਰਾਜਦੂਤ ਤੇ ਸੰਯੁਕਤ ਰਾਸ਼ਟਰ ’ਚ ਸਥਾਈ ਨੁਮਾਇੰਦੇ ਸਈਦ ਅਕਬਰੁੱਦੀਨ ਨੇ ਕਿਹਾ ਕਿ ਪਾਕਿਸਤਾਨ ਦਾ ਵਫ਼ਦ ਝੂਠ ਹੀ ਬੋਲਦਾ ਰਹਿੰਦਾ ਹੈ ਤੇ ਭਾਰਤ ਵਿਰੁੱਧ ਤੁਹਾਡੇ ਕੂੜ–ਪ੍ਰਚਾਰ ਨੂੰ ਇੱਥੇ ਕੋਈ ਮੰਨਣ ਵਾਲਾ ਨਹੀਂ ਹੈ।

 

 

ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਮੀਟਿੰਗ ’ਚ ਪਾਕਿਸਤਾਨ ਦੇ ਮੁਨੀਰ ਅਕਰਮ ਦੇ ਸੰਬੋਧਨ ਤੋਂ ਬਾਅਦ ਸਈਦ ਅਕਬਰੁੱਦੀਨ ਨੇ ਪਾਕਿਸਤਾਨ ਨੂੰ ਝਾੜ ਪਾਉਂਦਿਆਂ ਕਿਹਾ ਕਿ ਪਾਕਿਸਤਾਨੀ ਵਫ਼ਦ ਤਾਂ ਹੁਣ ਝੂਠ ਦਾ ਸਮਾਨ–ਅਰਥੀ ਬਣ ਚੁੱਕਾ ਹੈ ਅਤੇ ਇੱਥੇ ਇੱਕ ਵਾਰ ਫਿਰ ਉਸ ਨੇ ਝੂਠ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ।

 

 

ਸ੍ਰੀ ਸਈਦ ਅਕਬਰੁੱਦੀਨ ਨੇ ਪਾਕਿਸਤਾਨੀ ਵਫ਼ਦ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਸੀਂ ਇੱਥੇ ਜੋ ਕੂੜ–ਪ੍ਰਚਾਰ ਫੈਲਾ ਰਹੇ ਹੋ, ਉਸ ਨੂੰ ਸੁਣਨ ਵਾਲਾ ਇੱਥੇ ਕੋਈ ਨਹੀਂ ਹੈ।

 

 

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਸ੍ਰੀ ਅਕਬਰੁੱਦੀਨ ਨੇ ਅੱਗੇ ਕਿਹਾ ਕਿ ਪਾਕਿਸਤਾਨੀ ਵਫ਼ਦ ਨੂੰ ਮੇਰਾ ਬਹੁਤ ਸਰਲ ਜਿਹਾ ਜਵਾਬ ਹੈ ਕਿ ਗੁਆਂਢੀ ਨੂੰ ਆਪਣੀਆਂ ਗੜਬੜੀਆਂ ਦਾ ਇਲਾਜ ਖ਼ੁਦ ਹੀ ਕਰਨਾ ਚਾਹੀਦਾ ਹੈ। ਭਾਵੇਂ ਹੁਣ ਬਹੁਤ ਦੇਰੀ ਹੋ ਚੁੱਕੀ ਹੈ। ਇੱਥੇ ਤੁਹਾਡੀ ਗੱਲ ਸੁਣਨ ਵਾਲਾ ਕੋਈ ਨਹੀਂ ਹੈ।

 

 

ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਈਦ ਅਕਬਰੁੱਦੀਨ ਪਾਕਿਸਤਾਨ ਨੂੰ ਸ਼ੀਸ਼ਾ ਵਿਖਾਉਂਦੇ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India rebukes Pakistan in UNO