ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ–ਰੂਸ ਨੇ ਐਸ–400 ਉਤੇ ਅਮਰੀਕੀ ਪਾਬੰਦੀ ਦਾ ਕੱਢਿਆ ਹੱਲ

ਭਾਰਤ–ਰੂਸ ਨੇ ਐਸ–400 ਉਤੇ ਅਮਰੀਕੀ ਪਾਬੰਦੀ ਦਾ ਕੱਢਿਆ ਹੱਲ

ਭਾਰਤ ਅਤੇ ਰੂਸ ਐਸ–400 ਮਿਜ਼ਾਇਲ ਰੱਖਿਆ ਪ੍ਰਣਾਲੀ ਖਰੀਦ ਉਤੇ ਅਮਰੀਕੀ ਪਾਬੰਦੀ ਤੋਂ ਬੱਚਣ ਲਈ ਹੱਲ ਕੱਢਣ ਵਿਚ ਲੱਗੇ ਹਨ। ਇਸ ਦੇ ਚਲਦਿਆਂ ਦੋਵਾਂ ਦੇਸ਼ਾਂ ਵਿਚ ਪੰਜ ਅਰਬ ਦੇ ਰੱਖਿਆ ਸੌਦੇ ਲਈ ਆਪਣੀ ਰਾਸ਼ਟਰੀ ਮੁਦਰਾ ਰਾਹੀਂ ਭੁਗਤਾਨ ਕਰਨ ਉਤੇ ਸਹਿਮਤੀ ਬਣੀ ਹੈ।

 

ਨਵੀਂ ਦਿੱਲੀ ਵਿਚ ਦੋ ਅਧਿਕਾਰੀਆਂ ਨੇ ਦੱਸਿਆ ਕਿ ਰੂਸੀ ਮਿਜ਼ਾਇਲ ਐਸ–400 ਦੀ ਪਹਿਲੀ ਕਿਸਤ ਇਸ ਵਿਵਸਥਾ ਦੇ ਤਹਿਤ ਭੁਗਤਾਨ ਕੀਤੀ ਜਾਵੇਗੀ। ਮਾਸਕੋ ਦੇ ਅਧਕਾਰੀ ਨੇ ਕਿਹਾ ਕਿ ਹੁਣ ਭਾਰਤ ਅਤੇ ਰੂਸ ਵਿਚ ਰੱਖਿਆ ਸੌਦੇ ਦਾ ਭੁਗਤਾਨ ਰੂਸੀ ਮੁਦਰਾ ਰੂਬਲ ਅਤੇ ਭਾਰਤੀ ਮੁਦਰਾ ਰੁਪਏ ਵਿਚ ਕਰਨਾ ਤੈਅ ਕੀਤਾ ਗਿਆ ਹੈ। ਹਾਲਾਂਕਿ, ਡਾਲਰ ਨਾਲੋਂ ਭੁਗਤਾਨ ਕਰਨ ਦਾ ਰਾਸਤਾ ਵੀ ਖੁੱਲ੍ਹਾ ਰਹੇਗਾ।

 

ਅਮਰੀਕਾ ਵੱਲੋਂ ਕਈ ਦੇਸ਼ਾਂ ਉਤੇ ਰੂਸੀ ਹਥਿਆਰਾਂ ਦਾ ਨਾ ਖਰੀਦਣ ਦੀ ਧਮਕੀ ਦੇਣ ਦੇ ਚਲਦਿਆਂ ਰੂਸ ਨੂੰ ਆਪਣੇ ਹਥਿਆਰਾਂ ਦੀ ਵਿਕਰੀ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਜੋ ਕਿ ਪਿਛਲੇ ਸਾਲ 19 ਅਰਬ ਡਾਲਰ ਸੀ। ਅਮਰੀਕਾ ਵੱਲੋਂ ਧਮਕੀ ਦਿੱਤੇ ਜਾਣ ਦੇ ਬਾਵਜੂਦ ਭਾਰਤ ਨੇ ਰੂਸ ਨਾਲ ਐਸ–400 ਮਿਜ਼ਾਇਲ ਰੱਖਿਆ ਪ੍ਰਣਾਲੀ ਖਰੀਦ ਸਮਝੌਤੇ ਉਤੇ ਦਸਤਖਤ ਕੀਤੇ ਸਨ। ਡਿਪਲੋਮੈਟਿਕ  ਸੂਤਰਾਂ ਨੇ ਕਿਹਾ ਕਿ ਰੂਸ ਤੋਂ ਐਸ–400 ਮਿਜ਼ਾਇਲ ਪ੍ਰਣਾਲੀ ਖਰੀਦਣ ਲਈ ਅਮਰੀਕੀ ਪਾਬੰਦੀ ਤੋਂ ਛੋਟ ਦੀਆਂ ਸ਼ਰਤਾਂ ਨੂੰ ਭਾਰਤ ਪੂਰਾ ਕਰਦਾ ਹੈ। ਇਸ ਮੁੱਦੇ ਉਤੇ ਟਰੰਪ ਪ੍ਰਸ਼ਾਸਨ ਕੋਲ ਸਾਡੇ ਹਿੱਤ ਵਿਚ ਛੋਟ ਦੇਣ ਦਾ ਯੋਗ ਮੌਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Russia Resolve US Sanction On S400 Missile Defense System